News

ਮੋਗਾ,3 ਫਰਵਰੀ (ਜਸ਼ਨ) : ਚਾਲੀ ਸਾਲ ਤੋਂ ਉਪਰ ਉਮਰ ਦੇ 20 ਪ੍ਰਤੀਸ਼ਤ ਲੋਕ ਹਰ ਸਾਲ ਚਿੱਟੇ ਮੋਤੀਏ ਦਾ ਸ਼ਿਕਾਰ ਹੋ ਕੇ ਆਪਣੀ ਅੱਖਾਂ ਦੀ ਰੋੋਸ਼ਨੀ ਗਵਾ ਬੈਠਦੇ ਹਨ, ਜਿਸ ਕਾਰਨ ਉਹ ਦੁਨੀਆਂ ਦੇ ਰੰਗ ਵੇਖਣ ਤੋਂ ਵਾਂਝੇ ਰਹਿ ਜਾਂਦੇ ਹਨ । ਇਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਅੱਖਾਂ ਦਾ ਅਪਰੇਸ਼ਨ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ, ਅਜਿਹੇ ਵਿੱਚ ਇਹਨਾਂ ਲੋਕਾਂ ਨੂੰ ਰੋਸ਼ਨੀ ਪ੍ਦਾਨ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਕੈਂਪ ਲਗਾਉਂਦੀਆਂ ਹਨ, ਜੋ ਕਿ ਮਨੁੱਖਤਾ ਦੀ ਸਭ ਤੋਂ...
ਕੋਟਕਪੂਰਾ, 2 ਫਰਵਰੀ (ਟਿੰਕੂ ਪਰਜਾਪਤ) :- ਨੇੜਲੇ ਪਿੰਡ ਢੀਮਾਂਵਾਲੀ ਦੇ ਮੈਂਬਰ ਪੰਚਾਇਤ ਤਰਸੇਮ ਸਿੰਘ ਦਿਉਲ ਦੇ ਗ੍ਰਹਿ ਵਿਖੇ ਹੋਏ ਸਾਦਾ ਸਮਾਰੋਹ ਦੌਰਾਨ ਉੱਘੇ ਸਮਾਜਸੇਵੀ ਦਿਲਾਵਰ ਸਿੰਘ ਬਰਾੜ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ 22 ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜਿਆ। ਉਕਤ ਪਰਿਵਾਰਾਂ ਦੇ ਮੁਖੀਆਂ ਨੂੰ ਸਿਰੋਪਾਓ ਪਾ ਕੇ ਜੀ ਆਇਆਂ ਆਖਦਿਆਂ ਤੇ ਉਨਾਂ ਦਾ ਧੰਨਵਾਦ ਕਰਦਿਆਂ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਵਿਸ਼ਵਾਸ਼...
ਮੋਗਾ, 2 ਫਰਵਰੀ (ਜਸ਼ਨ) - ਮਾਰਕੀਟ ਕਮੇਟੀ ਬੱਧਨੀ ਕਲਾਂ ਦੇ ਸਾਬਕਾ ਚੇਅਰਮੈਨ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ ਦੇ ਸਹੁਰਾ ਸਾਹਿਬ ਅਤੇ ਨੌਜਵਾਨ ਆਗੂ ਸਕੱਤਰ ਸਿੰਘ ਢਿੱਲੋਂ ਦੇ ਪਿਤਾ ਸਰਦਾਰ ਗੁਰਮੇਲ ਸਿੰਘ ਢਿੱਲੋਂ ਜੋ ਬੀਤੇ ਦਿਨ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਜ਼ਿਲਾ ਕਾਂਗਰਸ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸਾਬਕਾ ਜਿਲਾ ਪ੍ਰਧਾਨ...
ਮੋਗਾ 2 ਫ਼ਰਵਰੀ:(ਜਸ਼ਨ): ਵਿਧਾਇਕ ਮੋਗਾ ਡਾ: ਹਰਜੋਤ ਕਮਲ ਅਤੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵੱਲੋਂ ਸਾਂਝੇ ਤੌਰ ਦੇ ‘ਅਰਬਨ ਮਿਸ਼ਨ‘ ਤਹਿਤ 86.90 ਲੱਖ ਰੁਪਏ ਦਾ ਚੈਕ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ (ਭ ਤੇ ਮ) ਮਨਜੀਤ ਸਿੰਘ ਨੂੰ ਡਿਪਟੀ ਕਮਿਸ਼ਨਰ ਕੈਂਪ ਦਫ਼ਤਰ ਵਿਖੇ ਸੌਂਪਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ: ਹਰਜੋਤ ਕਮਲ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਸੜਕਾਂ/ਗਲੀਆਂ ‘ਤੇ ਇੰਟਰਲਾਕਿੰਗ ਦੇ ਚੱਲ ਰਹੇ ਕੰਮਾਂ ਨੂੰ ਮੁਕੰਮਲ...
ਫਰੀਦਕੋਟ, 2 ਫਰਵਰੀ (ਮਨਜੀਤ ਸਿੰਘ ਢੱਲਾ) ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਪੁਲਿਸ ਮੁਲਜ਼ਮਾਂ ਨੂੰ ਫਰੀਦਕੋਟ ਦੀ ਸੈਸ਼ਨ ਕੋਰਟ ਨੇ ਅੱਜ ਝਟਕਾ ਦਿੰਦਿਆਂ ਅਗਾਉਂ ਜ਼ਮਾਨਤ ਅਰਜੀ ਨੂੰ ਖਾਰਿਜ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਬਹਿਬਲਕਲਾਂ ਗੋਲੀਕਾਂਡ ਵਿਚ ਮਾਰੇ ਗਏ ਕ੍ਰਿਸਨ ਭਗਵਾਨ ਦੇ ਪੁੱਤਰ ਵਲੋਂ ਤਿੰਨ ਪੁਲਿਸ ਮੁਲਾਜਮਾਂ ਦੀ ਅਗਾਊਂ ਜਮਾਨਤ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਚੰਡੀਗੜ, 2 ਫਰਵਰੀ(INTERNATIONAL PUNJABI NEWS BUREAU): ਪੰਜਾਬ ਦੇ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਵਰਤਾਏ ਜਾਂਦੇ ਮਿਡ-ਡੇਅ ਮੀਲ (ਐਮ.ਡੀ.ਐਮ.) ਵਿੱਚ ਲੋੜੀਂਦੇ ਪੌਸ਼ਟਿਕ ਤੱਤ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ.ਰੈੱਡੀ ਨੇ ਅਧਿਕਾਰੀਆਂ ਨੂੰ ਉਕਤ ਸਕੀਮ ਤਹਿਤ ਬੱਚਿਆਂ ਨੂੰ ਵਰਤਾਏ ਜਾਂਦੇ ਭੋਜਨ ਦੇ ਸੈਂਪਲ ਲੈਣ ਦੀ ਹਦਾਇਤ ਕੀਤੀ ਹੈ। ਇਹ ਨਮੂਨੇ ਜਾਂਚ ਲਈ ਲੈਬਾਰਟਰੀ ਵਿੱਚ ਭੇਜੇ ਜਾਣਗੇ। ਉਨਾਂ ਕਿਹਾ ਕਿ ਸਿਹਤ ਅਤੇ...
ਫਰੀਦਕੋਟ/ਕੋਟਕਪੂਰਾ, 2 ਫਰਵਰੀ (ਟਿੰਕੂ ਪਰਜਾਪਤ) :- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਮੁਤਾਬਿਕ ਰਾਜ ਦੇ ਛੋਟੇ ਤੇ ਗ਼ਰੀਬ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਇੱਕ ਇਤਿਹਾਸਕ ਤੇ ਦਲੇਰੀ ਭਰਿਆ ਫ਼ੈਸਲਾ ਹੈ, ਜਿਸ ਅਧੀਨ ਹੁਣ ਤੱਕ ਜਿਲੇ ਦੇ 14 ਹਜ਼ਾਰ 208 ਕਿਸਾਨਾਂ ਦਾ 66 ਕਰੋੋੜ 45 ਲੱਖ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ ਅਤੇ ਅਗਲੇ ਪੜਾਅ ਅਧੀਨ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਇਹ ਸ਼ਬਦ ਵਿਧਾਇਕ ਫਰੀਦਕੋਟ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਥਾਨਕ ਤਾਜ...
ਚੰਡੀਗੜ੍ਹ, 2 ਫਰਵਰੀ 2019: (INTERNATIONAL PUNJABI NEWS BUREAU) ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੋਦੀ ਸਰਕਾਰ ਵੱਲੋਂ ਪੇਸ ਕੀਤੇ ਗਏ ਅੰਤਰਿਮ ਬਜਟ ਨੂੰ ਜੁਮਲਾ ਕਰਾਰ ਦਿੱਤਾ। ਸ੍ਰ. ਬ੍ਰਹਮਪੁਰਾ ਦੇ ਵਿਚਾਰ ਅਨੁਸਾਰ ਅੰਤਰਿਮ ਬਜਟ ਆਮ ਜਨਤਾ ਦੇ ਵਿਰੁੱਧ ਹੈ। ਇਸ ਬਜਟ ਵਿੱਚ ਕਿਸਾਨਾਂ ਦਾ ਭੱਦਾ ਮਜ਼ਾਕ ਉਡਾਇਆ ਗਿਆ ਹੈ ਅਤੇ ਮੋਦੀ ਸਰਕਾਰ ਨੇ ਬਜਟ ਐਲਾਨ ਕਰਨ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵੱਲ...
ਮੋਗਾ, 2 ਫਰਵਰੀ (ਜਸ਼ਨ) - ਦੂਰ ਅੰਦੇਸ਼ੀ ਸੋਚ ਦੇ ਮਾਲਿਕ ਅਤੇ ਹਮੇਸ਼ਾ ਚੜ੍ਹਦੀ ਕਲਾ ‘ਚ ਰਹਿਣ ਵਾਲੇ ਸਰਦਾਰ ਗੁਰਮੇਲ ਸਿੰਘ ਢਿੱਲੋਂ ਦਾ ਜਨਮ 1936 ‘ਚ ਪਿੰਡ ਫੇਰੋਕੇ (ਫਿਰੋਜ਼ਪੁਰ) ਵਿਖੇ ਪਿਤਾ ਸ੍ਰ. ਮਾਹਲਾ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁਖੋਂ ਹੋਇਆ। ਬਚਪਨ ਵਿਚ ਹੀ ਆਪ ਖੇਤੀਬਾੜੀ ਵਿਚ ਦਿਲਚਸਪੀ ਲੈਣ ਲੱਗੇ ਅਤੇ ਇਸੇ ਲਗਨ ਨਾਲ ਵਿਚਰਦਿਆਂ ਸਮਾਜ ਸੇਵਾ ਦੇ ਖੇਤਰ ਵਿਚ ਵੀ ਅਮਿੱਟ ਪੈੜਾਂ ਪਾਈਆਂ । ਸੰਨ 1952 ਵਿਚ ਆਪ ਦਾ ਵਿਆਹ ਸੁਰਜੀਤ ਕੌਰ ਵਾਸੀ ਮੋਗਾ ਨਾਲ ਹੋਇਆ। 1979...
ਫਿਰੋਜ਼ਪੁਰ, ਫਾਜਿਲਕਾ 2 ਫਰਵਰੀ (ਸੰਦੀਪ ਕੰਬੋਜ ਜਈਆ) : ਹਰੀਕੇ ਵੈਟਲੈਂਡ ਨੂੰ ਵਰਲਡ ਕਲਾਸ ਬਣਾਉਣ ਲਈ ਸ਼ਨੀਵਾਰ ਨੂੰ ਰਾਜ ਦੇ ਸੈਰ ਸਪਾਟਾ ਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ 150 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਛੱਤਬੀੜ ਦੇ ਘੜਿਆਲ ਪਾਕਿਸਤਾਨ ਨੂੰ ਐਕਸਪੋਰਟ ਕਰੇਗੀ ਤੇ ਪਾਕਿਸਤਾਨ ਤੋਂ ਇੰਡਸ ਡਾਲਫਿਨ ਮੱਛੀਆਂ ਲਿਆ ਕੇ ਹਰੀਕੇ ਪੱਤਣ 'ਚ ਛੱਡੀਆਂ ਜਾਣਗੀਆਂ ਤਾਂ ਜੋ ਇਹ ਸਥਾਨ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਸਕੇ। ਸਿੱਧੂ...

Pages