News

ਨੱਥੂਵਾਲਾ ਗਰਬੀ, 29 ਜੁਲਾਈ (ਪੱਤਰ ਪਰੇਰਕ)-‘ਸਾਰੇ ਵਿਦਿਆਰਥੀ ਹਰ ਸਾਲ ਆਪਣੇ ਜਨਮ ਦਿਨ ਤੇ ਇੱਕ ਇੱਕ ਰੁੱਖ ਜਰੂਰ ਲਗਾਉਣ’ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਦਰਤੀ ਸਰੋਤ ਆਸਾਨੀ ਨਾਲ ਉਪਲਬਦ ਹੰੁਦੇ ਰਹਿਣ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿ੍ਰੰ: ਰਮਨਦੀਪ ਕੌਰ ਬਰਾੜ ਨੇ ਆਪਣੇ ਜਨਮ ਦਿਨ ਮੌਕੇ ਪੌਦੇ ਲਗਾਉਣ ਉਪਰੰਤ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜਨਮਦਿਨ ਮੌਕੇ ਇਕ ਰੁੱਖ ਜ਼ਰੂਰ ਲਗਾਉਣਾ...
ਮੋਗਾ 29 ਜੁਲਾਈ(ਜਸ਼ਨ)-ਜ਼ਿਲਾ ਚੋਣ ਅਫਸਰ ਮੋਗਾ ਸ. ਦਿਲਰਾਜ ਸਿੰਘ ਦੀ ਅਗਵਾਈ ਹੇਠ ਭਾਰਤ ਦੇ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਐਸ.ਡੀ.ਮਾਡਲ ਸੀਨੀਅਰ ਸੈਕੰਡਰੀ ਸਕੂਲ, ਮੋਗਾ ਵਿਖੇ ‘ਭਵਿੱਖ ਦੇ ਵੋਟਰਾਂ ਲਈ ਤਾਲਮੇਲ ਪ੍ਰੋਗਰਾਮ’ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਨੋਡਲ ਅਫਸਰ ਸਵੀਪ-ਕਮ-ਸਹਾਇਕ ਕਮਿਸਨਰ ਸ. ਹਰਪ੍ਰੀਤ ਸਿੰਘ ਅਟਵਾਲ ਨੇ ਕੀਤੀ। ਇਸ ਮੌਕੇ ਸ. ਅਟਵਾਲ ਨੇ ਨੌਵੀਂ ਤੋਂ ਬਾਰਵੀਂ ਸ੍ਰੇਣੀ ਦੇ 15 ਤੋਂ 17 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਨੂੰ 18 ਸਾਲ...
ਮੋਗਾ, 29 ਜੁਲਾਈ (ਜਸ਼ਨ)-ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਅੱਜ ਹੈਪਾਟਾਈਟਿਸ ਦਿਵਸ ਦਾ ਆਯੋਜਨ ਕੀਤਾ ਗਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਇਸ ਦਿਵਸ ਦਾ ਮਨਾਉਣ ਦਾ ਮੁੱਖ ਮੰਤਵ ਹੈਪਾਟਾਈਟਿਸ ਏ, ਬੀ, ਸੀ.ਡੀ ਅਤੇ ਈ ਦੇ ਰੂਪ ਵਿਚ ਜਾਣੇ ਜਾਂਦੇ ਸੰਕ੍ਰਾਮਕ ਰੋਗਾਂ ਦਾ ਸਮੂਹ ਅਤੇ ਰੋਕਥਾਮ, ਉੱਪਚਾਰ ਨੂੰ ਬੜਾਵਾ ਦੇਣ ਲਈ ਵਿਸ਼ਵਿਕ ਜਾਗਰੂਕਤਾ ਵਧਾਉਣਾ ਹੈ। ਹੈਪਾਟਾਈਟਿਸ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ...
ਨਿਹਾਲ ਸਿੰਘ ਵਾਲਾ,28 ਜੁਲਾਈ (ਪੱਤਰ ਪਰੇਰਕ)-ਅੱਜ ਸਬ-ਡਵੀਜਨ ਨਿਹਾਲ ਸਿੰਘ ’ਚ ਬਣੇ ਪਟਵਾਰਖਾਨੇ ਵਿੱਚ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਨਿਹਾਲ ਸਿੰਘ ਵਾਲਾ ਦੇ ਇੱਕ ਪਟਵਾਰੀ ਨੂੰ ਪੰਜ ਹਜਾਰ ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕਰਨ ਦਾ ਸਮਾਚਾਰ ਹੈ। ਜਿਸ ਨੂੰ ਲੈ ਕੇ ਅੱਜ ਸਮੁੱਚੇ ਤਹਿਸੀਲ ਕੰਪਲੈਕਸ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ. ਪਲਵਿੰਦਰ ਸਿੰਘ ਸੰਧੂ ਅਤੇ ਇੰਸਪੈਕਟਰ ਸੋਹਨ ਸਿੰਘ...
ਮੋਗਾ,28 ਜੁਲਾਈ (ਜਸ਼ਨ)-ਡਾ: ਵਿਨੋਦ ਕੁਮਾਰ ਗੋਇਲ ਸੀਨੀਅਰ ਵੈਟਰਨਰੀ ਅਫ਼ਸਰ ਮੋਗਾ ਨੇ ਅੱਜ ਬਤੌਰ ਡਿਪਟੀ ਡਾਇਰੈਕਟਰ, ਪਸ਼ਪਾਲਣ, ਮੋਗਾ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨਾਂ ਕਿਹਾ ਕਿ ਉਹ ਜ਼ਿਲੇ ਦੇ ਪਸ਼ੂ ਪਾਲਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰਨਗੇ। ਡਾ: ਗੋਇਲ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਜ਼ਿਲਾ ਮੋਗਾ ਦੇ ਸਮੂਹ ਵੈਟਰਨਰੀ ਅਫ਼ਸਰਾਂ ਨਾਲ ਵਿਭਾਗੀ ਕੰਮਾਂ ਦੀ ਸਮੀਖਿਆ ਕਰਨ ਲਈ ਪਲੇਠੀ ਮੀਟਿੰਗ ਕੀਤੀ, ਜਿਸ ਵਿੱਚ ਉਨਾਂ ਆਪਣੇ ਸੁਮੱਚੇ ਅਮਲੇ...
ਮੋਗਾ,28 ਜੁਲਾਈ(ਜਸ਼ਨ)-ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲਾ ਇਕਾਈ ਪ੍ਰਧਾਨ ਕੇਵਲ ਸਿੰਘ ਰਹਿਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਅਧਿਆਪਕ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜੀ.ਟੀ.ਯੂ. ਦੀਆਂ ਭਖਦੀਆਂ ਮੰਗਾਂ ਜਿਵੇਂ ਏ.ਸੀ.ਪੀ. ਕੇਸਾਂ ਨੂੰ ਡੀ.ਡੀ.ਓ. ਪੱਧਰ ਤੇ ਪਾਸ ਕਰਨਾ, ਉਚੇਰੀ ਸਿੱਖਿਆ ਪ੍ਰਵਾਨਗੀ, ਪਰਖ ਕਾਲ ਸਮਾਂ ਕਲੀਅਰ ਕਰਨਾ ਆਦਿ ਡੀ.ਡੀ.ਓ. ਪੱਧਰ ਤੇ ਦੇਣ ਸਬੰਧੀ ਤਸੱਲੀ ਪ੍ਰਗਟ ਕੀਤੀ ਗਈ। ਉਨਾਂ ਕਿਹਾ ਕਿ ਜੀ.ਟੀ.ਯੂ. ਦੀ ਸਿੱਖਿਆ ਮੰਤਰੀ...
ਮੋਗਾ,28 ਜੁਲਾਈ(ਜਸ਼ਨ)-ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀਆਂ ਵੱਲੋਂ ਮੀਡੀਏ ਰਾਹੀਂ ਪਿਛਲੀ ਸਰਕਾਰ ਦੇ 10 ਸਾਲਾਂ ਦੇ ਗੁੰਡੇ ਰਾਜ ਦੀ ਚਰਚਾ ਬੜੇ ਜ਼ੋਰਾਂ ਉੱਪਰ ਹੈ ਕਿ ਪਿਛਲੇ ਸਮੇਂ ਕਿਸ ਤਰਾਂ ਕੇਬਲ ਮਾਫ਼ੀਆ, ਰੇਤਾ ਬੱਜਰੀ ਮਾਫ਼ੀਆ, ਭੋਂ ਮਾਫ਼ੀਆ, ਡਰੱਗ ਮਾਫ਼ੀਆ ਰਾਹੀਂ ਸਰਕਾਰੀ ਖਜ਼ਾਨੇ ਦੀ ਲੁੱਟ ਕਰਕੇ ਸਤਾ ਉੱਪਰ ਕਾਬਜ਼ ਲੋਕਾਂ ਨੇ ਆਪਣੇ ਘਰ ਭਰੇ ਹਨ। ਪਰ ਜੇਕਰ ਕਿਸੇ ਨਿਰਪੱਖ ਏਜੰਸੀ ਕੋਲੋਂ ਜਾਂਚ ਕਰਵਾਈ ਜਾਵੇ ਤਾਂ ਟ੍ਰਾਂਸਪੋਰਟ ਅਦਾਰੇ ਦੀ ਜਿੰਨੀ ਲੁੱਟ ਪਿਛਲੇ 10 ਸਾਲਾਂ ਵਿੱਚ...
ਚੰਡੀਗੜ, 28 ਜੁਲਾਈ: (ਜਸ਼ਨ)-ਪੰਜਾਬ ਸਰਕਾਰ ਨੇ ‘ਫਾਊਂਡੇਸ਼ਨ ਫਾਰ ਇਨੋਵੇਟਿਵ ਨਿਊ ਡਾਇਗਨੋਸਿਟਿਕ’ (ਫਾਇੰਡ) ਨਾਲ ਸਮਝੋਤਾ ਕੀਤਾ ਹੈ ਜਿਸ ਅਧੀਨ ਹੁਣ ਫਾਇੰਡ ਸਿਹਤ ਵਿਭਾਗ ਨੂੰ ‘ਰੈਪਿਡ ਟੈਸਟ ਕਿੱਟਾਂ’ ਮੁੱਹਈਆ ਕਰਵਾਇਆ ਕਰੇਗੀ। ਜਿਸ ਨਾਲ ਐਚ.ਆਈ.ਵੀ. ਪੀੜਤ-ਮਰੀਜਾਂ, ਨਸ਼ਾ-ਪੀੜਤਾਂ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਦੀ ਹਾਇਪਾਟਾਇਟਸ ਦੀ ਬਿਮਾਰੀ ਨਾਲ ਸਬੰਧਤ ਸਕਰੀਨਿੰਗ ਕੀਤੀ ਜਾਵੇਗੀ।ਇਹ ਸਮਝੋਤਾ ‘ਵਿਸ਼ਵ ਹਾਇਪਾਟਾਇਟਸ ਡੇ’ ’ਤੇ ਆਯੋਜਿਤ ਰਾਜ ਪੱਧਰੀ ਸਮਾਗਮ ਦੇ ਮੌਕੇ...
ਚੰਡੀਗੜ, 28 ਜੁਲਾਈ (ਜਸ਼ਨ)-ਰਾਜ ਸੂਚਨਾ ਕਮਿਸ਼ਨ ਨੇ ਅਪੀਲ ਕੇਸ ਨੰਬਰ 3733 ਆਫ 2016 ਅਤੇ ਅਪੀਲ ਕੇਸ ਨੰਬਰ 172,527,738,777,984, ਅਤੇ 114 ਆਫ 2017 ਦੀ ਸੁਣਵਾਈ ਕਰਦਿਆਂ ਰੋਪੜ ਦੇ ਮੁਹੱਲਾ ਸ਼ੇਖਾਂ ਦੇ ਮਕਾਨ ਨੰਬਰ 79/15 ਵਾਸੀ ਜਸਪ੍ਰੀਤ ਸਿੰਘ ਨੂੰ ਸਿੱਖਿਆ ਵਿਭਾਗ ਪੰਜਾਬ ਤੋਂ ਆਰ.ਟੀ.ਆਈ. ਐਕਟ 2005 ਅਧੀਨ ਕਿਸੇ ਵੀ ਤਰਾ ਦੀ ਜਾਣਕਾਰੀ ਮੰਗਣ ’ਤੇ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਸੂਚਨਾ ਕਮਿਸ਼ਨ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਸਪ੍ਰੀਤ...
ਸਮਾਲਸਰ, 28 ਜੁਲਾਈ (ਗਗਨਦੀਪ)- ਕਸਬਾ ਸਮਾਲਸਰ ਦੇ ਸਮੂਹ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਬਰਾੜ ਬਾਘਾ ਪੁਰਾਣਾ ਦੀ ਪਤਨੀ ਸਵ. ਸੁਰਿੰਦਰ ਕੌਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਆਪਣੀ ਦਿਲੀ ਹਮਦਰਦੀ ਪ੍ਰਗਟ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਜੰਟ ਸਿੰਘ ਜੰਟੀ, ਅਮਰਜੀਤ ਸਿੰਘ ਯਮਲਾ, ਕੁਲਦੀਪ ਸਿੰਘ, ਗੁਰਦੇਵ ਸਿੰਘ ਬਰਾੜ ਨੇ ਕਿਹਾ ਕਿ ਗੁਰਬਚਨ ਸਿੰਘ ਬਰਾੜ ਪਾਰਟੀ ਦੇ ਵਫਾਦਾਰ...

Pages