News

ਮੋਗਾ,28 ਸਤੰਬਰ (ਜਸ਼ਨ)- ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਚਲਾਈ ਜਾ ਰਹੀ ‘ਮੁਦਰਾ ਯੋਜਨਾ ਉਤਸ਼ਾਹ ਮੁਹਿੰਮ’ ਤਹਿਤ ਅੱਜ ਮੋਗਾ ਵਿਖੇ ਉੱਦਮੀਆਂ ਨੂੰ ਮੁਦਰਾ ਕਰਜ਼ੇ ਮੁਹੱਈਆ ਕਰਵਾਉਣ ਲਈ ਮੁਦਰਾ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦਾ ਆਯੋਜਨ ਪੰਜਾਬ ਐਂਡ ਸਿੰਧ ਬੈਂਕ ਦੇ ਲੀਡ ਬੈਂਕ ਸੈੱਲ ਵੱਲੋਂ ਕੀਤਾ ਗਿਆ। ਇਸ ਮੌਕੇ ਭਾਰਤ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ ਦੇ ਓ ਐੱਸ ਡੀ ਨਵਨੀਤ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪੰਜਾਬ ਐਂਡ ਸਿੰਧ...
ਸਮਾਲਸਰ,28 ਸਤੰਬਰ (ਜਸਵੰਤ ਗਿੱਲ/ਜਸ਼ਨ)-ਗੁਰਦਾਸਪੁਰ ਵਿਖੇ ਹੋ ਰਹੀ ਐਮ.ਪੀ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਵੱਡੇ ਬਹੁਮਤ ਨਾਲ ਜਿੱਤ ਹੋਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਾਘਾਪੁਰਾਣਾ ਦੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਛਿੰਦਾ,ਵਿੱਕੀ ਆਲਮਵਾਲਾ ਅਤੇ ਠਾਣਾ ਸਿੰਘ ਜੌਹਲ ਨੇ ਗੁਰਦਾਸਪੁਰ ਦੀ ਚੋਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਦੇਸ ਦੇ ਲੋਕ ਭਾਜਪਾ ਦੀਆਂ ਲੋਕ-ਮਾਰੂ ਨੀਤੀਆਂ ਤੋਂ...
ਮੋਗਾ,28 ਸਤੰਬਰ(ਜਸ਼ਨ)-‘ਸ਼ਹੀਦਾਂ ਦੇ ਜਨਮ ਦਿਹਾੜਿਆਂ ਤੇ ਨੌਜਵਾਨਾਂ ਵੱਲੋਂ ਖੂਨਦਾਨ ਕੈਂਪ ਲਗਾਉਣਾ ਅਤੇ ਉਤਸਾਹ ਨਾਲ ਖੂਨਦਾਨ ਕਰਨਾ ਸ਼ਲਾਘਾਯੋਗ ਕੰਮ ਹੈ ਤੇ ਸ਼ਹੀਦਾਂ ਲਈ ਇਸ ਤੋਂ ਵਧੀਆ ਸ਼ਰਧਾਂਜਲੀ ਕੋਈ ਹੋਰ ਨਹੀਂ ਹੋ ਸਕਦੀ ਕਿ ਉਹਨਾਂ ਦੇ ਵਾਰਿਸ ਨੌਜਵਾਨ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਖੂਨਦਾਨ ਕਰਕੇ ਯਾਦ ਕਰਦੇ ਹਨ’ ਇਹਨਾਂ ਵਿਚਾਰਾਂ ਦਾ ਪ੍ਗਟਾਵਾ ਬਾਘਾ ਪੁਰਾਣਾ ਦੇ ਤਹਿਸੀਲਦਾਰ ਸ. ਗੁਰਮੀਤ ਸਿੰਘ ਸਹੋਤਾ ਨੇ ਸ਼੍ੀ ਗੁਰੂ ਹਰਕਿ੍ਸ਼ਨ ਸ਼ੋਸ਼ਲ ਵੈਲਫੇਅਰ ਕਲੱਬ ਮੋਗਾ...
ਮੋਗਾ,28 ਸਤੰਬਰ (ਸਰਬਜੀਤ ਰੌਲੀ/ਜਸ਼ਨ)- ਪੰਜਾਬ ਸਰਕਾਰ ਵਲੋਂ ਵਿਜੀਲੈਸ ਵਿਭਾਗ ਰਾਹੀਂ ਪੰਚਾਇਤਾਂ ਦਾ ਆਡਿਟ ਕਰਵਾਉਣ ਦੇ ਮਾਮਲੇ ’ਤੇ ਸੂਬੇ ਭਰ ਦੀਆਂ ਪੰਚਾਂਿੲਤਾਂ ਦਾ ਸਰਕਾਰ ਵਿਰੁੱਧ ਗੁੱਸਾ ਸੱਤਵੇਂ ਅਸਮਾਨ ਤੇ ਪੁੱਜ ਗਿਆ ਹੈ। ਅੱਜ ਇੱਥੇ ਜ਼ਿਲਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਦੀ ਅਗਵਾਈ ਹੇਠ ਪੰਚਾਂ- ਸਰਪੰਚਾਂ, ਪੰਚਾਇਤ ਸਕੱਤਰਾਂ, ਜੇ ਈ ਐਸੋਸੀਏਸ਼ਨਾਂ, ਗ੍ਰਾਮ ਸੇਵਕ ਯੂਨੀਅਨ ਦੀ ਸਾਂਝੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਚਾਇਤ ਐਸ਼ੋਸੀਏਸ਼ਨ ਪੰਜਾਬ ਦੇ...
ਸਮਾਲਸਰ, 28 ਸਤੰਬਰ (ਗਗਨਦੀਪ)-ਬਾਘਾਪੁਰਾਣਾ ਦੇ ਕਸਬਾ ਰਾਜੇਆਣਾ ਵਿਖੇ ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਮੋਗਾ ਇਕਾਈ ਵੱਲੋਂ ਸ਼ਹੀਦੇ-ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਦੇ ਸਬੰਧ ਵਿੱਚ ਇਨਕਲਾਬੀ ਸੰਗੀਤਕ ਨਾਟਕ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਤਿਰੰਗਾ ਝੰਡਾ ਲਹਿਰਾਉਣ ਸਮੇਂ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨ ਨਾਲ ਕੀਤੀ ਗਈ। ਫਿਰ ਮਹਿੰਦਰ ਸਿੰਘ ਤੇ ਦਿਲਪ੍ਰੀਤ ਸਿੰਘ ਸਮਾਲਸਰ ਨੇ ਆਪਣੀ ਕਵੀਸ਼ਰੀ ਨਾਲ ਸਰੋਤਿਆਂ ਦੇ ਦਿਲਾਂ ਅੰਦਰ ਦੇਸ਼ ਭਗਤੀ ਦੀ...
ਸੁਖਾਨੰਦ ,28 ਸਤੰਬਰ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੇ ਕਾਮਰਸ-ਮੈਨਜਮੈਂਟ ਵਿਭਾਗ ਦੇ “ਬਿਜ਼ ਵਰਲਡ” ਕਲੱਬ ਵੱਲੋਂ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਮੇਂ ਗਰੁੱਪ-ਡਿਸਕਸ਼ਨ, ਵਾਦ-ਵਿਵਾਦ ਅਤੇ ਭਾਸ਼ਣ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ।ਇਹਨਾਂ ਗਤੀਵਿਧੀਆਂ ਵਿੱਚ ਨਾ ਸਿਰਫ ਕਾਮਰਸ-ਮੈਨੇਜਮੈਂਟ ਸਗੋਂ ਕੰਪਿਊਟਰ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਵੀ ਹਿੱਸਾ ਲਿਆ ਗਿਆ।...
ਚੰਡੀਗੜ , 27 ਸਤੰਬਰ: (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਬਹੁ-ਪੜਾਵੀ ਪਹੁੰਚ ਦੇ ਰਾਹੀਂ ਸੂਬੇ ਵਿੱਚ ਪਰਾਲੀ ਸਾੜਣ ਦੀ ਮਾਰੂ ਸਮੱਸਿਆ ਨਾਲ ਨਜਿੱਠਣ ਲਈ ਵਿਸ਼ਾਲ ਕਾਰਜ ਯੋਜਨਾ ਤਿਆਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਹਾਨੀਕਾਰਕ ਅਮਲ ਤੋਂ ਪਰੇ ਰਹਿਣ ਲਈ ਆਖਿਆ ਹੈ। ਇਹ ਕਾਰਜ ਯੋਜਨਾ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਨੇ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਤਿਆਰ...
ਮੋਗਾ,27 ਸਤੰਬਰ (ਜਸ਼ਨ)- ਏ ਈ ਓ ਇੰਦਰਪਾਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਨਗਰ ਨਿਗਮ ਮੋਗਾ ਦੀ ਬਾਸਕਟਬਾਲ ਗਰਾੳੂਂਡ ਵਿਖੇ 22ਵੀਆਂ ਜ਼ਿਲ੍ਹਾ ਸਕੂਲ ਖੇਡਾਂ ਹੋਈਆਂ, ਜਿਸ ਵਿਚ ਅੰਡਰ-14, 17, 19 (ਲੜਕਿਆਂ) ਦੀਆਂ ਟੀਮਾਂ ਨੇ ਹਿੱਸਾ ਲਿਆ। ਇਨਾਂ ਖੇਡਾਂ ਵਿਚ ਅੰਡਰ-19 ਦਾ ਮੁਕਾਬਲਾ ਐਸਡੀ ਸੀਨੀਅਰ ਸੈਕੰਡਰੀ ਸਕੂਲ ਮੋਗਾ, ਅੰਡਰ- 14 ਤੇ 17 ਔਕਸਫੌਰਡ ਸਕੂਲ ਨੇ ਜਿੱਤਿਆ। ਇਹ ਮੁਕਾਬਲੇ ਮੋਗਾ ਅਤੇ ਕੋਟ ਈਸੇ ਖਾਂ ਦੀਆਂ ਟੀਮਾਂ ਵਿਚਾਲੇ ਹੋਇਆ ਸੀ। ਇਸ ਮੌਕੇ ਮੁੱਖ ਮਹਿਮਾਨ ਵਜੋਂ...
ਮੋਗਾ,27 ਸਤੰਬਰ (ਜਸ਼ਨ)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇੰਮੀਗਰੇਸ਼ਨ ਸਰਵਿਸਜ਼ ਅਕਾਲਸਰ ਚੌਂਕ, ਜੀ ਟੀ ਰੋਡ ਮੋਗਾ ਵੱਲੋਂ ਆਪਣੀ ਨਵੀਂ ਬਰਾਂਚ ਬਾਘਾਪੁਰਾਣਾ ਵਿਖੇ ਖੋਲ੍ਹੀ ਜਾ ਰਹੀ ਹੈ, ਜਿਸ ਦਾ ਉਦਘਾਟਨ ਮਿਤੀ 1 ਅਕਤੂਬਰ ਦਿਨ ਐਤਵਾਰ ਨੂੰ ਕੋਟਕਪੂਰਾ ਰੋਡ ਸਾਹਮਣੇ ਪਟਰੌਲ ਪੰਪ ਬਾਘਾਪੁਰਾਣਾ ਵਿਖੇ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਐਮ.ਡੀ ਕਮਲਜੀਤ ਸਿੰਘ, ਡਾਇਰੈਕਟਰ ਜਸਪ੍ਰੀਤ ਸਿੰਘ ਅਤੇ ਡਾਇਰੈਕਟਰ...
ਚੰਡੀਗੜ੍ਹ, 27 ਸਤੰਬਰ: (ਜਸ਼ਨ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਿਹੰਮ ਤਹਿਤ ਪੰਜਾਬ ਪੁਲਿਸ ਵੱਲੋਂ ਫਾਜਿਲਕਾ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ‘ਦੌੜਤਾ ਪੰਜਾਬ’ ਮਿਨੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੈਰਾਥਨ ਦੌੜ ਨੂੰ ਕਰਵਾਉਣ ਦਾ ਮੁੱਖ ਮਕਸਦ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨਾਂ ਨੂੰ ਦੇਸ਼, ਪੰਜਾਬ, ਆਪਣੇ ਪਰਿਵਾਰ ਤੇ ਆਪਣਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕਰਕੇ ਅੱਗੇ ਵਧਣ ਲਈ...

Pages