ਫਿਰੋਜ਼ਪੁਰ, ਫਾਜ਼ਿਲਕਾ 23 ਸਤੰਬਰ (ਸੰਦੀਪ ਕੰਬੋਜ ਜਈਆ) : ਸਕੂਲ ਪ੍ਰਿੰਸੀਪਲ ਬਣਨ ਦਾ ਸਪਨਾ ਦੇਖਣ ਵਾਲੀ ਛੇਵੀਂ ਕਲਾਸ ਦੀ 11 ਸਾਲਾ ਵਿਦਿਆਰਥਣ ਖੁਸ਼ੀ ਦਾ ਸਪਨਾ ਸੋਮਵਾਰ ਨੂੰ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੂਰਾ ਕਰ ਦਿੱਤਾ। ਲਗਭਗ ਪੌਣੇ ਤਿੰਨ ਫੁੱਟ ਕੱਦ ਵਾਲੀ ਵਿਦਿਆਰਥਣ ਖੁਸ਼ੀ ਵਿੱਚ ਆਤਮ-ਵਿਸ਼ਵਾਸ ਅਤੇ ਆਪਣੇ ਟੀਚੇ ਨੂੰ ਹਾਸਲ ਕਰਨ ਦਾ ਹੌਂਸਲਾ ਪੈਦਾ ਕਰਨ ਦੇ ਲਈ ਸੋਮਵਾਰ ਨੂੰ ਉਸ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਇੱਕ ਦਿਨ...
News
ਚੰਡੀਗੜ/ਗਲਾਸਗੋ, 22 ਸਤੰਬਰ:ਭਾਰਤ ਸਰਕਾਰ ਦੇ ਸੈਰ ਸਪਾਟਾ ਤੇ ਸਭਿਆਚਾਰ ਮੰਤਰਾਲੇ ਵਲੋਂ ਭਾਰਤੀ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਗਲਾਸਗੋ, ਮਨਚੈਸਟਰ(ਯੂਕੇ) ਅਤੇ ਡਬਲਿਨ(ਆਇਰਲੈਂਡ)ਵਿਖੇ ਤਿੰਨ ਰੋਡ ਸ਼ੋਅਜ ਦਾ ਆਯੋਜਨ ਕੀਤਾ ਗਿਆ।ਗਲਾਸਗੋ ਵਿੱਚ ਕਰਵਾਏ ਗਏ ਰੋਡ ਸ਼ੋਅ ਵਿੱਚ ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰ ਮਾਮਲੇ, ਤਕਨੀਕੀ ਸਿੱਖਿਆ ਤੇ ਰੋਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਤੇ ਪੰਜਾਬ ਦੀ ਨੁਮਾਇੰਦਗੀ ਕੀਤੀ। ਇਸ ਰੋਡ ਸ਼ੋਅ ਵਿੱਚ ਸ੍ਰੀਮਤੀ ਅੰਜੂ ਰੰਜਨ, ਆਈ...
ਮੋਗਾ,22 ਸਤੰਬਰ (ਜਸ਼ਨ): ਮਾਉਂਟ ਲਿਟਰਾ ਜ਼ੀ ਸਕੂਲ ਵਿਖੇ ਵਿਸ਼ਵ ਸ਼ਾਂਤੀ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਮੌਕੇ ਯੋਗ ਅਧਿਆਪਕ ਮੈਡਮ ਨੀਤੂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਯੋਗ ਆਸਣ ਕੀਤਾ ਤਾਂ ਕਿ ਮਨ ਨੂੰ ਤਣਾਅ ਰਹਿਤ ਰੱਖਣ ਬਾਰੇ ਸਿੱਖਿਆ ਜਾ ਸਕੇ ਕਿਉਂਕਿ ਹਰ ਮਨੁੱਖ ਇਕ ਇਕਾਈ ਹੈ ਅਤੇ ਦੁਨੀਆਂ ਇਕ ਵੱਡੇ ਪਿੰਡ ਵਾਂਗ ਹੈ ,ਇਸ ਕਰਕੇ ਹਰ ਮਨੁੱਖ ਵੱਲੋਂ ਆਪਣੇ ਮਨ ’ਤੇ ਜਿੱਤ ਪ੍ਰਾਪਤ ਕਰਕੇ ਹੀ ਵਿਸ਼ਵ ਸ਼ਾਂਤੀ ਦਾ ਸੁਪਨਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ...
ਮੋਗਾ,22 ਸਤੰਬਰ (ਜਸ਼ਨ): ਅੱਜ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਰੀਗਲ ਸਿਨੇਮਾ ਮੋਗਾ ਦੀ ਵਿਦਿਆਰਥੀ ਲਹਿਰ ਦੇ ਸ਼ਹੀਦਾਂ ਦੀ ਯਾਦਗਾਰ ਨੂੰ ਵਿਕਸਿਤ ਕਰਨ ਅਤੇ ਉਸ ਜਗਾ ਤੇ ਉਸਾਰੀ ਸਬੰਧੀ ਵਿਦਿਆਰਥੀ ਜਥੇਬੰਦੀ ਦੀ ਅਗਵਾਈ ਅਤੇ ਕੰਟਰੋਲ ਬਾਰੇ ਟਰੱਸਟ ਜਾਂ ਕਮੇਟੀ ਬਣਾ ਕੇ ਜਥੇਬੰਦੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਬੁਲਾਈ ਗਈ ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ,ਸਾਹਿਤਕਾਰ, ਬੁੱਧੀਜੀਵੀ ,ਲੇਖਕ ਅਤੇ ਸਮਾਜ ਪ੍ਰਤੀ ਸੁਹਿਰਦ ਅਤੇ ਚੇਤਨ...
ਮੋਗਾ,22 ਸਤੰਬਰ (ਜਸ਼ਨ) :ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਪਿਛਲੇ ਲਗਭਗ 11 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ 16 ਸਤੰਬਰ ਤੋਂ ਚੱਲ ਰਹੀ ਕਲਮ ਛੋੜ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ,ਭਾਵੇਂ ਕਿ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਮੁਲਾਜ਼ਮ ਆਗੂਆਂ ਨਾਲ ਮੀਟਿੰਗ ਕਰਕੇ ਜਲਦ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਪਰ ਯੂਨੀਅਨ ਵੱਲੋਂ ਆਪਣੇ ਪਹਿਲਾ ਤੋਂ ਮਿੱਥੇ ਪ੍ਰੋਗਰਾਮ ਅਨੁਸਾਰ ਅੱਜ ਡੀ.ਸੀ. ਦਫ਼ਤਰ ਮੋਗਾ ਸਾਮ੍ਹਣੇ ਦਿੱਤੇ...
ਕਨੇਡਾ,22 ਸਤੰਬਰ (ਜਸ਼ਨ): ਪੰਜਾਬੀਆਂ ਦੀ ਭਰਵੀਂ ਵੱਸੋਂ ਵਾਲੇ ਇਲਾਕੇ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਸਰਦਾਰ ਅਰਜਨ ਸਿੰਘ ਬਾਠ ਦੀ ਯਾਦ ਨੂੰ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ । ਉੱਥੋਂ ਦੇ ਪ੍ਰਸਿੱਧ ਸਮਾਜ ਸੇਵੀ ਸੁੱਖੀ ਬਾਠ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਬਣਾਏ ਪੰਜਾਬ ਭਵਨ ਵਿਖੇ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਸ.ਐਸ ਪੀ ਸਿੰਘ ਸਾਬਕਾ ਉਪ ਕੁਲਪਤੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੀ ਗਈ । ਸਮਾਗਮ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਚਲਿਤ ਕਰਨ ਵਾਲੇ...
ਚੰਡੀਗੜ, 22 ਸਤੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸੂਬੇ ਵਿੱਚ 18 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਅੱਜ ਡਰੱਗ ਐਡਮਨਿਸਟ੍ਰੇਸ਼ਨ ਵਿੰਗ ਪੰਜਾਬ ਦੇ ਇਕ ਬੁਲਾਰੇ ਨੇ ਦਿੱਤੀ।ਇਸ ਦੀ ਵਿਸਤਰਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਬਪਰੇਨੋਰਫਿਨ ਅਤੇ ਨੈਲੋਜ਼ੋਨ ਦੇ ਇਨਾਂ ਕੇਂਦਰਾਂ ਤੋਂ ਸੈਂਪਲ ਇਕੱਤਰ ਕੀਤੇ ਗਏ ਜੋ ਮਿਆਰੀ ਮਾਪਦੰਡਾਂ ਦੇ ਨਹੀਂ ਸਨ। ਉਨਾਂ ਦੱਸਿਆ ਕਿ ਸਬੰਧਤ ਕੇਂਦਰਾਂ ਦੀ ਇਹ...
ਮੋਗਾ,22 ਸਤੰਬਰ (ਜਸ਼ਨ): ਮੋਗਾ ਦੀ ਪੁਰਾਣੀ ਕੋਟਕਪੂਰਾ ਰੋਡ ਮੇਨ ਬਾਜ਼ਾਰ ਵਾਲੀ ਸੜਕ ਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ ਅਤੇ ਲੋਕਾਂ ਨੂੰ ਆਉਣ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਕਤ ਜਾਣਕਾਰੀ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਦਿੰਦੇ ਹੋਏ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੋਗਾ ਦੀ ਮੇਨ ਬਾਜਾਰ ਵਾਲੀ ਸੜਕ ਨਾ ਬਣਨ ਕਾਰਨ ਖੱਡਿਆਂ ਨਾਲ ਭਰੀ ਹੋਈ ਸੀ, ਜਿਸਦੇ ਲਈ ਮੈਂ ਲੋਕ ਨਿਰਮਾਣ...
ਚੰਡੀਗੜ੍ਹ, 21 ਸਤੰਬਰ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬੱਲ ਕਲਾਂ ਪੁਲਿਸ ਚੌਂਕੀ ਜਿਲਾ ਅੰਮ੍ਰਿਤਸਰ ਵਿਖੇ ਤਾਇਨਾਤ ਏ.ਐਸ.ਆਈ. ਸਵਿੰਦਰ ਸਿੰਘઠਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਅਮਰਜੀਤ ਸਿੰਘ ਵਾਸੀ ਪਿੰਡ ਬੱਲ ਕਲਾਂ, ਜਿਲਾ ਅੰਮ੍ਰਿਤਸਰ ਦੀ ਸ਼ਿਕਾਇਤ 'ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ...
ਮੂਨਕ (ਨਰੇਸ਼ ਤਨੇਜਾ) ਪੰਜਾਬ ਸਰਕਾਰ ਵੱਲੋਂ ਨਸੇ ਵਿਰੁੱਧ ਵੱਢੀ ਮੁਹਿੰਮ ਤਹਿਤ ਮੂਨਕ ਪੁਲਿਸ ਵੱਲੋਂ ਚੂਰਾ ਪੋਸਤ ਬਰਾਬਦ ਕੀਤੀ ਗਈ। ਇਸ ਦੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਮੂਨਕ ਘੱਗਰ ਪੁੱਲ ਉੱਪਰ ਨਾਕੇ ਬੰਦੀ ਕਰਕੇ ਗੱਡੀ ਨੰਬਰ ਪੀ.ਬੀ.13ਏ.ਐੱਲ. 9687 ਟਰਾਲਾ ਜਿਸਨੂੰ ਲਖਵਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਡੂਡੀਆਂ, ਲਵ ਉਰਫ ਕਾਲੀ ਪੁੱਤਰ ਪਵਨ ਕੁਮਾਰ ਵਾਸੀ ਵਾਰਡ ਨੰਬਰ 4, ਮੂਨਕ ਨੂੰ ਰੋਕ ਕੇ ਗੱਡੀ ਵਿੱਚੋਂ...

