ਮੈਕਰੋ ਗਲੋਬਲ ਦੀ ਬਾਘਾਪੁਰਾਣਾ ਬਰਾਂਚ ’ਚ ਰਾਈਟਿੰਗ ਸੈਸ਼ਨ 12 ਮਈ ਨੂੰ

ਮੋਗਾ,11 ਮਈ (ਜਸ਼ਨ)-ਪੰਜਾਬ ਭਰ ’ਚ ਆਪਣੀਆਂ ਬੇਹਤਰੀਨ ਸੇਵਾਵਾਂ ਲਈ ਜਾਣੀ ਜਾਂਦੀ ਸੰਸਥਾ ਮੈਕਰੋ ਗਲੋਬਲ ਦੀ ਬਾਘਾਪੁਰਾਣਾ ਬਰਾਂਚ ’ਚ ਆਈਲਜ਼ ਦੀ ਤਿਆਰੀ ਲਈ 12 ਮਈ ਨੂੰ ਸ਼ਨੀਵਾਰ ਨੂੰ ਰਾਈਟਿੰਗ ਸੈਸ਼ਨ ਕਰਵਾਇਆ ਜਾ ਰਿਹਾ ਹੈ। ਕੋਟਕਪੂਰਾ ਰੋਡ ’ਤੇ ਸਥਿਤ ਮੈਕਰੋ ਗਲੋਬਲ ਮੋਗਾ ਦੀ ਬਰਾਂਚ ’ਚ ਮਿਹਨਤੀ ਸਟਾਫ਼ ਵੱਲੋਂ ਵਿਦਿਆਰਥੀਆਂ ਦੀ ਆਈਲਜ਼ ਦੀ ਤਿਆਰੀ ਆਧੁਨਿਕ ਵਿਧੀਆਂ ਨਾਲ ਕਰਵਾਈ ਜਾਵੇਗੀ। ਰਾਈਟਿੰਗ ਸੈਸ਼ਨ ਦੌਰਾਨ ਵਿਦਿਆਰਥੀਆਂ ਨਾਲ ਰਾਈਟਿੰਗ ਟਾਸਕ 2 ਵਿਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਸਟਾਫ਼ ਵੱਲੋਂ ਉਹਨਾਂ ਮੁਸ਼ਕਿਲਾਂ ਦੇ ਹੱਲ ਲਈ ਵਿਦਿਆਰਥੀਆਂ ਨੂੰ ਤਕਨੀਕ ਦੱਸੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੈਕਰੋ ਗਲੋਬਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰਤਾਪ ਸਿੰਘ ਡੱਲਾ ਨੇ ਦੱਸਿਆ ਕਿ 12 ਮਈ ਨੂੰ ਬਾਘਾਪਰਾਣਾ ਬਰਾਂਚ ਵਿਖੇ ਲੱਗਣ ਵਾਲੇ ਰਾਈਟਿੰਗ ਸੈਸ਼ਨ ’ਚ ਸਿਰਫ਼ ਤੇ ਸਿਰਫ਼ ਬਾਘਾਪੁਰਾਣਾ ਦੇ ਵਿਦਿਆਰਥੀ ਹੀ ਹਿੱਸਾ ਲੈ ਸਕਦੇ ਹਨ। ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ  ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਕਰੋ ਗਲੋਬਲ ਸੰਸਥਾ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਉਹ ਵਿਦਿਆਰਥੀਆਂ ਦੀ ਵਿੱਦਿਅਕ ਯੋਗਤਾ ਦੇ ਆਧਾਰ ’ਤੇ ਉਹਨਾਂ ਦੇ ਵਿਦੇਸ਼ ’ਚ ਪੜਾਈ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਹੀ ਢੰਗ ਨਾਲ ਮਾਰਗ ਦਰਸ਼ਨ ਕਰਦੀ ਹੈ ਤਾਂ ਕਿ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਦੀ ਖੂਨ ਪਸੀਨੇ ਦੀ ਕਮਾਈ ਵਿਅਰਥ ਨਾ ਜਾਵੇ।