ਮਲੇਰੀਆ ਅਤੇ ਡੇਂਗੂ ਤੋਂ ਬਚਾਓ ਲਈ ਹਰ ਹਫਤੇ ਕੂਲਰਾਂ ਦੀ ਸਫਾਈ ਜ਼ਰੂਰੀ - ਬਾਬਾ ਗੁਰਦੀਪ ਸਿੰਘ

ਮੋਗਾ 11 ਮਈ (ਜਸ਼ਨ ) : ਮਲੇਰੀਆ ਅਤੇ ਡੇਂਗੂ ਤੋਂ ਬਚਾਓ ਲਈ ਹਰ ਹਫਤੇ ਆਪਣੇ ਕੂਲਰਾਂ, ਫਰਿੱਜਾਂ ਦੇ ਪਿੱਛੇ ਪਾਣੀ ਵਾਲੀਆਂ ਟਰੇਆਂ, ਖੁੱਲੇ ਵਿੱਚ ਪਏ ਬੇਕਾਰ ਬਰਤਨਾਂ, ਟਾਇਰਾਂ, ਗਮਲਿਆਂ ਆਦਿ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਘੱਟੋ ਘੱਟ ਇੱਕ ਵਾਰ ਜਰੂਰ ਸਾਫ ਕਰੋ, ਕਿਉਂਕਿ ਡੇਂਗੂ ਦੇ ਮੱਛਰ ਨੂੰ ਸਾਫ ਪਾਣੀ ਵਿੱਚ ਪੈਦਾ ਹੋਣ ਲਈ 10 ਦਿਨ ਦਾ ਸਮਾਂ ਲੱਗਦਾ ਹੈ, ਅਗਰ ਹਫਤੇ ਵਿੱਚ ਇੱਕ ਵਾਰ ਪਾਣੀ ਦੇ ਸਰੋਤਾਂ ਦੀ ਸਫਾਈ ਹੋ ਜਾਵੇ ਤਾਂ ਮੱਛਰ ਪੈਦਾ ਹੋਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ । ਇਸ ਲਈ ਸਿਹਤ ਵਿਭਾਗ ਦੀਅ ਹਦਾਇਤਾਂ ਮੁਤਾਬਕ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਦੇ ਤੌਰ ਤੇ ਮਨਾਉਣਾ ਚਾਹੀਦਾ ਹੈ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਗੁਰਦੁਆਰਾ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਨੇ ਖੁਦ ਕੂਲਰਾਂ ਦੀ ਸਫਾਈ ਕਰਨ ਉਪਰੰਤ ਸੰਗਤ ਨੂੰ ਸੰਬੋਧਨ ਦੌਰਾਨ ਕੀਤਾ । ਇਸ ਮੌਕੇ ਐਨ.ਜੀ.ਓ. ਸ਼੍ੀ ਐਸ. ਕੇ. ਬਾਂਸਲ ਨੇ ਦੱਸਿਆ ਕਿ ਅੱਜ ਉਹਨਾਂ ਦੀ ਟੀਮ ਨੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਸੰਤ ਬਾਬਾ ਗੁਰਦੀਪ ਸਿੰਘ ਜੀ ਨੂੰ ਸਿਹਤ ਵਿਭਾਗ ਮੋਗਾ ਦੇ ਮਲੇਰੀਆ ਡੇਂਗੂ ਰੋਕੋ ਪ੍ੋਗਰਾਮ ਦੀ ਜਾਣਕਾਰੀ ਦਿੱਤੀ ਤਾਂ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਖੁਦ ਗੁਰਦੁਆਰਾ ਸਾਹਿਬ ਦੇ ਕੂਲਰ ਚੈਕ ਕੀਤੇ ਅਤੇ ਇੱਕ ਕੂਲਰ ਵਿੱਚੋਂ ਖੁਦ ਪਾਣੀ ਸਾਫ ਕੀਤਾ ਤੇ ਫਿਰ ਸੇਵਾਦਾਰਾਂ ਦੀ ਡਿਊਟੀ ਲਗਾ ਕੇ ਸਾਰੇ ਕੂਲਰ ਸਾਫ ਕਰਵਾਏ । ਇਸ ਉਪਰੰਤ ਉਹਨਾਂ ਹਾਜਰ ਸੰਗਤ ਨੂੰ ਵੀ ਆਪਣੇ ਘਰਾਂ ਵਿੱਚ ਹਰ ਹਫਤੇ ਪਾਣੀ ਵਾਲੇ ਸਰੋਤਾਂ ਦੀ ਸਫਾਈ ਕਰਨ ਲਈ ਪ੍ੇਰਿਤ ਕੀਤਾ । ਇਸ ਮੌਕੇ ਸ਼੍ੀ ਬਾਂਸਲ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਇਸ ਪ੍ੋਗਰਾਮ ਨੂੰ ਘਰ ਘਰ ਪਹੁੰਚਾਉਣ ਲਈ ਜਿਲਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਅਤੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦਾ ਵੱਡਾ ਸਹਿਯੋਗ ਅਤੇ ਅਗਵਾਈ ਮਿਲ ਰਹੀ ਹੈ । ਇਸ ਮੌਕੇ ਆਰਟ ਆਫ ਲਿਵਿੰਗ ਮੋਗਾ ਯੂਨਿਟ ਦੇ ਅਨਮੋਲ ਚਾਵਲਾ, ਗੌਰਵ ਅਗਰਵਾਲ, ਸੇਵਾਦਾਰ ਅਤੇ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ ।

ਐਵਰੀ ਫਰਾਈਡੇ ਡਰਾਈ ਡੇਅ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਮੇਨ ਬਜਾਰ, ਘੜਿਆਂ ਵਾਲੀਆਂ ਦੁਕਾਨਾਂ ਅਤੇ ਇੰਡਸਟਰੀਅਲ ਏਰੀਏ ਵਿੱਚ ਜਾਂਚ ਕੀਤੀ ਗਈ ਅਤੇ ਕੂਲਰਾਂ, ਬਰਤਨਾਂ, ਟਾਇਰਾਂ ਆਦਿ ਦੀ ਸਫਾਈ ਕਰਵਾਈ ਗਈ । ਫੋਕਲ ਪੁਆਇੰਟ ਵਿੱਚ ਸੀਵਰੇਜ ਬਲਾਕ ਹੋਣ ਕਾਰਨ ਬਹੁਤ ਸਾਰੀਆਂ ਜਗਾ ਤੇ ਪਾਣੀ ਓਵਰ ਫਲੋ ਹੋ ਕੇ ਸੜਕਾਂ ਤੇ ਆ ਚੁੱਕਾ ਹੈ, ਜਿਸ ਕਾਰਨ ਬਿਮਾਰੀ ਫੈਲਣ ਦਾ ਡਰ ਪੈਦਾ ਹੋ ਚੁੱਕਾ ਹੈ । ਸਿਹਤ ਵਿਭਾਗ ਵੱਲੋਂ ਮਿਉਂਸਪਲ ਕਾਰਪੋਰੇਸ਼ਨ ਮੋਗਾ ਅਤੇ ਹੋਰ ਸਬੰਧਿਤ ਵਿਭਾਗਾਂ ਨੂੰ ਇਸ ਦੀ ਤੁਰੰਤ ਜਾਣਕਾਰੀ ਦਿੱਤੀ ਗਈ ਅਤੇ ਪਾਣੀ ਦਾ ਨਿਕਾਸ ਕਰਨ ਲਈ ਕਿਹਾ ਗਿਆ ਹੈ । ਇਸ ਟੀਮ ਵਿੱਚ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਹੈਲਥ ਸੁਪਰਵਾਈਜਰ ਪਰਮਜੀਤ ਸਿੰਘ ਵੀ ਸ਼ਾਮਿਲ ਸਨ ।