News

ਚੰਡੀਗੜ੍ਹ, 30 ਸਤੰਬਰ :(ਜਸ਼ਨ )ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸਹਿਣਸ਼ੀਲਤਾ ਨੀਤੀ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਜ਼ਿਲ੍ਹਾ ਰੂਪਨਗਰ ਦੇ ਥਾਣਾ ਨੂਰਪੁਰ ਬੇਦੀ ਵਿਖੇ ਤਾਇਨਾਤ ਏ.ਐਸ.ਆਈ. ਜੁਝਾਰ ਸਿੰਘ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ...
Tags: CRIME
ਮੋਗਾ, 28 ਸਤੰਬਰ(ਜਸ਼ਨ):ਦੇਸ਼ ਭਰ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਵਿੱਚ ਵੀ ਵੱਖ ਵੱਖ ਥਾਵਾਂ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ ਜਾ ਰਿਹਾ ਹੈ |ਇਸ ਦੇ ਚੱਲਦਿਆਂ ਮੋਗਾ ਦੇ ਸਿਟੀ ਪਾਰਕ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਵੀ ਅੱਜ ਉਨ੍ਹਾਂ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਇਮਪਰੋਵਮੈਂਟ ਟਰੱਸਟ...
Tags: IMPROVEMENT TRUST MOGA
ਮੋਗਾ, 28 ਸਤੰਬਰ (ਜਸ਼ਨ):ਮਿਸਜ਼ ਇੰਟਰਨੈਸ਼ਨਲ ਅਰਥ ਲਈ ਚੁਣੀ ਗਈ ਪ੍ਰੋਫੈਸਰ ਕੁਲਵੰਤ ਕੌਰ ਮੋਗਾ ਨੂੰ ਸਨਮਾਨਿਤ ਕਰਦਿਆਂ ਪਰਿਵਾਰ ਪ੍ਰਬੋਧਨ ਦੀ ਸੂਬਾ ਕਾਰਜਕਾਰਨੀ ਮੈਂਬਰ ਅਤੇ ਉੱਘੀ ਸਮਾਜ ਸੇਵਿਕਾ ਡਾ. ਰਾਜਿੰਦਰ ਕਮਲ ਨੇ ਆਖਿਆ ਕਿ ਮਹਿਲਾਵਾਂ ਹੁਣ ਪੂਰੇ ਵਿਸ਼ਵ ਵਿਚ ਆਪਣੀ ਸਮਰੱਥਾ ਦਾ ਲੋਹਾ ਮਨਵਾ ਰਹੀਆਂ ਨੇ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਨਵੀਆਂ ਬੁਲੰਦੀਆਂ ਛੂਹਣ ਸਦਕਾ ਉਹਨਾਂ ਸਿੱਧ ਕਰ ਵਿਖਾਇਆ ਹੈ ਕਿ ਸ਼ਕਤੀ ਦਾ ਨਾਮ ਹੀ ਨਾਰੀ ਹੈ ।ਉਹਨਾਂ ਆਖਿਆ ਕਿ ਪ੍ਰੋਫੈਸਰ ਕੁਲਵੰਤ ਕੌਰ...
ਮੋਗਾ, 28 ਸਤੰਬਰ (ਜਸ਼ਨ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਪੁਰਾਣਾ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ/ਮੁਕਾਬਲਿਆਂ ਵਿੱਚ ਭਾਗ ਲਿਆ ਗਿਆ, ਜਿਵੇਂ ਕਿ ਭਾਸ਼ਣ ਮੁਕਾਬਲਾ, ਪੇਟਿੰਗ ਮੁਕਾਬਲਾ, ਸੁੰਦਰ ਲਿਖਾਈ ਮੁਕਾਬਲਾ, ਲੇਖ ਮੁਕਾਬਲਾ, ਕਵਿਤਾ/ਗੀਤ ਮੁਕਾਬਲਾ ਆਦਿ। ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮੇਂ ਰਾਜਿੰਦਰ ਸਿੰਘ ਪੰਜਾਬੀ ਮਾਸਟਰ ਦੁਆਰਾ...
Tags: SHAHEED BHAGAT SINGH
ਮੋਗਾ, 28 ਸਤੰਬਰ (ਜਸ਼ਨ):ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ (ਮੋਗਾ) ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਵਸ ਬੜੀ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ ।ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੇੈਡਮ ਰਣਜੀਤ ਕੌਰ ਸੰਧੂ ਨੇ ਦੱਸਿਆਂ ਕਿ ਸ: ਭਗਤ ਸਿੰਘ ਇੱਕ ਯੋਧਾ ਸੀ ਜਿਸਨੇ ਭਾਰਤ ਦੇਸ਼ ਆਜ਼ਾਦ ਕਰਵਾਉਣ ਵਿੱਚ ਪਿੱਛੇ ਨਹੀਂ ਹਟਿਆ ਸਗੋਂ ਅੰਗਰੇਜ਼ਾ ਨਾਲ ਟੱਕਰ...
Tags: SRI HEMKUNT SEN SEC SCHOOL KOTISEKHAN
ਚੰਡੀਗੜ੍ਹ, 28 ਸਤੰਬਰ :(ਜਸ਼ਨ ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਸੰਗਰੂਰ ਜ਼ਿਲ੍ਹੇ ਦੀ ਨਗਰ ਕੌਂਸਲ ਸੁਨਾਮ ਦੇ ਸਾਬਕਾ ਪ੍ਰਧਾਨ ਭਗੀਰਥ ਰਾਏ ਨੂੰ ਸਰਕਾਰੀ ਫੰਡਾਂ ਵਿੱਚ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਨਗਰ ਕੌਂਸਲ ਸੁਨਾਮ ਵਿੱਚ ਫੰਡਾਂ ਦੇ ਘਪਲੇ ਦੀ ਗਜਿਨ ਜਾਂਚ ਕੀਤੀ ਗਈ ਜਿਸ ਦੌਰਾਨ ਪਤਾ ਲੱਗਾ...
Tags: CRIME
ਮੋਗਾ, 27 ਸਤੰਬਰ (ਜਸ਼ਨ): ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਵੋਟਰ ਜਾਗਰੂਕਤਾ ਸਬੰਧੀ ਇੱਕ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਗਾਂਧੀ ਜਯੰਤੀ ਵਾਲੇ ਦਿਨ ਰਾਜ ਦੇ ਸਮੂਹ ਨਾਗਰਿਕ, ਬੂਥ ਲੈਵਲ ਅਫ਼ਸਰ, ਸਮੂਹ ਵਿਦਿੱਅਕ ਸੰਸਥਾਵਾਂ ਵਿੱਚ ਗਠਿਤ ਕੀਤੇ ਗਏ ਇਲੈਟੋਰਲ ਲਿਟਰੇਸੀ ਕਲੱਬਾਂ ਦੇ ਮੈਬਰ ਅਤੇ ਵਿਦਿਆਰਥੀਆਂ ਲਈ ਵੋਟਰ ਜਾਗਰੂਕਤਾ ਵਿਸ਼ੇ 'ਤੇ ਆਨਲਾਈਨ ਕੁਇੱਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਆਨਲਾਈਨ ਕੁਇਜ਼...
ਮੋਗਾ, 27 ਸਤੰਬਰ (ਜਸ਼ਨ): - ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਂਹ ਖੁਰਦ (ਨੇੜੇ ਨਿਹਾਲ ਸਿੰਘ ਵਾਲਾ) ਦੀ ਕਰੀਬ 17 ਸਾਲ ਦੀ ਕਿੱਕ ਬਾਕਸਿੰਗ ਦੀ ਖਿਡਾਰਨ ਖੁਸ਼ਪ੍ਰੀਤ ਕੌਰ ਕੋਲ ਅੰਤਰਰਾਸ਼ਟਰੀ ਖੇਡ ਮੁਕਾਬਲੇ ਦਾ ਸਾਹਮਣਾ ਕਰਨ ਦੀ ਹੌਂਸਲਾ ਸ਼ਕਤੀ ਤਾਂ ਬਹੁਤ ਹੈ ਪਰ ਕਿਤੇ ਨਾ ਕਿਤੇ ਉਸਦੇ ਆਰਥਿਕ ਪੱਖ ਉਸਦੇ ਵੱਡੀ ਉਡਾਰੀ ਮਾਰਨ ਰਾਹ ਵਿੱਚ ਅੜਿੱਕਾ ਬਣਦੇ ਹਨ। ਹੁਣ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਇਸ ਹੋਣਹਾਰ ਖਿਡਾਰਨ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਜ਼ਿਲ੍ਹਾ ਮੋਗਾ ਅਤੇ...
ਚੰਡੀਗੜ , 25 ਸਤੰਬਰ (ਜਸ਼ਨ): ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਰਖਾਸਤ ਪੁਲਿਸ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਤੋਂ ਉਸਦੇ ਸਹੁਰੇ ਘਰ ਮੁਕਤਸਰ ਜਿਲੇ ਦੇ ਪਿੰਡ ਸੰਮੇ ਵਾਲੀ ਵਿਖੇ ਲੁਕਾ ਕੇ ਰੱਖੇ 30 ਲੱਖ ਰੁਪਏ ਬਰਾਮਦ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਭਗੌੜੇ ਇੰਸਪੈਕਟਰ ਬਾਜਵਾ ਨੂੰ 22 ਸਤੰਬਰ ਨੂੰ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਰਾਜਸਥਾਨ ਦੇ ਝਾਲਾਗੜ ਜਿਲੇ ਦੇ ਰਾਏਪੁਰ ਕਸਬੇ...
Tags: VIGILANCE BUREAU PUNJAB
ਮੋਗਾ, 24 ਸਤੰਬਰ (ਜਸ਼ਨ):ਸ: ਗੁਰਮੀਤ ਸਿੰਘ ਤਹਿਸੀਲਦਾਰ ਦੀ ਪ੍ਰੇਰਨਾ ਸਦਕਾ ਗੁਰਪ੍ਰੀਤ ਸਿੰਘ ਗਿੱਲ (ਕਨੇਡਾ) ਪੁੱਤਰ ਸਵਰਗਵਾਸੀ ਸੁਰਜੀਤ ਸਿੰਘ (ਹੈੱਡਮਾਸਟਰ) ਵਾਸੀ ਪਿੰਡ ਫਤਿਹਗੜ੍ਹ ਕੋਰੋਟਾਣਾ ਵੱਲੋ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਫਤਿਹਗੜ੍ਹ ਕੋਰੋਟਾਣਾ ਦੇ ਵਿਦਿਆਰਥੀਆਂ ਜਿੰਨ੍ਹਾਂ ਨੇ ਬਲਾਕ ਪੱਧਰੀ ਖੇਡਾਂ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ,ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ । ਸਕੂਲ ਵਿੱਚ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਪਰੋਕਤ ਕਿੱਟਾਂ ਦੀ...

Pages