ਮੈਡੀਕਲ ਪ੍ਰੋਟੀਕਸ਼ਨਰਾਂ ਨੂੰ ਮਾਨਤਾ ਦੇਕੇ ਪੈ੍ਰਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ--ਡਾ. ਕੇਵਲ ਸਿੰਘ ਖੋਟੇ

ਬਾਘਾਪੁਰਾਣਾ,10 ਮਈ (ਪਵਨ ਗਰਗ,ਰਾਜਿੰਦਰ ਸਿੰਘ ਕੋਟਲਾ):ਮੈਡੀਕਲ ਪੈ੍ਰਕਟੀਸਨਰਜ਼ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾ. ਕੇਵਲ ਸਿੰਘ ਖੋਟੇ ਦੀ ਪ੍ਰਧਾਨਗੀ ਹੇਠ ਜਨਤਾ ਧਰਮਸ਼ਾਲਾ ਵਿਖੇ ਹੋਈ। ਮੈਡੀਕਲ ਪੈ੍ਰਕਟੀਸਨਰਜ਼ ਪਿੰਡਾਂ, ਸ਼ਹਿਰਾਂ ਤੇ ਕਸਬਿਆ ਵਿਚ 30-35 ਸਾਲ ਤੋਂ ਤਜਰਬੇ ਦੇ ਅਧਾਰ ਤੇ ਪੈ੍ਰਕਟਿਸ ਕਰਦੇ ਆ ਰਹੇ ਹਨ। ਅੱਜ ਕਿਸਾਨ, ਮਜਦੂਰ, ਛੋਟੇ ਮੁਲਾਜਮ, ਛੋਟੇ ਦੁਕਾਨਦਾਰ ਆਦਿ ਇਨਾ ਮਹਿੰਗਾ ਇਲਾਜ ਤੇ ਟੈਸਟ ਨਹੀਂ ਕਰਵਾ ਸਕਦੇ। ਕਿਉਂਕਿ ਇਨਾਂ ਲੋਕਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਮਾੜੀ ਹੈ ਅਤੇ ਇਹ ਸਾਰੇ ਲੋਕ ਮਹਿੰਗੀਆਂ ਫੀਸਾਂ ਰਾਹੀਂ ਇਲਾਜ ਨਹੀਂ ਕਰਵਾ ਸਕਦੇ। ਇਨਾਂ ਮੈਡੀਕਲ ਪੈ੍ਰਕਟੀਸਨਰਜ਼ ਐਸੋਸ਼ੀਏਸ਼ਨ ਦੇ ਮੈਂਬਰਾਂ ਦਾ ਲੋਕਾਂ ਨਾਲ ਨੌਂ-ਮਾਸ ਦਾ ਰਿਸ਼ਤਾ ਹੈ। ਇਹ ਡਾਕਟਰ ਇਨਾਂ ਲੋਕਾਂ ਨਾਲ ਹਾੜੀ-ਸਾਉਣੀ ਤੱਕ ਉਧਾਰ ਕਰਦੇ ਹਨ। ਇਹ ਪਿੰਡਾਂ ਤੇ ਕਸਬਿਆਂ ਦੇ ਲੋਕ ਇਹਨਾਂ ਡਾਕਟਰਾਂ ਨੂੰ ਆਪਣਾ ਮਸੀਹਾ ਮੰਨਦੇ ਹਨ। ਕਿਉਂਕਿ ਇਹ ਹੀ ਇਨਾਂ ਨੂੰ 24 ਘੰਟੇ ਸਿਹਤ ਸਹੂਲਤਾਂ ਦਿੰਦੇ ਹਨ। ਸਾਡੀਆਂ ਸਰਕਾਰਾਂ ਤੋਂ ਅੱਜ ਤੱਕ ਪਿੰਡਾਂ ਤੇ ਕਸਬਿਆਂ ਵਿੱਚ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਪਹੁੰਚਦਾ ਕੀਤਾ ਗਿਆ। ਇਨਾਂ ਮੈਡੀਕਲ ਪੈ੍ਰਕਟੀਸਨਰਜ਼ ਨੇ ਸਿਹਤ ਸਹੂਲਤਾਂ ਪਹੁੰਚਦੀਆਂ ਕੀਤੀਆਂ। ਅਸੀਂ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਕਰਦੇ ਹਾਂ ਕਿ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਆਪਣੇ ਫੈਂਸਲੇ ਤੇ ਮੁੜ ਵਿਚਾਰ ਕਰਕੇ ਮੈਡੀਕਲ ਪੈ੍ਰਕੀਟਸਨਰਜ਼ ਨੂੰ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇ। 
ਮੈਡੀਕਲ ਪੈ੍ਰਕਟੀਸਨਰਜ਼ ਪਹਿਲਾਂ ਵੀ ਸਿਹਤ ਮਹਿਕਮੇ ਵੱਲੋਂ ਵੱਖ-ਵੱਖ ਤਰਾਂ ਦੀਆਂ ਸਕੀਮਾਂ ਜਿਵੇ ਟੀਬੀ, ਨਸਬੰਦੀ, ਪਲਸ ਪੋਲੀਓ, ਨਸ਼ਿਆਂ ਪ੍ਰਤੀ ਸੈਮੀਨਾਰ ਸਿਹਤ ਮਹਿਕਮੇ ਨੂੰ ਪੂਰਾ ਸਹਿਯੋਗ ਦਿੰਦੇ ਆ ਰਹੇ ਹਨ। ਜਿਵੇਂ ਕਿ ਹੁਣ ਸਿਹਤ ਮਹਿਕਮੇ ਵੱਲੋਂ ਖਸਰਾ ਤੇ ਰੁਬੇਲਾ ਟੀਕਾਕਰਨ ਮੁਹਿੰਮ  ਸ਼ੁਰੂ ਕੀਤੀ ਹੈ। ਉਸ ਵਿੱਚ ਵੀ ਮੈਡੀਕਲ ਪ੍ਰੋਕਟੀਸਨਰਜ ਵੀ ਪੂਰਾ ਸਾਥ ਦੇ ਰਹੀ ਹੈ। ਇਸ ਮੌਕੇ ’ਤੇ ਜੱਥੇਬੰਦੀ ਬਲਾਕ ਬਾਘਾਪੁਰਾਣਾ ਵੱਲੋਂ ਇੱਕ ਹਜਾਰ ਪੋਸਟਰ ਛਪਾਇਆ ਗਿਆ ਜਿਸ ਨੂੰ ਐਸਐਮਓ ਗੁਰਮੀਤ ਲਾਲ ਠੱਠੀ ਭਾਈ, ਡਾ: ਰਾਜਨ ਗਿੱਲ ਨੋਡਲ ਅਫਸਰ ਐਮਆਰ ਕੰਪਐਨ ਅਤੇ ਰਾਜਿੰਦਰ ਕੁਮਾਰ ਬਲਾਕ ਐਜੂਕੇਟਰ ਆਦਿ ਨੇ ਜਾਰੀ ਕੀਤਾ। ਅਖੀਰ ਵਿੱਚ ਜੱਥੇਬੰਦੀ ਦੇ ਆਗੂਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਕਿਹਾ ਕੇ ਜਿਹੜਾ ਵੋਟਾਂ ਵੇਲੇ ਚੋਣ ਮੈਨੀਫੈਸਟੋ ਵਿੱਚ ਮੈਡੀਕਲ ਪ੍ਰੋਟੀਕਸ਼ਨਰਾਂ ਦਾ ਮਸਲਾ ਹੱਲ ਕਰਨ ਦਾ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਤੇ ਉਨਾਂ ਨੂੰ ਮਾਨਤਾ ਦੇਕੇ ਪੈ੍ਰਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ। ਇਸ ਮੌਕੇ ਡਾ: ਸੁਖਦੇਵ ਸਿੰਘ ਗੰਜੀ ਗੁਲਾਬ ਸਿੰਘ ਵਾਲਾ,ਡਾ: ਗੁਰਮੇਲ ਸਿੰਘ ਮਾਛੀ ਕੇ, ਡਾ: ਚੰਦ ਸਿੰਘ ਬਾਘਾਪੁਰਾਣਾ, ਡਾ: ਕੁਲਵੰਤ ਸਿੰਘ, ਡਾ: ਬਲਜਿੰਦਰ ਸਿੰਘ, ਡਾ:ਬੂਟਾ ਸਿੰਘ, ਡਾ: ਕੁਲਦੀਪ ਸਿੰਘ, ਡਾ: ਪਵਨਦੀਪ ਸਿੰਘ, ਡਾ: ਅਮਨਦੀਪ ਕੌਰ, ਡਾ: ਅਨਮੋਲ ਆਦਿ ਹਾਜਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ