ਚੰਡੀਗੜ੍ਹ, 15 ਨਵੰਬਰ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਅਤੇ ਇੱਕ ਡਰਾਈਵਰ ਨੂੰ 80,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਵਿਖੇ ਤਾਇਨਾਤ ਏ.ਐਸ.ਆਈ. ਗੁਰਜਿੰਦਰ ਸਿੰਘ...
News
ਚੰਡੀਗੜ੍ਹ, 13 ਨਵੰਬਰ(ਜਸ਼ਨ):ਬੰਦੂਕ ਸੱਭਿਆਚਾਰ 'ਤੇ ਰੋਕ ਲਗਾਉਣ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਅਸਲਾ ਲਾਇਸੰਸਾਂ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ।ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਹਥਿਆਰਾਂ ਦੀ ਵਰਤੋਂ 'ਤੇ ਰੋਕ ਲਗਾਉਣ ਸਬੰਧੀ ਦਿੱਤੇ ਗਏ ਸਖ਼ਤ ਨਿਰਦੇਸ਼ਾਂ ਤੋਂ ਬਾਅਦ...
ਮੋਗਾ, 12 ਨਵੰਬਰ (ਜਸ਼ਨ): ਮੋਗਾ ਮਾਲਵਾ ਖੇਤਰ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ, ਸਟੱਡੀ ਵੀਜ਼ਾ, ਸੁਪਰ ਵੀਜ਼ਾ, ਪੀ.ਆਰ. ਵੀਜ਼ਾ, ਬਿਜ਼ਨਸ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੇ ਖੇਤਰ ਵਿਚ ਮਾਹਿਰ ਮੰਨਿਆ ਜਾਂਦਾ ਹੈ | ਗੋਲਡਨ ਐਜੂਕੇਸ਼ਨਸ ਨੇ ਹੁਣ ਤੱਕ ਵੱਡੀ ਗਿਣਤੀ ਵਿਚ ਵਿਅਕਤੀਆਂ ਦੀ ਕਾਨੂੰਨੀ ਢੰਗ ਨਾਲ ਮਦਦ ਕਰ ਕੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਭੇਜ ਕੇ ਲੋਕਾਂ ਵਿਚ ਆਪਣਾ ਸਥਾਨ ਬਣਾਇਆ ਹੈ | ਸੰਸਥਾ ਨੇ ਅਰਸ਼ਪ੍ਰੀਤ ਕੌਰ ਦਾ...
ਮੋਗਾ, 12 ਨਵੰਬਰ (ਜਸ਼ਨ): -ਮਾਲਵਾ ਖੇਤਰ ਦੀ ਪ੍ਰਸਿੱਧ ਇਮੀਗ੍ਰੇਸ਼ਨ ਅਤੇ ਆਈਲਟਸ ਸੰਸਥਾ ਜੋ ਪੰਜਾਬ ਦੇ ਇਲਾਵਾ ਪੂਰੇ ਭਾਰਤ ਵਿਚ ਕੰਮ ਕਰ ਰਹੀ ਹੈ | ਇਸ ਸੰਸਥਾ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਦੇ ਵਿਦੇਸ਼ 'ਚ ਪੜ੍ਹਾਈ ਕਰਨ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ | ਸੰਸਥਾ ਨੇ ਅਭਿਸ਼ੇਕ ਪੁੱਤਰ ਸੋਪਾਲ ਵਾਸੀ ਪਟਿਆਲਾ ਦਾ ਆਸਟ੍ਰੇਲੀਆ ਦੀ ਵੈਸਟਰਨ ਸਿਡਨੀ ਯੂਨੀਵਰਸਿਟੀ ਦਾ ਸਟੂਡੈਂਟ ਵੀਜ਼ਾ ਤੇ ਵਿਸ਼ਾਲ ਪੁੱਤਰ ਜਗਦੀਸ਼ ਚੌਹਾਨ ਵਾਸੀ ਦਸਮੇਸ਼ ਨਗਰ ਮੋਗਾ ਦਾ ਆਸਟ੍ਰੇਲੀਆ ਦੀ...
ਬਾਘਾ ਪੁਰਾਣਾ 12 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਫੌਜੀ ਸੁਖਵਿੰਦਰ ਸਿੰਘ ਵਾਸੀ ਭਲੂਰ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਨੌਜਵਾਨ ਦੇਸ਼ ਲਈ ਸ਼ਹੀਦ ਹੋ ਗਿਆ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਜੋ ਕਿ ਫ਼ੌਜ ਵਿੱਚ ਨਾਇਕ ਰੈਂਕ ਤੇ ਲੇਹ ਲਦਾਖ ਵਿਚ ਡਿਊਟੀ ਕਰ ਰਿਹਾ ਸੀ ਡਿਊਟੀ ਦੌਰਾਨ ਬਰਫ ਤੋਂ ਪੈਰ ਫਿਸਲਣ ਨਾਲ ਅਤੇ ਆਕਸੀਜਨ ਦੀ ਘਾਟ ਹੋਣ ਕਾਰਨ ਉਸ ਨੂੰ ਅਟੈਕ ਹੋ ਗਿਆ ਜਿਸ ਨਾਲ ਡਿਊਟੀ ਕਰ ਰਹੇ ਦੂਜੇ ਫ਼ੌਜੀਆਂ ਵੱਲੋਂ ਮੈਡੀਕਲ...
ਚੰਡੀਗੜ 12 ਨਵੰਬਰ (ਜਸ਼ਨ ) ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਥਾਣਾ ਕੁਲਗੜ੍ਹੀ, ਜਿਲਾ ਫਿਰੋਜਪੁਰ ਵਿਖੇ ਤਾਇਨਾਤ ਐਸ.ਐਚ.ਓ ਰੁਪਿੰਦਰਪਾਲ ਸਿੰਘ ਨੂੰ ਰਿਸ਼ਵਤਖੋਰੀ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਹੈ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਗਗਨਦੀਪ ਸਿੰਘ ਵਾਸੀ ਪਿੰਡ ਕਾਸੂ ਬੇਗ, ਜਿਲਾ ਫਿਰੋਜਪੁਰ ਨੇ ਬਿਉਰੋ ਨੂੰ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉਤੇ ਉਕਤ...
ਮੋਗਾ, 12 ਨਵੰਬਰ (ਜਸ਼ਨ):ਮੋਗਾ ਜ਼ਿਲੇ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਦੀਦਾਰ ਸਿੰਘ ਵਾਲਾ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਰੁਪਿੰਦਰ ਸਿੰਘ ਰੂਪੀ ਨੇ ਆਪਣੀ ਬਾਰਾਂ ਬੋਰ ਦੀ ਰਾਈਫਲ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ । 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਰੁਪਿੰਦਰ ਸਿੰਘ ਰੂਪੀ ਚੁਬਾਰੇ ਵਿਚ ਬੈਠਾ ਸੀ ਜਦ ਕਿ ਉਸਦੇ ਖੇਤਾਂ ਵਿੱਚ ਝੋਨੇ ਦੀ ਕਟਾਈ ਹੋ ਰਹੀ ਸੀ। ਗੋਲੀ ਦੀ ਅਵਾਜ਼ ਸੁਣ ਕੇ ਜਦੋਂ ਪਰਿਵਾਰਕ ਮੈਂਬਰਾਂ ਨੇ...
ਮੋਗਾ, 12 ਨਵੰਬਰ (ਜਸ਼ਨ):ਮੋਗਾ ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜਾ, ਮਲਟੀਪਲ ਵੀਜਾ,ਸਟੱਡੀ ਵੀਜਾ,ਸੁਪਰ ਵੀਜਾ,ਪੀ.ਆਰ ਵੀਜਾ,ਬਿਜਨਸ ਵੀਜਾ ਅਤੇ ਓਪਨ ਵਰਕ ਪਰਮਿੰਟ ਦੇ ਖੇਤਰ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਅੱਜ ਤੱਕ ਗੋਲਡਨ ਐਜੂਕੇਸ਼ਨਜ ਨੇ ਕਈ ਵਿਅਕਤੀਆਂ ਦੀ ਕਾਨੂੰਨੀ ਢੰਗਾਂ ਨਾਲ ਮਦਦ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਲੋਕਾਂ ਵਿੱਚ ਆਪਣਾ ਸਥਾਨ ਬਣਾਇਆ ਹੈ। ਇਸ ਸੰਸਥਾ ਨੇ ਅਰਸ਼ਪ੍ਰੀਤ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜਾ...
ਕੋਟ-ਈਸੇ-ਖਾਂ, 12 ਨਵੰਬਰ (ਜਸ਼ਨ) ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੀ ਦੇਖ-ਰੇਖ ਵਿੱਚ ਕਾਰਜ਼ਸ਼ਾਲਾ ਦਾ ਆਯੋਜਨ ਕੀਤਾ ਗਿਆ । ਇਸ ਸਮੇਂ ਹੇਮਕੁੰਟ ਸਕੂਲ ਦੇ ਸਾਰੇ ਅਧਿਆਪਕਾਂ ਨੇ ਭਾਗ ਲਿਆ ।ਇਸ ਕਾਰਜ਼ਸ਼ਾਲਾ ਵਿੱਚ ਰਿਸੋਰਸ ਪਰਸਨ ਸ਼ਰਧਾ ਆਨੰਦ ਦਿੱਲੀ ਤੋਂ ਆਏ ।ਜਿਨ੍ਹਾ ਨੇ ਐਨ.ਈ.ਪੀ ਬਾਰੇ ਜਾਣਕਾਰੀ ਦਿੱਤੀ ।ਉਹਨਾਂ ਨੇ ਦੱਸਿਆਂ ਕਿ ਐੱਨ.ਈ.ਪੀ ਦੀ ਸ਼ੁਰੂਆਤ 1986 ਵਿੱਚ ਸ਼ੁਰੂ ਹੋਈ ਅਤੇ ਇਸ ਵਿੱਚ...
ਮੋਗਾ 11 ਨਵੰਬਰ (ਜਸ਼ਨ) ਮੋਗਾ ਵਿਖੇ ਵਾਪਰੀ ਦਰਦਨਾਕ ਦੁਰਘਟਨਾ ਵਿਚ ਮੋਗਾ ਐੱਸ ਡੀ ਐੱਮ ਦਫਤਰ ਵਿਚ ਸੁਪਰਡੈਂਟ ਵਜੋਂ ਸੇਵਾ ਨਿਭਾ ਰਹੀ ਮੈਡਮ ਊਸ਼ਾ ਰਾਣੀ ਦੀ ਮੌਤ ਹੋ ਗਈ। ਸੇਵਾਮੁਕਤ ਲੈਕਚਰਾਰ ਬਲਵਿੰਦਰ ਸਿੰਘ ਦੀ ਪਤਨੀ ਸਕੂਟਰੀ ਤੇ ਸਵਾਰ ਹੋ ਕੇ ਆਪਣੀ ਦਵਾਈ ਲੈਣ ਜਾ ਰਹੀ ਸੀ ਕਿ ਗਾਂਧੀ ਰੋਡ ਵਲੋਂ ਆਏ ਘੋੜੇ ਟਰਾਲੇ ਨੇ ਉਸ ਨੂੰ ਲਪੇਟ ਵਿਚ ਲੈ ਲਿਆ। ਲੋਕਾਂ ਦੇ ਰੌਲਾ ਪਾਉਣ ਦੇ ਬਾਵਜੂਦ ਡਰਾਈਵਰ ਨੇ ਟਰੱਕ ਨਹੀਂ ਰੋਕਿਆ ਅਤੇ ਊਸ਼ਾ ਰਾਣੀ ਦਾ ਸਿਰ ਟਰੱਕ ਦੇ ਪਿਛਲੇ ਟਾਇਰਾਂ ਹੇਠ...