ਮੋਗਾ,23 ਨਵੰਬਰ (ਜਸ਼ਨ):ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਯੂਨੀਵਰਸਲ ਫਸਟ ਐਜੁਕੇਸ਼ਨ ਚੁਆਇਸ ਕਈ ਸਾਲਾਂ ਤੋਂ ਇਮੀਗ੍ਰਸ਼ਨ, ਆਈਲਟਸ, ਨੈਨੀ ਦੇ ਖੇਤਰ ਦੇ ਨਾਲ ਨਾਲ ਓਪਨ ਵਰਕ ਪਰਮਿਟ, ਵਿਜ਼ਟਰ ਵੀਜ਼ਾ ਵਿਚ ਬਹੁਤ ਵਧੀਆ ਭੂਮਿਕਾ ਨਿਭਾਅ ਰਹੀ ਹੈ। ਸੰਸਥਾ ਦਾ ਆਫਿਸ ਐਸ.ਸੀ.ਓ. 80- 81 ਮੰਜ਼ਿਲ ਤੀਜੀ ਸੈਕਟਰ 17-ਸੀ, ਚੰਡੀਗੜ੍ਹ ਅਤੇ ਬਰਾਂਾਂਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ਵਿੱਚ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾਂ ਸਭ ਦੀ ਹਰਮਨ ਪਿਆਰੀ ਸੰਸਥਾਂ...
News
ਮੋਗਾ,23 ਨਵੰਬਰ (ਜਸ਼ਨ): ਨੰਬਰਦਾਰ ਅਰਬੇਲ ਸਿੰਘ ਲੌਗੀਵਿੰਡ ਪਿਛਲੇ ਦਿਨੀਂ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋ ਗਏ ਸਨ । ਉਹਨਾਂ ਦਾ ਜਨਮ 1927 ਵਿਚ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਪਿੰਡ ਜੱਲੇਕੇ ‘ਚ ਹੋਇਆ ਅਤੇ ਉਹਨਾਂ ਮੈਟਿ੍ਰਕ ਤੱਕ ਦੀ ਪੜਾਈ ਕੀਤੀ ਅਤੇ ਵਿਸ਼ੇਸ਼ਕਰ ਉਰਦੂ ਜ਼ੁਬਾਨ ’ਤੇ ਉਹਨਾਂ ਪੂਰੀ ਪਕੜ ਬਣਾਈ ਅਤੇ ਇਸੇ ਸਿੱਖਿਆ ਦੀ ਬਦੌਲਤ ਉਹ ਫ਼ੋਜ ਵਿਚ ਭਰਤੀ ਹੋਏ ਅਤੇ ਹੌਲਦਾਰ ਤੱਕ ਦਾ ਰੈਂਕ ਪ੍ਰਾਪਤ ਕੀਤਾ। ਫ਼ੌਜ ਵਿਚ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਈ ਸੇਵਾ ਬਦਲੇ...
ਬਾਘਾ ਪੁਰਾਣਾ, 23 ਨਵੰਬਰ (ਜਸ਼ਨ)- ਸਮਾਜ ਸੇਵਾ ਨੂੰ ਪ੍ਰਣਾਏ,ਟਕਸਾਲੀ ਕਾਂਗਰਸੀ ਪਰਿਵਾਰ ਦੇ ਜੁਝਾਰੂ ਆਗੂ ਜੋਧਾ ਸਿੰੰਘ ਬਰਾੜ ਅਤੇ ਰੁਪਿੰਦਰ ਸਿੰਘ ਬਰਾੜ ਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਬਰਾੜ ਜੋ ਪਿਛਲੇ ਦਿਨੀਂ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ,ਉਹਨਾਂ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਨਾਲ ਪਰਿਵਾਰ,ਸਕੇ ਸਬੰਧੀਆਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਮਾਸਟਰ ਪ੍ਰੀਤਮ ਸਿੰਘ ਬਰਾੜ ਨਾ ਸਿਰਫ਼ ਇਮਾਨਦਾਰ ਸ਼ਖਸੀਅਤ ਵਜੋਂ...
ਮੋਗਾ,23 ਨਵੰਬਰ (ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਟਰੈਵਲ ਅਡਵਾਈਜ਼ਰ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ । ਇਸ ਵਾਰ ਸੰਸਥਾ ਚਮਕੌਰ ਸਿੰਘ, ਮੇਜਰ ਸਿੰਘ ਅਤੇ ਗੁਰਚਰਨ ਕੌਰ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ। ਸੁਭਾਸ਼ ਪਲਤਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਚਮਕੌਰ ਸਿੰਘ, ਮੇਜਰ ਸਿੰਘ ਅਤੇ ਗੁਰਚਰਨ ਕੌਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿਤੀਆਂ। ਸੁਭਾਸ਼ ਪਲਤਾ...
ਮੋਗਾ, 22 ਨਵੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਰਾਸ਼ਟਰੀ ਵਿਗਿਆਨ ਤੇ ਸਾਇੰਸ ਓਲਪਿਆਡ ਵਿਸ਼ੇ ਤੇ ਪ੍ਰੀਖਿਆ ਕਰਵਾਈ ਗਈ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਵਿਦਿਆਰਥੀਆਂ ਨੂੰ ਇਨਾਂ ਪ੍ਰਤਿਯੋਗੀ ਪ੍ਰੀਖਿਆ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਇਸ ਤਰਾਂ ਦੀ ਪ੍ਰੀਖਿਆ ਨਾਲ ਵਿਦਿਆਰਥੀਆਂ ਦੇ ਗਿਆਨ ਵਿਚ...
ਮੋਗਾ ,22 ਨਵੰਬਰ (ਜਸ਼ਨ): ਲੋੜਵੰਦ ਗੁਰਸਿੱਖ ਹੁਸ਼ਿਆਰ ਵਿਦਿਆਰਥੀਆਂ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਆਰਥਿਕ ਮਦਦ ਦੇਣ ਦੇ ਮੰਤਵ ਨਾਲ ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਇੱਕ ਲੱਖ ਰੁਪਏ ਦੇ ਵਜ਼ੀਫੇ ਵੰਡੇ ਗਏ। ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਦੇ ਨੁਮਾਇੰਦਿਆਂ ਨੇ ਵਜੀਫ਼ੇ ਦੀ ਰਸਮੀ ਵੰਡ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਹੁਕਮਨਾਮੇ ਉਪਰੰਤ ਵਿਦਿਆਰਥੀਆਂ ਦੀ ਚੋਣ ਕਰਨ ਦੀ...
ਲਿਸਟਰ(ਯੂ ਕੇ) ਵੱਸਦੇ ਪੰਜਾਬੀ ਕਵੀ ਬਲਿਹਾਰ ਸਿੰਘ ਰੰਧਾਵਾ ਵੱਲੋਂ ਪੰਜਾਬੀ ਲੇਖਕਾਂ ਨੂੰ ਸਮੇਂ ਦੀ ਆਵਾਜ਼ ਬਣਨ ਦਾ ਸੁਨੇਹਾ
ਬਰਮਿੰਘਮ: 22 ਨਵੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪਿਛਲੇ ਪੰਜਾਹ ਸਾਲਾਂ ਤੋਂ ਇੰਗਲੈਂਡ ਚ ਵੱਲਦੇ ਪੰਜਾਬੀ ਕਵੀ, ਚਿੰਤਕ ਤੇ ਸਰਗਰਮ ਰਹੇ ਸਮਾਜਿਕ ਆਗੂ ਬਲਿਹਾਰ ਸਿੰਘ ਰੰਧਾਵਾ ਪਿਛਲੇ ਨੌਂ ਸਾਲ ਤੋਂ ਸੜਕ ਹਾਦਸੇ ਲੱਗੀਆਂ ਗੰਭੀਰ ਸੱਟਾਂ ਕਾਰਨ ਲਿਸਟਰ ਸਥਿਤ ਆਪਣੇ ਘਰ ਵਿੱਚ ਹੀ ਫੋਨ ਰਾਹੀਂ ਸਾਹਿੱਤ ਸੰਸਾਰ ਨਾਲ ਜੁੜੇ ਹੋਏ ਹਨ ਅਤੇ ਨਿਰੰਤਰ ਸਾਹਿੱਤ ਸਿਰਜਣਾ ਕਰ ਰਹੇ ਹਨ।ਪੰਜਾਬ ਤੋਂ ਆਏ ਉਨ੍ਹਾਂ ਦੇ ਪੁਰਾਣੇ ਮਿੱਤਰ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ...
ਕੋਟਕਪੂਰਾ, 21 ਨਵੰਬਰ ( ਪੱਤਰ ਪਰੇਰਕ) :- ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਅਤੇ ਵਿਸ਼ਵਾਸ਼ ਵੱਲੋਂ ਸਾਂਝੇ ਤੌਰ ’ਤੇ ਨੇੜਲੇ ਪਿੰਡ ਹਰੀਨੌਂ ਦੇ ਗੁਰਦਵਾਰਾ ਸਾਹਿਬ ਬਾਬਾ ਸਾਈਂ ਦਾਸ ਵਿਖੇ ‘ਸ਼ੂਗਰ ਫਰੀ ਹਫਤਾ’ ਚੈੱਕਅਪ ਕੈਂਪ ਲਾਇਆ ਗਿਆ। ਰਾਇਲ ਦੇ ਪ੍ਰਧਾਨ ਵਿਜੈ ਕੁਮਾਰ ਟੀਟੂ ਅਤੇ ਵਿਸ਼ਵਾਸ਼ ਦੇ ਪ੍ਰਧਾਨ ਨਰਜਿੰਦਰ ਸਿੰਘ ਖਾਰਾ ਦੀ ਅਗਵਾਈ ਹੇਠ 14 ਨਵੰਬਰ ਤੋਂ 21 ਨਵੰਬਰ ਤੱਕ 8 ਰੋਜ਼ਾ ਲਾਏ ਗਏ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਪੀਆਰਓ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ...
ਮੋਗਾ 21 ਨਵੰਬਰ:(ਜਸ਼ਨ):ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ: ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਪਸ਼ੂਆਂ ਦੀ ਨਸਲ ਸੁਧਾਰ ਲਈ ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪ੍ਰਾਜੈਕਟ ਤਹਿਤ ਜ਼ਿਲਾ ਮੋਗਾ ਦੀਆਂ 20 ਹਜ਼ਾਰ ਮੱਝਾਂ/ਗਾਵਾਂ ਨੂੰ ਹਰ ਪੱਖੋਂ ਮਿਆਰੀ ਸੀਮਨ ਨਾਲ ਮਸਨੂਈ ਗਰਭਧਾਰਨ ਕਰਾਉਣ ਦੀ ਸਹੂਲਤ ਮੁਫ਼ਤ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਹ ਸਕੀਮ ਸ਼ੁਰੂ ਹੋ ਚੁੱਕੀ ਹੈ ਅਤੇ ਸਕੀਮ ਅਗਲੇ ਸਾਲ 15 ਮਾਰਚ ਤੱਕ ਚੱਲੇਗੀ। ਡਾ:...
ਚੰਡੀਗੜ , 21 ਨਵੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਪੀ.ਐਸ.ਪੀ.ਸੀ.ਐਲ ਸਬ-ਡਵੀਜ਼ਨ ਵੈੋਸਟ ਟੈਕਨੀਕਲ, ਪੀ.ਐਸ.ਪੀ.ਸੀ.ਐਲ ਪਟਿਆਲਾ ਵਿਖੇ ਤਾਇਨਾਤ ਵਧੀਕ ਜੇ. ਈ. ਅਵਤਾਰ ਸਿੰਘ ਨੂੰ10,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਧੀਕ ਜੇ.ਈ ਨੂੰ ਜਗਦੀਪ ਸਿੰਘ, ਵਾਸੀ ਰਾਮ ਨਗਰ ਪਟਿਆਲਾ ਦੀ ਸ਼ਿਕਾਇਤ ਉੱਤੇ 10,000 ਰੁਪਏ ਰਿਸ਼ਵਤ...

