ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਦਾ ਨਤੀਜਾ ਰਿਹਾ ਸਾਨਦਾਰ

ਸਾਦਿਕ 11 ਮਈ (ਰਘਬੀਰ ਸਿੰਘ) -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੌ ਐਲਾਨੇ ਗਏ ਦਸਵੀ ਕਲਾਸ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਦਾ ਨਤੀਜਾ ਹਰ ਸਾਲ ਦੀ ਤਰਾ ਇਸ ਸਾਲ ਵੀ  ਸ਼ਾਨਦਾਰ ਰਿਹਾ। ਸਕੂਲ ਦੇ ਸਾਰੇ ਹੀ ਵਿਦਿਆਰਥੀ ਬਹੁਤ ਚੰਗੇ ਅੰਕ ਪ੍ਰਾਪਤ ਕਰ ਕੇ ਪਾਸ ਹੋਏ ਜਿਸ ਵਿੱਚੋ ਕਿਰਨ ਕੌਰ ਸਪੁੱਤਰੀ ਹਰਪਾਲ ਸਿੰਘ ਅਤੇ ਕਾਮਨੀ ਸਪੁੱਤਰੀ ਸ੍ਰੀ ਗੁਰਪ੍ਰੀਤਪਾਲ ਸਿੰਘ ਸਾਦਿਕ ਦੋਵਾਂ ਹੀ ਲੜਕੀਆਂ ਨੇ 92% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਜਸਵਿੰਦਰ ਕੌਰ ਸਪੁੱਤਰੀ ਸ੍ਰੀ ਅੰਗਰੇਜ ਸਿੰਘ ਭੰਗੇਵਾਲਾ,ਨੇ 90% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਮੈਡਮ ਸ੍ਰੀਮਤੀ ਸੀਲਾ ਸੇਠੀ ਨੇ ਵਿਦਿਆਰਥਣਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਇਸ ਮੌਕੇ ਸਕੂਲ ਮੈਨੇਜਰ ਸੰਜੀਵ ਕੁਮਾਰ ਬਜਾਜ,ਪਿ੍ਰੰਸੀਪਲ ਮੈਡਮ ਸ਼ੀਲਾ ਸੇਠੀ, ਮੈਡਮ ਰੀਨਾ ਰਾਏ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।