ਮੋਗਾ, 18 ਮਾਰਚ (ਜਸ਼ਨ): ਪ੍ਰਗਤੀਸ਼ੀਲ ਮੰਚ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 28 ਸਤੰਬਰ ਨੂੰ ਕੀਤੀ ਜਾਣ ਵਾਲੀ ਮੋਗਾ ਰੈਲੀ ਦੀ ਤਿਆਰੀ ਦੇ ਸੰਬੰਧ ਵਿੱਚ ਪਿੰਡ ਝੰਡੇਆਣਾ ,ਬਘੇਲੇ ਵਾਲਾ,ਖੁਖਰਾਣਾ ,ਸੋਸਣ,ਚੰਦ ਪੁਰਾਣਾ,ਘੱਲ ਕਲਾ ਵਿਖੇ ਮੀਟਿੰਗਾਂ ਕਰਵਾਈਆਂ ਗਈਆਂ ।ਇਸ ਮੋਕੇ ਪ੍ਰਗਤੀਸ਼ੀਲ ਮੰਚ ਪੰਜਾਬ ਦੇ ਪ੍ਰਧਾਨ ਬਲਕਰਨ ਮੋਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਾਇਨਸ ਕੰਪਨੀਆਂ ਵਿੱਤੀ ਸਰਮਾਏ ਦੀ ਤਾਕਤ ਨਾਲ ਲੋਕਾਂ ਨੂੰ ਆਰਥਿਕ ਤੋਰ ਤੇ ਗੁਲਾਮ ਬਣਾ ਰਹੀਆਂ ।ਉੱਪਰੋਂ...
News
ਮੋਗਾ,17 ਸਤੰਬਰ (ਜਸ਼ਨ) : ਸ਼ੋ੍ਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਨੇ ਖੇਤੀ ਸੋਧ ਬਿੱਲ ਦੇ ਮੁੱਦੇ ’ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ਾ ਦੇਣ ’ਤੇ ਸਤੁੰਸ਼ਟੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਸ਼੍ਰੀਮਤੀ ਬਾਦਲ ਦਾ ਇਹ ਫੈਸਲਾ ਸਵਾਗਤਯੋਗ ਹੈ ਅਤੇ ਹੁਣ ਕਿਸਾਨਾਂ ਨੂੰ ਇਹ ਆਸ ਬੱਝੀ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹਿਤਾਂ ਨਾਲ ਕੀਤੇ ਜਾਣ ਵਾਲੇ ਧੱਕੇ ਨੂੰ ਠੱਲ ਪਵੇਗੀ । ਸਾਬਕਾ ਚੇਅਰਮੈਨ ਨੇ ਆਖਿਆ ਕਿ ਦਰਅਸਲ ਇਹ...
ਮੋਗਾ,17 ਸਤੰਬਰ (ਜਸ਼ਨ): ਰਾਈਟ ਵੇ ਏਅਰਲਿੰਕਸ ਸੰਸਥਾ ਨੇ ਮਨਵੀਰ ਕੌਰ ਦਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਉਸ ਦਾ ਵਿਦੇਸ਼ ਪੜ੍ਹਨ ਦਾ ਸੁਪਨਾ ਸਾਕਾਰ ਕੀਤਾ ਹੈ। ਸੰਸਥਾ ਦੇ ਐਮ.ਡੀ. ਦੇਵਪ੍ਰਿਆ ਤਿਆਗੀ ਨੇ ਦੱਸਿਆ ਕਿ ਵਿਦਿਆਰਥਣ ਮਨਵੀਰ ਕੌਰ ਨੇ ਪੀ.ਟੀ.ਈ. ‘ਚੋਂ 57 ਸਕੋਰ ਪ੍ਰਾਪਤ ਕੀਤੇ ਸਨ ਤੇ ਉਸ ਨੇ ਸੰਨ 2017 ਵਿਚ ਬੈਚਲਰ ਆਫ ਆਰਟਸ ਦਾ ਕੋਰਸ ਕੀਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਉਸ ਦਾ ਮਾਸਟਰ ਇੰਨ ਬਿਜ਼ਨਸ ਐਡਮਨਿਸਟਰੇਸ਼ਨ ਵਿਚ ਵੀਜ਼ਾ ਲਗਵਾਇਆ ਗਿਆ ਹੈ। ਉਨ੍ਹਾਂ...
ਬਾਘਾਪੁਰਾਣਾ,17 ਸਤੰਬਰ (ਜਸ਼ਨ): ਬਾਘਾਪੁਰਾਣਾ ਤੋਂ ਅਗਵਾ ਕੀਤੇ ਬੱਚੇ ਦੇ 7 ਘੰਟੇ ਵਿਚ ਹੀ ਲੱਭੇ ਜਾਣ ’ਤੇ ਬਾਘਾਪੁਰਾਣਾ ਪੁਲਿਸ ਨੇ ਸੁੱਖ ਦਾ ਸਾਹ ਲਿਆ ਹੈ। ਇਹ ਬੱਚਾ ਸਮਾਲਸਰ ਕੋਲ ਡੇਮਰੂ ਵਾਲੀ ਸੜਕ ਤੋਂ ਮਿਲਿਆ । ਪੁਲਿਸ ਨੇ ਅਗਵਾਕਾਰਾਂ ਵੱਲੋਂ ਵਰਤੀ ਗਈ ਕਾਰ ਕਬਜ਼ੇ ਵਿਚ ਲੈ ਲਈ ਹੈ । ਇਹ ਕਾਰ ਪੰਜਗਰਾਈਂ ਪਿੰਡ ਦੇ ਨੰਦੂ ਨਾਮ ਦੇ ਵਿਅਕਤੀ ਦੀ ਹੈ ਜੋ ਮੋਬਾਈਲਾਂ ਦਾ ਕੰਮ ਕਰਦਾ ਹੈ । ਹਾਲ ਦੀ ਘੜੀ ਨੰਦੂ ਫਰਾਰ ਹੈ । ਦਰਅਸਲ ਬੱਚੇ ਦੇ ਲੱਭਣ ਦੀ ਕਹਾਣੀ ਪੁਲਿਸ ਵੱਲੋਂ ਕੱਲ...
ਬਾਘਾਪੁਰਾਣਾ,17 ਸਤੰਬਰ (ਰਾਜਿੰਦਰ ਸਿੰਘ ਕੋਟਲਾ /ਜਸ਼ਨ ):ਅੱਜ ਦੁਪਹਿਰੇ ਦੋ ਕਾਰ ਸਵਾਰਾਂ ਵਿਅਕਤੀਆਂ ਵਲੋਂ ਬਾਘਾ ਪੁਰਾਣਾ ਦੀ ਮੁੱਦਕੀ ਸੜਕ ਉਪਰ ਪਿੰਡ ਆਲਮਵਾਲਾ ਕਲਾਂ ਕੋਲ ਗੁਰਮੀਤ ਸਿੰਘ ਔਲਖ ਦੀ ਐਲਮੀਨੀਅਮ ਦੀ ਦੁਕਾਨ ਦੇ ਬਾਹਰ ਖੇਡਦੇ 11 ਸਾਲ ਦੇ ਬੱਚੇ ਅਮਨਦੀਪ ਸਿੰਘ ਨੂੰ ਕਰੀਬ 12.30 ਵਜੇ ਦੋ ਕਾਰ ਸਵਾਰਾਂ ਨੇ ਅਗਵਾ ਕਰ ਲਿਆ । ਅਗਵਾਕਾਰ ਚਿੱਟੇ ਰੰਗ ਦੀ ਮਰੂਤੀ ਕਾਰ 'ਤੇ ਆਏ ਸਨ, ਜੋ ਬੱਚਾ ਚੁੱਕ ਕੇ ਲੈ ਗਏ। ਗੁਰਮੀਤ ਸਿੰਘ ਔਲਖ ਦੀ ਦੁਕਾਨ 'ਤੇ ਕੰਮ ਕਰਦੇ ਮੁਲਾਜਮ ਨੇ...
ਮੋਗਾ,17 ਸਤੰਬਰ (ਜਸ਼ਨ) :‘ਖੇਤੀ ਸੋਧ ਬਿੱਲ ਕਿਸਾਨਾਂ ਲਈ ਘਾਤਕ ਸਾਬਤ ਹੋਣਗੇ ਇਸ ਕਰਕੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਇਆ ਜਾਵੇ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਸੋਹਣਾ ਖੇਲ੍ਹਾ ਅਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗ੍ਹੜ ਦੇ ਪੀ ਏ ਨੇ ਧਰਮਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਪਾਣੀਆਂ ਦੇ ਰਾਖੇ ਵਜੋਂ ਸਤਿਕਾਰੇ ਜਾਂਦੇ ਕਿਸਾਨ ਹਿਤੈਸ਼ੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਮੋਗਾ,17 ਸਤੰਬਰ (ਜਸ਼ਨ): ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ 70 ਵੇਂ ਜਨਮ ਦਿਵਸ ਮੌਕੇ ਇਸਕਾਨ ਪ੍ਰਚਾਰ ਸਮਿਤੀ ਦੇ ਚੇਅਰਮੈਨ ਦੇਵਪਿ੍ਰਆ ਤਿਆਗੀ ਨੇ ਬੜੇ ਉਤਸ਼ਾਹ ਨਾਲ ਮਨਾਇਆ ਅਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ । ਇਸ ਮੌਕੇ ਚੇਅਰਮੈਨ ਦੇਵਪਿ੍ਰਆ ਤਿਆਗੀ ਨੇ ਆਖਿਆ ਕਿ ਨਰਿੰਦਰ ਮੋਦੀ ਦੇ ਕਾਰਜਕਾਲ ‘ਚ ਕੇਂਦਰ ਸਰਕਾਰ ਨੇ ਜਿਨੀਆਂ ਵੀ ਲੋਕ ਭਲਾਈ ਸਕੀਮਾਂ ਚਲਾਈਆਂ ਉਹਨਾਂ ਵਿਚ ਸਭ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਉੱਭਰ ਕੇ ਸਾਹਮਣੇ ਆਈ ਹੈ ।...
ਚੰਡੀਗੜ੍ਹ, 17 ਸਤੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੇਂਦਰੀ ਸੜਕੀ ਆਵਾਜਾਈ ਤੇ ਰਾਜ ਮਾਰਗੀ ਮੰਤਰੀ ਨਿਤਿਨ ਗਡਕਰੀ ਦਾ 72 ਕਿਲੋਮੀਟਰ ਲੰਬੇ ਬਿਆਸ-ਮਹਿਤਾ-ਬਟਾਲਾ-ਡੇਰਾ ਬਾਬਾ ਨਾਨਕ ਸੜਕੀ ਪ੍ਰਾਜੈਕਟ ਦੀ ਅਪਗ੍ਰਡੇਸ਼ਨ ਕਰਨ ਬਾਰੇ ਸੂਬਾ ਸਰਕਾਰ ਦੀ ਤਜਵੀਜ਼ ਨੂੰ ਪ੍ਰਵਾਨ ਕਰਨ ਲਈ ਧੰਨਵਾਦ ਕੀਤਾ ਹੈ। ਇਹ ਸੜਕੀ ਪ੍ਰਾਜੈਕਟ 'ਭਾਰਤਮਾਲਾ ਪਰਿਯੋਜਨਾ' ਦੇ ਪਹਿਲੇ ਪੜਾਅ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ...
ਚੰਡੀਗੜ੍ਹ ,16 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਖੇਤੀ ਆਰਡੀਨੈਂਸਾਂ ਦੇ ਮੁੱਦਿਆਂ ਉੱਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਵਫ਼ਦ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਵਿੱਚ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲੇਗਾ। ਇਸ ਸੰਬੰਧ ਵਿੱਚ ਰਾਜਪਾਲ ਦੇ ਦਫ਼ਤਰ ਤੋਂ ਸਮਾਂ ਮੰਗਿਆ ਗਿਆ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਦੀ ਇੱਥੇ ਖੇਤੀ ਆਰਡੀਨੈਂਸ ਪੰਜਾਬ ਦੀ ਆਰਥਿਕਤਾ ਅਤੇ ਕਿਸਾਨਾਂ...
ਮੋਗਾ,17 ਸਤੰਬਰ (ਜਸ਼ਨ) : ‘ ‘ਖੇਤੀ’ ਸੂਬਿਆਂ ਦਾ ਵਿਸ਼ਾ ਹੈ ਅਤੇ ਕੇਂਦਰ ਵੱਲੋਂ ਆਰਡੀਨੈਂਸ ਜਾਰੀ ਕਰਕੇ ਸੂਬਿਆਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸੰਘੀ ਢਾਂਚੇ ਦੀ ਵਕਾਲਤ ਕਰਨ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦਿਵਾਉਣ ਦੇ ਨਾਮ ’ਤੇ ਮੋਰਚੇ ਲਗਾ ਕੇ ਪੰਜਾਬ ਨੂੰ ਬਲਦੀ ਦੇ ਬੁੱਥੇ ਦੇਣ ਵਾਲਾ ਸ੍ਰੋਮਣੀ ਅਕਾਲੀ ਦਲ ਖਾਸਕਰ ਬਾਦਲ ਲਾਣਾ ਸਿਰਫ਼ ਤੇ ਸਿਰਫ਼ ਬੀਬੀ ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਕਿਰਸਾਨੀ ਤੋਂ ਮੂੰਹ ਮੋੜੀ ਬੈਠਾ ਹੈ। ’...

