ਮੋਗਾ,18 ਅਗਸਤ (ਜਸ਼ਨ)-ਦਿਨ ਦਿਹਾੜੇ 22 ਸਾਲਾਂ ਨੌਜਵਾਨ ਦੀ ਕਿਰਚ ਮਾਰ ਕੇ ਹੱਤਿਆ ਕਰਨ ਦੇ ਦੋਸ਼ ’ਚ ਦੋ ਦੋਸ਼ੀਆਂ ਨੂੰ ਅਡੀਸ਼ਨਲ ਜਿਲਾ ਸ਼ੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਦਾਲਤ ਨੇ ਉਮਰ ਕੈਦ, 2-2 ਲੱਖ ਰੁਪਏ ਜੁਰਮਾਨਾ ਅਤੇ ਜੁਰਮਾਨਾ ਨਾ ਦੇਣ ’ਤੇ ਦੋਸ਼ੀਆਂ ਨੂੰ ਦੋ-ਦੋ ਸਾਲ ਦੀ ਹੋਰ ਕੈਦ ਕੱਟਣ ਦਾ ਫੈਸਲਾ ਸੁਣਾਇਆ ਹੈ। ਜਾਣਕਾਰੀ ਅਨੁਸਾਰ ਪਿੰਡ ਸੁਖਾਨੰਦ ਨਿਵਾਸੀ ਮਨਜੀਤ ਕੌਰ ਪਤਨੀ ਸੁਖਮੰਦਰ ਸਿੰਘ ਦੇ ਬਿਆਨਾਂ ’ਤੇ ਥਾਣਾ ਸਮਾਲਸਰ ਦੀ ਪੁਲਿਸ ਨੇ 5 ਜਨਵਰੀ 2016 ਨੂੰ ਇਸੇ ਪਿੰਡ...
News
ਸਮਾਧ ਭਾਈ,18 ਅਗਸਤ (ਪੱਤਰ ਪਰੇਰਕ) ਦਸਵਾਂ ਗਣਪਤੀ ਮਹਾਉਤਸਵ ਮਨਾਉਣ ਸਬੰਧੀ ਗਣਪਤੀ ਸੇਵਾ ਮੰਡਲ ਬਾਘਾ ਪੁਰਾਣਾ ਵੱਲੋਂ ਇਕ ਵਿਸ਼ਾਲ ਪੋਸਟਰ ਰਿਲੀਜ ਕਰਕੇ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਵਿਜੇ ਗੁਪਤਾ ਨੇ ਦੱਸਿਆ ਕਿ 25 ਅਗਸਤ ਨੂੰ ਸਵੇਰੇ ਸੱਤ ਵਜੇ ਸੁਭਾਸ਼ ਮੰਡੀ ਬਾਘਾ ਪੁਰਾਣਾ ਵਿਖੇ ਮੂਰਤੀ ਸਥਾਪਨਾ ਕੀਤੀ ਜਾਵੇਗੀ, 26 ਅਗਸਤ ਦਿਨ ਸ਼ਨੀਵਾਰ ਨੂੰ ਰਾਤ ਅੱਠ ਵਜੇ ਤੋਂ ਬਾਰਾਂ ਵਜੇ ਤੱਕ ਸੂਰਿਆਕਾਂਤ ਸ਼ਾਸਤਰੀ (ਬਰਨਾਲੇ ਵਾਲੇ) ਆਪਣੇ ਭਜਨਾਂ...
ਸਮਾਲਸਰ,18 ਅਗਸਤ (ਜਸਵੰਤ ਗਿੱਲ)-ਨਜਦੀਕੀ ਪਿੰਡ ਭਲੁੂਰ ਦੇ ਰਹਿਣ ਵਾਲੇ ਸਮਾਜ ਸੇਵੀ,ਸਾਹਿਤਕਾਰ ਅਤੇ ਪੱਤਰਕਾਰ ਰਾਜਵੀਰ ਸਿੰਘ ਭਲੂਰੀਆ ਅਤੇ ਉਨਾ੍ਹ ਦੀ ਪਤਨੀ ਕੰਵਲਪ੍ਰੀਤ ਕੌਰ ਸੰਧੂ ਨੂੰ ਸਨਮਾਨਿਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿਛਲੇ ਦਿਨੀ ਜਿਲਾ੍ਹ ਪ੍ਰਸ਼ਾਸ਼ਨ ਫਿਰੋਜ਼ਪੁਰ ਦੀ ਅਗਵਾਈ ਵਿੱਚ,ਸ਼ਹੀਦ ਭਗਤ ਸਿੰਘ, ਰਾਜਗੁਰੂ ,ਸੁਖਦੇਵ ਮੈਮੋਰੀਅਲ ਸੁਸਾਇਟੀ,ਪ੍ਰੈੱਸ ਕਲੱਬ ਫਿਰੋਜ਼ਪੁਰ,ਟੀਚਰਜ਼ ਕਲੱਬ,ਧੀਆਂ ਦਾ ਸਤਿਕਾਰ ਵੈਲਫੇਅਰ ਸੁਸਾਇਟੀ ਦੇ...
ਬਰਗਾੜੀ 18 ਅਗਸਤ (ਸ਼ਗਨ ਕਟਾਰੀਆ) - ਪੂਰੇ ਦੇਸ਼ ਦੇ ਲੋਕਾਂ ਵੱਲੋਂ ਆਜ਼ਾਦੀ ਦਿਹਾੜੇ ਨੂੰ ਆਪਣੇ ਆਪਣੇ ਅੰਦਾਜ਼ ’ਚ ਮਨਾਇਆ ਗਿਆ। ਕਸਬਾ ਬਰਗਾੜੀ ਦੇ ਨੌਜਵਾਨਾਂ ਨੇ ਇਸ ਸ਼ੁੱਭ ਦਿਹਾੜੇ ਨੂੰ ਬਾਬਾ ਰਾਮ ਪ੍ਰਕਾਸ਼ ਦੇ ਡੇਰੇ ਨੂੰ ਜਾਂਦੀ ਸੜਕ ਦੁਆਲੇ ਪੌਦੇ ਲਗਾ ਕੇ ਮਨਾਇਆ। ਬਰਗਾੜੀ ਦੇ ਨੌਜਵਾਨਾਂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਪੂਰੇ ਵਿਸ਼ਵ ਵਿਚ ਇਕ ਚੁਣੌਤੀ ਬਣਦੀ ਜਾ ਰਹੀ ਹੈ ਇਸ ਲਈ ਅਸੀਂ ਵਾਤਾਵਰਣ ਦੀ...
ਸਮਾਲਸਰ,ਅਗਸਤ (ਜਸਵੰਤ ਗਿੱਲ)-ਯੂਨੀਕ ਸਕੂਲ ਆਫ ਸੀਨੀਅਰ ਸੈਕੰਡਰੀ ਸਟੱਡੀਜ ਸਮਾਲਸਰ ਵਿਖੇ 71ਵਾਂ ‘ਅਜਾਦੀ ਦਿਵਸ’ ਸਕੂਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਪ੍ਰੈਸੀਡੈਂਟ ਅਖਤਰ ਪ੍ਰਵੇਜ ਭੱਟੀ, ਮੈਨੇਜਰ ਜਸਵੀਰ ਚਾਵਲਾ , ਮੈਨੇਜਿੰਗ ਡਾਇਰੈਕਟਰ ਮਨਦੀਪ ਕੁਮਾਰ ਅਤੇ ਸ਼੍ਰੀ ਮਤੀ ਪਰਵਿੰਦਰ ਕੌਰ ਦੀ ਅਗਵਾਈ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਵਿਸ਼ੇਸ਼ ਦਿਨ ਕਮੇਟੀ ਮਂੈਬਰ ਸਰਵਨ ਸਿੰਘ ਅਤੇ ਸਮੂਹ ਅਧਿਆਪਕ ਸਾਹਿਬਾਨ ਨੇ ਵਿਦਿਆਰਥੀਆਂ ਨਾਲ ਝੰਡਾ ਲਹਿਰਾਉਣ ਦੀ ਰਸਮ ਆਦਾ ਕੀਤੀ। ਇਸ...
ਸਮਾਲਸਰ,18 ਅਗਸਤ (ਜਸਵੰਤ ਗਿੱਲ)-ਬੀਤੀ ਦੇਰ ਰਾਤ ਕਸਬਾ ਸਮਾਲਸਰ ਵਿਖੇ ਮੋਗਾ-ਕੋਟਕਪੂਰਾ ਸਾਹ ਮਾਰਗ ‘ਤੇ ਇੱਕ ਸਕੋਰਪੀਓ ਗੱਡੀ ਦਰਖਤ ਨਾਲ ਟਕਰਾਈ ਹੋਈ ਪਾਈ ਗਈ।ਹਾਦਸਾ ਇਨ੍ਹਾਂ ਭਿਆਨਕ ਸੀ ਕਿ ਗੱਡੀ ਦਾ ਸਮਾਨ ਦੂਰ ਤੱਕ ਖਿਲਰਿਆ ਹੋਇਆਂ ਸੀ ਪਰ ਗੱਡੀ ਦਾ ਕੋਈ ਵੀ ਵਾਰਸ ਨਾ ਤਾਂ ਗੱਡੀ ਕੋਲ ਹੀ ਸੀ ਤੇ ਨਾ ਹੀ ਕਿਸੇ ਨੇ ਇਸ ਸਬੰਧੀ ਥਾਣਾ ਸਮਾਲਸਰ ਵਿਖੇ ਸ਼ਿਕਾਇਤ ਦਰਜ ਕਰਵਾਈ।ਮੌਕੇ ਤੋਂ ਲਈ ਜਾਣਕਾਰੀ ਅਨੁਸਾਰ ਮੋਗਾ-ਕੋਟਕਪੂਰਾ ਮੁੱਖ ਮਾਰਗ ‘ਤੇ ਸਥਿਤ ਸਰਪੰਚ ਰਣਧੀਰ ਸਿੰਘ ਸਰਾਂ ਦੇ...
ਸਮਾਲਸਰ,18 ਅਗਸਤ (ਜਸਵੰਤ ਗਿੱਲ)-ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਖਦਰਸ਼ਨ ਸਿੰਘ ਬਰਾੜ ਅਤੇ ਜ਼ਿਲ੍ਹਾ ਸਿੱਖਿਆ ਸਹਾਇਕ ਖੇਡ ਅਫਸਰ ਇੰਦਰਪਾਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ੋਨ ਬਾਘਾ ਪੁਰਾਣਾ ਦਾ ਟੂਰਨਾਮੈਂਟ ਦਾ ਉਦਘਾਟਨ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਵਿਖੇ ਸ਼ੁਰੂ ਹੋਇਆ। ਜਿਸ ਵਿਚ ਮੁੱਖ ਮਹਿਮਾਨਵਜੋਂ ਪਹੰੁਚੇ ਪਿੰ੍ਰਸੀਪਲ ਅਜਮੇਰ ਸਿੰਘ ਮਹਿਤਾਬਗੜ੍ਹ, ਪਿੰ੍ਰਸੀਪਲ ਤੇਜਿੰਦਰ ਕੌਰ ਗਿੱਲ ਨੇ ਰੀਬਨ ਕੱਟ ਕੇ ਖੇਡਾਂ ਦੀ ਸ਼ੁਰੂਆਤ ਕੀਤੀ...
ਮੋਗਾ,18 ਅਗਸਤ (ਸਰਬਜੀਤ ਰੌਲੀ) ਮੋਗਾ ਜ਼ਿਲੇ ਦੇ ਪਿੰਡ ਕਪੂਰੇ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਦੀ ਰਸਮੀਂ ਸ਼ੁਰੂਆਤ ਕਰਨ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਮੈਡਮ ਪਰਮਜੀਤ ਕੌਰ ਸੀਨੀਅਰ ਕਾਗਰਸੀ ਆਗੂ ਨੇ ਦੱਸਿਆ ਕਿ ਕੈਪਟਨ ਸਰਕਾਰ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਬੇਹੱਦ ਸੰਜੀਦਗੀ ਨਾਲ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਅੱਜ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਜਾ ਰਹੀ ਹੈ ਅਤੇ ਇਹ ਕਣਕ 5 ਕਿਲੋ ਪ੍ਰਤੀ ਮਹੀਨੇ ਦੇ ਹਿਸਾਬ ਨਾਲ...
ਨੱਥੂਵਾਲਾ ਗਰਬੀ ,18 ਅਗਸਤ (ਪੱਤਰ ਪਰੇਰਕ)-ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਜਿਲ੍ਹਾ ਮੋਗਾ ਦੇ ਮੁੱਖ ਖੇਤੀਬਾੜੀ ਅਫਸਰ ਡਾ: ਪਰਮਜੀਤ ਸਿੰਘ ਬਰਾੜ ਦੀਆਂ ਹਦਾਇਤਾਂ ਤੇ ਚਲਾਈ ਕਿਸਾਨ ਸੰਪਰਕ ਮੁਹਿੰਮ ਅਧੀਨ ਬਲਾਕ ਖੇਤੀਬਾੜੀ ਅਫਸਰ ਡਾ: ਜਰਨੈਲ ਸਿੰਘ ਬਰਾੜ ਦੀ ਅਗਵਾਈ ਹੇਠ ਖੇਤੀ ਮਾਹਿਰਾਂ ਵੱਲੋਂ ਮਾਹਲਾ ਕਲਾਂ ਦੀ ਸਹਿਕਾਰੀ ਸਭਾ ਵਿੱਚ ਇੱਕ ਵਿਸ਼ਾਲ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਆਏ ਕਿਸਾਨਾਂ ਨੂੰ ਖੇਤੀ ਮਾਹਿਰਾਂ ਡਾ: ਨਵਦੀਪ ਸਿੰਘ ਜੌੜਾ, ਡਾ:...
ਮੋਗਾ, 17 ਅਗਸਤ (ਜਸ਼ਨ )-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਪ੍ਰਧਾਨਗੀ ਹੇਠ ਅੱਜ ਜਪਾਨ ਦੀ ਸੰਸਕ੍ਰਤਿ ਬਾਰੇ ਜਾਗਰੂਕ ਕਰਨ ਦੇ ਮੰਤਵ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਮਿਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਪ੍ਰਭਾਵਸ਼ਾਲੀ ਪੇਟਿੰਗ ਬਣਾਈ ਅਤੇ ਇਨਾਂ ਚਿੱਤਰਾਂ ਦੁਆਰਾ ਜਪਾਨ ਦੀ ਝਲਕ ਪੇਸ਼ ਕੀਤੀ। ਇਸ ਗਤੀਵਿਧੀ ਦਾ ਮੰਤਵ...