ਮੋਗਾ ,19 ਅਕਤੂਬਰ (ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਨੇ ਆਸਟਰੇਲੀਆ ਅਤੇ ਕੈਨੇਡਾ ਦੇ ਇੱਕ ਦਿਨ ਵਿੱਚ 11 ਵਿਜ਼ਟਰ ਵੀਜ਼ੇ ਲਗਵਾਏ । ਰਮਨ ਅਰੋੜਾ ਅਤੇ ਅਮਿਤ ਪਲਤਾ ਨੇ ਜਸਵੀਰ ਕੌਰ, ਜਸਵੰਤ ਸਿੰਘ, ਗੁਰਜੀਤ ਸਿੰਘ, ਹਰਜਿੰਦਰ ਕੌਰ, ਸੁਖਵਿੰਦਰ ਸਿੰਘ ਮਠਾੜੂ, ਪਲਵਿੰਦਰ ਕੌਰ ਮਠਾੜੂ, ਭੁਪਿੰਦਰ ਸਿੰਘ, ਬੇਅੰਤ ਸਿੰਘ, ਅਮਨਦੀਪ ਸਿੰਘ, ਲਵਦੀਪ ਸਿੰਘ...
News
ਮੋਗਾ, 19 ਅਕਤੂਬਰ (ਜਸ਼ਨ): ਮੋਗਾ ਬਰਨਾਲਾ ਰੋਡ ਤੇ ਪਿੰਡ ਬੌਡੇ ਨੇੜੇ ਬੀਤੀ ਰਾਤ ਨੂੰ ਬਲੈਰੋ ਤੇ ਇੱਕ ਪ੍ਰਾਈਵੇਟ ਬੱਸ ਨਾਲ ਭਿਆਨਕ ਟੱਕਰ ਹੋ ਜਾਣ ਨਾਲ ਬਲੈਰੋ ਸਵਾਰ ਚਾਰ ਨੌਜਵਾਨਾਂ ਦੀ ਮੌਤ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਮੋਗਾ ਦਾਖਲ ਕਰਾਇਆ ਗਿਆ। ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਸੱਜਣ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਦੇ ਪਿੰਡ ਤਾਜੋ ਕੇ ਦੇ ਨੌਜਵਾਨ ਜਸਪ੍ਰੀਤ ਸਿੰਘ ਦਾ ਸ਼ੁਕਰਵਾਰ ਨੂੰ ਵਿਆਹ ਸੀ ਜਿਸ ਦੀ ਬਰਾਤ...
ਮੋਗਾ ,19 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਟਰੈਵਲ ਅਡਵਾਈਜਰ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਨੇ ਆਸਟਰੇਲੀਆ ਅਤੇ ਕੈਨੇਡਾ ਦੇ ਇੱਕ ਦਿਨ ਵਿੱਚ 8 ਵਿਜ਼ਟਰ ਵੀਜ਼ੇ ਲਗਵਾਏ । MD ਸੁਬਾਸ਼ ਪਲਤਾ ਨੇ ਬਲਵੀਰ ਕੌਰ, ਸੁਰਿੰਦਰ ਸਿੰਘ, ਚਰਨਜੀਤ ਕੌਰ, ਮਨਿੰਦਰ ਕੌਰ, ਵਿਜੈ ਕੁਮਾਰ, ਰਣਜੀਤ ਕੌਰ, ਨਾਜਰ ਸਿੰਘ, ਬਲਵੀਰ ਕੌਰ ਵੀਜ਼ਾ ਨੂੰ ਸ਼ੁੱਭ ਕਾਮਨਾਵਾਂ...
ਮੋਗਾ ,12 ਅਕਤੂਬਰ (INTERNATIONAL PUNJABI NEWS BUREAU) : ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਗਾਣਿਆਂ ਵਿੱਚ ਸੱਭਿਆਚਾਰ ਦੇ ਨਾਮ ਤੇ ਅੱਜ ਕੱਲ ਜਿਹੜੀ ਅਸ਼ਲੀਲਤਾ ਅਤੇ ਲਚਰਤਾ ਪਰੋਸੀ ਜਾ ਰਹੀ ਹੈ ਉਸਨੇ ਪੰਜਾਬੀ ਸੱਭਿਆਚਾਰ ਨੂੰ ਬੁਰੀ ਤਰ੍ਹਾਂ ਸ਼ਰਮਸਾਰ ਕਰ ਛੱੱਡਿਆ ਹੈ। ਹਾਲਾਤ ਤਾਂ ਇਹ ਹਨ ਆਏ ਦਿਨ ਬਣਨ ਵਾਲੇ ਇਹਨਾਂ ਗਾਣਿਆਂ (ਜਿਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਮ ਤੇ ਤਿਆਰ ਕੀਤਾ ਜਾਂਦਾ ਹੈ) ਵਿੱਚ ਪੰਜਾਬੀ ਸੱਭਿਆਚਾਰ ਕਿਤੇ ਦੂਰ ਦੂਰ ਤੱਕ ਨਜਰ ਨਹੀਂ ਆਉਂਦਾ।...
ਲੁਧਿਆਣਾ, 19 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਅੱਜ ਵਿਧਾਨ ਸਭਾ ਹਲਕਾ ਦਾਖਾ ਵਿੱਖੇ ਚੋਣ ਪ੍ਰਚਾਰ ਦੇ ਆਖਰੀ ਦਿਨ ਜਿੱਥੇ ਹਲਕਾ ਦਾਖਾ ਵਿੱਚ ਰੋਡ ਸ਼ੋਅ ਕੱਢ ਕੇ ਲੋਕਾਂ ਨੂੰ ਲਾਮਬੰਦ ਕੀਤਾ ਉੱਥੇ ਹਲਕਾ ਦਾਖਾ ਸਮੇਤ ਸੂਬੇ ਭਰ ਦੇ ਲੋਕਾਂ ਦੇ ਨਾਲ ਨਾਲ ਯੂ.ਕੇ. ਅਤੇ ਯੂਰਪ ਦੀ ਕੋਰ ਕਮੇਟੀ ਸਮੇਤ ਹੋਰਨਾਂ ਬਾਹਰਲੇ ਮੁਲਕਾਂ ਵਿੱਚ...
ਮੋਗਾ ,19 ਅਕਤੂਬਰ (ਜਸ਼ਨ): ਜਿੱਥੇ ਇੱਕ ਪਾਸੇ ਪੰਜਾਬ ਅੰਦਰ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਗ੍ਰਿਫਤ ਚ ਆ ਕੇ ਆਪਣੇ ਸਰੀਰ ਅਤੇ ਜੁੱਸੇ ਗੁਆ ਰਹੀ ਹੈ ਉੱਥੇ ਮੋਗਾ ਸ਼ਹਿਰ ਅੰਦਰ ਨਸ਼ਿਆਂ ਤੋਂ ਦੂਰ ਕਰਨ ਅਤੇ ਨੌਜਵਾਨਾਂ ਨੂੰ ਕਸਰਤ ਵੱਲ ਲਗਾਉਣ ਲਈ ਸਲੀਣਾ ਜਿੰਮ ਮੋਗਾ ਵੱਲੋਂ ਨਵੇਂ ਨਵੇਂ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ।ਨਸ਼ਿਆਂ ਦੇ ਸਮੁੰਦਰ ਵਿਚ ਗੋਤੇ ਲਗਾ ਰਹੀ ਨੌਜਵਾਨ ਪੀੜ੍ਹੀ ਤੇ ਪੰਜਾਬ ਦੀ ਦੁੱਧ ਘਿਓ ਦੀ ਰਵਾਇਤ ਤੋਂ ਦੂਰ ਹੋਈ ਗੱਭਰੂਆਂ ਦੀ ਟੋਲੀ ਨੂੰ ਖੇਡਾਂ ਵੱਲ ਲੈ ਕੇ...
ਮੋਗਾ 19 ਅਕਤੂਬਰ:(ਜਸ਼ਨ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਆਈ.ਐਸ.ਐਫ਼ ਕਾਲਜ ਨੇੜੇ ਖੁੱਲੇ ਮੈਦਾਨ ਵਿੱਚ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਿਜੀਟਲ ਮੋਬਾਈਲ ਮਿਊਜ਼ੀਅਮ ਅੱਜ ਸ਼ੁਰੂ ਹੋ ਗਿਆ ਹੈ। ਅੱਜ ਪਹਿਲੇ ਦਿਨ ਸ਼ਾਮ 6.00 ਵਜੇ ਤੱਕ ਵੱਖ-ਵੱਖ ਖੇਤਰਾਂ ਤੋਂ ਪੁੱਜੇ 1,044 ਦਰਸ਼ਕਾਂ ਨੇ ਇਸ ਮਿਊਜ਼ੀਅਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਹਾਸਿਲ ਕੀਤੀ...
ਮੋਗਾ, 19 ਅਕਤੂਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਮੋਗਾ ਹਲਕੇ ਦੇ ਪਿੰਡ ਸੋਸਣ ਦਾ ਦੌਰਾ ਕਰਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਹਰਜੋਤ ਕਮਲ ਨੇ ਦੱਸਿਆ ਕਿ ਕੈਪਟਨ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦੇਗੀ ਅਤੇ ਕਿਸਾਨਾਂ ਨੂੰ ਅਦਾਇਗੀ ਕਰਨ ਵਿੱਚ ਵੀ ਕਿਸੇ ਤਰਾਂ ਦੀ...
ਜਗਰਾਉਂ (ਪ੍ਰਤਾਪ ਸਿੰਘ )ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਲੇਖਕਾਂ, ਪੱਤਰਕਾਰਾਂ ਤੇ ਕਲਾ ਖੇਤਰ ਨਾਲ ਜੁੜੇ ਸੂਖਮ ਕਲਾ ਕਰਮੀਆਂ ਨੂੰ ਨਿੱਡਰ, ਨਿਰਪੱਖ ਤੇ ਦ੍ਰਿੜ ਇਰਾਦੇ ਨਾਲ ਕੰਮ ਕਰਨ ਦੀ ਲੋੜ ਹੈ, ਇਹ ਵਿਚਾਰ ਪੰਜਾਬੀ ਗ਼ਜ਼ਲ ਦੇ ਪ੍ਰਸਿੱਧ ਲੇਖਕ ਪ੍ਰਵਾਸੀ ਪੰਜਾਬੀ ਕੇਸਰ ਸਿੰਘ ਨੀਰ ਨੇ ਗੱਲਬਾਤ ਦੌਰਾਨ ਕਹੇ। ਲੋਕ ਪੱਖੀ ਗ਼ਜ਼ਲ ਤੇ ਬਾਲ ਸਾਹਿਤ ਦੀਆਂ ਦਰਜਨ ਦੇ ਕਰੀਬ ਪੁਸਤਕਾਂ ਦੇ ਲੇਖਕ ਕੇਸਰ ਸਿੰਘ ਨੀਰ ਅੱਜਕੱਲ੍ਹ ਪੰਜਾਬ ਫੇਰੀ 'ਤੇ ਹੀ। ਪਿਛਲੇ ਤੇਈ ਵਰਿਆਂ ਤੋਂ...
ਮੋਗਾ 18 ਅਕਤੂਬਰ:(ਜਸ਼ਨ):ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਆਈ.ਐਸ.ਐਫ਼ ਕਾਲਜ ਘੱਲ ਕਲਾਂ, ਜੀ.ਟੀ.ਰੋਡ ਮੋਗਾ ਨੇੜੇ ਪਈ ਖਾਲੀ ਜਗਾ ਵਿਖੇ ਕਰਵਾਏ ਜਾਣਗੇ ਅਤੇ ਲੋਕਾਂ ਨੂੰ ਰੂਹਾਨੀ ਰੰਗ ਵਿੱਚ ਰੰਗਣ ਲਈ ਲਗਾਤਾਰ 3 ਦਿਨ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ-ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਆਈ.ਐਸ.ਐਫ਼...

