ਮੋਗਾ, 14 ਅਪਰੈਲ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਸਾਖੀ ਮੁੱਢਲੇ ਤੌਰ ’ਤੇ ਫਸਲਾਂ ਦੇ ਪੱਕਣ ਉਪਰੰਤ ਜਿਣਸਾਂ ਦੇ ਘਰ ਆਉਣ ਦੀ ਖੁਸ਼ੀ ਵਿਚ ਮਨਾਈ ਜਾਂਦੀ ਸੀ ਪਰ ਸਮੇਂ ਦੇ ਅਨੁਸਾਰ ਧਾਰਮਿਕ ਅਤੇ ਸਮਾਜਿਕ ਰਵਾਇਤਾਂ ਜੁੜਨ ਸਦਕਾ ਵਿਸਾਖੀ ਪਰੰਪਰਾਗਤ ਤਿਓਹਾਰ ਬਣ ਗਿਆ ਤੇ ਫਿਰ 1699 ਵਿਚ ਦਸਵੇਂ ਪਾਤਿਸ਼ਾਹ ਵੱਲੋਂ ਖਾਲਸੇ ਦੀ ਸਾਜਨਾ...
News
ਮੋਗਾ, 14 ਅਪਰੈਲ (ਜਸ਼ਨ)- ਕਾਂਗਰਸ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਹਜ਼ਾਰਾਂ ਸੰਗਤਾਂ ਦੇ ਇਕੱਠ ਵਿਚ ਖਾਲਸਾ ਪੰਥ ਦੀ ਸਾਜਨਾ ਕਰਕੇ ਇਨਕਲਾਬੀ ਜੋਸ਼ ਵਾਲੇ ਖਾਲਸੇ ਨੂੰ ਦੀਨ ਦੁਖੀਆਂ ਦੀ ਰਾਖੀ ਲਈ ਅਹਿਦ ਦਿਵਾਇਆ ਜਿਸ ਕਰਕੇ ਰਹਿੰਦੀ ਦੁਨੀਆਂ ਤੱਕ ਖਾਲਸਾ ਅਮਰ ਹੋ ਗਿਆ । ਉਹਨਾਂ ਆਖਿਆ ਕਿ ਅੱਜ ਦਾ...
ਮੋਗਾ, 14 ਅਪਰੈਲ (ਜਸ਼ਨ)- ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਸਮੂਹ ਮੋਗਾ ਵਾਸੀਆਂ ਨੂੰ ਵਿਸਾਖੀ ਦੇ ਤਿਓਹਾਰ ਮੌਕੇ ਵਧਾਈਆਂ ਦਿੰਦਿਆਂ ਆਖਿਆ ਕਿ ਬੇਸ਼ੱਕ ਇਹ ਤਿਓਹਾਰ ਕਿਸਾਨਾਂ ਦੀ ਫਸਲ ਪੱਕਣ ਅਤੇ ਉਪਜ ਦੇ ਘਰ ਆਉਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਪਰ ਸਾਨੂੰ ਹਮੇਸ਼ਾ ਜਲਿਆ ਵਾਲੇ ਬਾਗ ਵਿਚ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਮਨ ਵਿਚ ਵਸਾਈ ਰੱਖਣ ਦੀ ਲੋੜ ਹੈ ਜਿਹਨਾਂ ਵਿਸਾਖੀ ਵਾਲੇ ਦਿਨ ਅੰਗਰੇਜ਼ਾਂ ਖਿਲਾਫ਼ ਹੋ ਰਹੀ ਕਾਨਫਰੰਸ ਦੌਰਾਨ ਆਪਣੀਆਂ ਜਾਨਾਂ ਵਾਰ ਕੇ ਦੇੇਸ਼...
ਬਾਘਾਪੁਰਾਣਾ,14 ਅਪ੍ਰੈਲ (ਜਸਵੰਤ ਗਿੱਲ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਖਾਲਸਾ ਸਾਜਨਾ ਦਿਵਸ ਮਨਾਇਆ ਤੇ ਖਾਲਸਾ ਦਿਵਸ ਦੀ ਮਹਾਨਤਾ ਬਾਰੇ ਚਾਨਣਾ ਪਾਇਆ। ਸਕੂਲ ਵਿੱਚ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਦਸਤਾਰ ਲਾਜ਼ਮੀ ਕੀਤੀ ਗਈ ਤੇ ਇਸਦੇ ਅਨੁਸਾਰ ਬੱਚਿਆਂ ਨੇ ਦਸਤਾਰ ਦਿਵਸ ਵੀ ਮਨਾਇਆ ਤੇ ਲੜਕੀਆਂ ਨੇ ਕੇਸਗੀਆਂ ਸਜਾਈਆਂ ਅਤੇ ਸਾਰੇ ਬੱਚਿਆਂ ਨੂੰ ਵਧਾਈ...
ਬਾਘਾਪੁਰਾਣਾ,14 ਅਪ੍ਰੈਲ (ਜਸਵੰਤ ਗਿੱਲ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਵਿਖੇ ਨਵੇਂ ਸ਼ੈਸਨ ਦੀ ਆਰੰਭਤਾ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਅਤੇ ਉਪਰੰਤ ਬਾਅਦ ਗ੍ਰੰਥੀ ਸਿੰਘਾਂ ਨੇ ਅਰਦਾਸ ਕੀਤੀ ਜੋ ਪਿਛਲਾ ਸ਼ੈਸਨ ਸੁੱਖ ਸਾਂਤੀ ਤੇ ਭਾਗਾਂ ਭਰਿਆ ਬਤੀਤ ਹੋਇਆ ,ਇਸੇ ਤਰ੍ਹਾਂ ਨਵਾਂ ਸ਼ੈਸਨ ਵੀ ਇਸੇ ਤਰ੍ਹਾਂ ਮਿਹਰ ਭਰਿਆ ਤੇ ਸ਼ਾਂਤੀ...
ਮੋਗਾ, 13 ਅਪਰੈਲ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਦੀ ਜਿਲਾ ਇਕਾਈ ਮੋਗਾ ਦੇ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਪੈ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਅਧਿਕਾਰਾਂ ਲਈ ਮਸੀਹਾ ਬਣ ਕੇ ਬਹੁੜੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ 14 ਅਪਰੈਲ ਨੂੰ ਸਵੇਰੇ 11:30 ਵਜੇ ਰੈਸਟ ਹਾੳੂਸ ਮੋਗਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਜਿਲਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ ਨੇ ਕਾਂਗਰਸ ਦੇ ਸਮੂਹ ਆਗੂਆਂ, ਵਰਕਰਾਂ...
ਮੋਗਾ, 13 ਅਪ੍ਰੈਲ (ਜਸ਼ਨ): ਬੀ.ਸੀ. ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਕੱਲ ਬੀ.ਸੀ. ਭਾਈਚਾਰੇ ਦਾ ਇੱਕ ਪ੍ਰਤੀਨੀਧੀਮੰਡਲ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੂੰ ਮਿਲਿਆ। ਇਸ ਮੌਕੇ ਤੇ ਸੋਹਣ ਸਿੰਘ ਸੱਗੂ ਵਾਈਸ ਚੇਅਰਮੈਨ ਬੀ.ਸੀ ਵਿੰਗ ਕਾਂਗਰਸ ਪੰਜਾਬ,ਕਰਨੈਲ ਸਿੰਘ ਦੌਧਰੀਆ ਚੇਅਰਮੈਨ ਬੀ.ਸੀ ਵਿੰਗ ਕਾਂਗਰਸ ਮੋਗਾ, ਬਲਦੇਵ ਸਿੰਘ ਜੰਡੂ ਪ੍ਰਧਾਨ,ਹਿੰਮਤ ਸਿੰਘ ਚੇਅਰਮੈਨ ਬੀ.ਸੀ ਵਿੰਗ ਬਲਾਕ ਮੋਗਾ, ਰਾਜਾ ਸਿੰਘ ਭਾਰਤ ਵਾਲੇ, ਰਵਾਇਤ ਸਿੰਘ, ਚਮਕੌਰ ਸਿੰਘ...
ਸਮਾਲਸਰ, 13 ਅਪ੍ਰੈਲ (ਗਗਨਦੀਪ): ਹਲਕਾ ਬਾਘਾਪੁਰਾਣਾ ਵਿਧਾਇਕ ਦਰਸ਼ਨ ਬਰਾੜ ਨੇ ਬੀਤੀ ਸ਼ਾਮ ਦਾਣਾ ਮੰਡੀ ਸਮਾਲਸਰ ਵਿਖੇ ਪਹੁੰਚ ਕੇ ਕਣਕ ਦੀ ਖਰੀਦ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਡਾ: ਦਵਿੰਦਰ ਗਿੱਲ,ਜਗਬੀਰ ਸਿੰਘ ਸਕੱਤਰ ਮਾਰਕੀਟ ਕਮੇਟੀ ਬਾਘਾਪੁਰਾਣਾ, ਕਾਬਲ ਸਿੰਘ ਮੰਡੀ ਸੁਪਰਵਾਈਜਰ ਦੀ ਹਾਜਰੀ ਵਿੱਚ ਜਸਵਿੰਦਰ ਸਿੰਘ ਸੋਢੀ ਬ੍ਰਦਰਜ਼ ਕਮਿਸ਼ਨ ਏਜੰਟ ਦੀ ਦੁਕਾਨ ਤੋਂ ਪਹਿਲੀ ਬੋਲੀ ਲਗਾਈ ਗਈ। ਮੀਡੀਆ ਦੇ ਰੁਬਰੂ ਹੁੰਦੇ ਹੋਏ ਸਾਬਕਾ ਮੰਤਰੀ ਦਰਸ਼ਨ ਬਰਾੜ ਨੇ ਕਿਹਾ ਕਿ ਕਿਸਾਨਾਂ...
ਮੋਗਾ,13 ਅਪਰੈਲ (ਜਸ਼ਨ)-ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਮੂਹ ਪੰਜਾਬੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀਆਂ ਬੇਟੀਆਂ ਨੂੰ ਉੱਚ ਅਕਾਦਮਿਕ ਸਿੱਖਿਆਵਾਂ ਦੇਣ ਤੋਂ ਇਲਾਵਾ ਉਹਨਾਂ ਨੂੰ ਗਤਕੇਬਾਜ਼ੀ ਦੀ ਸਿੱਖਿਆ ਜ਼ਰੂਰ ਦਿਵਾਈਏ ਤਾਂ ਕਿ ਸਾਡੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਤੋਂ ਇਲਾਵਾ ਪੰਜਾਬ ਦੀਆਂ ਧੀਆਂ ਨੂੰ ਸਵੈ ਰੱਖਿਆ ਕਰਨ ਦਾ ਮਾਣ ਮਿਲ ਸਕੇ ਤੇ ਉਨਾਂ ਦਾ ਸਵੈ ਵਿਸ਼ਵਾਸ਼ ਮਜ਼ਬੂਤ ਹੋਵੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੀ...
ਮੋਗਾ,12 ਅਪਰੈਲ (ਜਸ਼ਨ)-ਇੱਥੋਂ ਨਜ਼ਦੀਕ ਪਿੰਡ ਰੌਲੀ ਦੇ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਸੱਚ ਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਨਰੈਣ ਸਿੰਘ ਜੀ ਰੌਲੀ ਵਾਲਿਆਂ ਦੀ 16 ਵੀਂ ਬਰਸੀ ਮੁੱਖ ਸੇਵਾਦਾਰ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲਿਆਂ ਦੀ ਯੋਗ ਅਗਵਾਈ ਹੇਠ ਸਮੁੱਚੇ ਨਗਰ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਨਾਈ ਗਈ। ਬੀਤੀ 6 ਅਪਰੈਲ ਤੋਂ ਸ਼ੁਰੂ ਹੋਈ ਅਖੰਡ ਪਾਠਾਂ ਦੀ ਲੜੀ ਦੌਰਾਨ ਖੂਨਦਾਨ...

