ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦਾ ਸਲਾਨਾ ਸਮਾਗਮ ਸ਼ਾਨੌ ਸ਼ੌਕਤ ਨਾਲ ਹੋਇਆ ਆਰੰਭ
ਮੋਗਾ, 21 ਨਵੰਬਰ (ਜਸ਼ਨ)-:ਕੈਂਬਰਿਜ਼ ਇੰਟਰਨੈਸ਼ਨ ਸਕੂਲ ਦਾ ਸਲਾਨਾ ਸਮਾਗਮ ਸ਼ਾਨੌ ਸ਼ੌਕਤ ਨਾਲ ਆਰੰਭ ਹੋਇਆ। ਸਮਾਗਮ ਦਾ ਆਗਾਜ਼ ਸ਼ਬਦ ਗਾਇਨ ਨਾਲ ਹੋਇਆ। ਇਸ ਮੌਕੇ ਸਕੂਲ ਦੇ ਫਾੳੂਂਡਰ ਪਿ੍ਰੰ: ਮੈਡਮ ਸੁਖਵਿੰਦਰ ਕੌਰ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ, ਡਾ. ਇਕਬਾਲ ਸਿੰਘ ਵਾਈਸ ਪ੍ਰੈਜੀਡੈਂਟ, ਪ੍ਰਮੋਦ ਗੋਇਲ EXECUTIVE MEMBER, ਡਾ. ਗੁਰਚਰਨ ਸਿੰਘ EXECUTIVE MEMBER, ਹਰਪ੍ਰੀਤ ਕੌਰ ਸਹਿਗਲ EXECUTIVE MEMBER, ਗੁਰਦੇਵ ਸਿੰਘ ਜਨਰਲ ਸਕੱਤਰ ਹਾਜ਼ਰ ਸਨ। ਸਕੂਲ ਦੇ ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ, ਐਡਮਨਿਸਟਰੇਟਰ ਪਰਮਜੀਤ ਕੌਰ ਤੇ ਸਮੁੱਚੀ ਮੈਨੇਜ਼ਮੈਂਟ ਨੇ ਫਾੳੂਂਡਰ ਪਿ੍ਰੰ: ਮੈਡਮ ਸੁਖਵਿੰਦਰ ਕੌਰ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਦੇਸ਼ ਭਗਤ ਕਾਲਜ ਦੇ ਪ੍ਰਧਾਨ ਅਸ਼ੋਕ ਗੁਪਤਾ, ਡਾਇਰੈਕਟਰ ਗੌਰਵ ਗੁਪਤਾ, ਡਾਇਰੈਕਟਰ ਅਨੁਜ ਗੁਪਤਾ, ਵਿਨੋਦ ਬਾਂਸਲ, ਰਮਨ ਸੂਦ ਪ੍ਰਧਾਨ ਆਰ.ਕੇ.ਐਸ. ਸਕੂਲ, ਪ੍ਰਵੀਨ ਗਰਗ ਚੇਅਰਮੈਨ ਆਈ.ਐਸ.ਐਫ. ਕਾਲਜ, ਸੁਮੀਤ ਸਹਿਗਲ, ਡਾ. ਅੰਮਿ੍ਰਤਪਾਲ ਸੋਢੀ, ਡਾ. ਮਨਦੀਪ ਕੌਰ ਸੋਢੀ, ਚਮਨ ਲਾਲ ਗੋਇਲ, ਸੱਜਣ ਗੋਇਲ, ਅਲਕਾ ਗੋਇਲ ਆਦਿ ਹਾਜ਼ਰ ਸਨ।ਸ਼ਬਦ ਗਾਇਨ ਉਪਰੰਤ ਨਰਸਰੀ ਜਮਾਤ ਦੇ ਬੱਚਿਆਂ ਨੇ ਵੈਸਟਰਨ ਨਾਚ ਪੇਸ਼ ਕੀਤਾ। ਐਲ.ਕੇ.ਜੀ. ਦੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ ਪੇਸ਼ ਕੀਤਾ। ਪਹਿਲੀ ਜਮਾਤ ਦੇ ਬੱਚਿਆਂ ਨੇ ਰਾਜਸਥਾਨੀ ਸੱਭਿਆਚਾਰ ਨੂੰ ਦਰਸਾਉਂਦਾ ਨਾਚ ਪੇਸ਼ ਕੀਤਾ ਤੇ ਸਕੂਲ ਦਾ ਬੈਂਡ ਪੇਸ਼ ਕੀਤਾ ਗਿਆ। ਕਵਾਲੀ ਦੇ ਰੰਗ ਵੀ ਪੇਸ਼ ਕੀਤੇ ਗਏ। ਪੰਜਾਬ ਦੀਆਂ ਮੁਟਿਆਰਾਂ ਦੁਆਰਾ ਕੀਤਾ ਜਾਣ ਵਾਲਾ ਲੋਕ ਨਾਚ ‘ਲੁੱਡੀ’ ਨੇ ਸਭ ਦਾ ਮਨ ਮੋਹ ਲਿਆ। ਪੁਰਾਤਨ ਪੰਜਾਬ ਵਿਅੰਗ ਦੇ ਰੂਪ ਵਿਚ ਵਿਆਹ ਦੇ ਵਿਚ ਵਿਖਾਇਆ ਗਿਆ ਅਤੇ ਹਰਿਆਣੇ ਸੱਭਿਆਚਾਰ ਨੂੰ ਵੀ ਬੱਚਿਆਂ ਨੇ ਗੀਤਾਂ ਰਾਹੀਂ ਪੇਸ਼ ਕੀਤਾ। ਅੰਤ ਵਿਚ ਪੰਜਾਬੀ ਸੱਭਿਆਚਾਰ ਦੇ ਲੋਕ ਨਾਚ ਗਿੱਧਾ, ਭੰਗੜਾ ਅਤੇ ਮਲਵਈ ਗਿੱਧਾ ਪੇਸ਼ ਕੀਤਾ ਗਿਆ। ਅੰਤ ਵਿਚ ਸਮੁੱਚੀ ਮੈਨੇਜ਼ਮੈਂਟ ਵੱਲੋਂ ਐਡਮਨਿਸਟੇ੍ਰਟ ਮੈਡਮ ਪਰਮਜੀਤ ਕੌਰ ਅਤੇ ਪਿ੍ਰੰ: ਮੈਡਮ ਸੁਖਵਿੰਦਰ ਕੌਰ ਦਾ ਧੰਨਵਾਦ ਕੀਤਾ।