ਗੳੂਆਂ ਲਈ ਮਸੀਹਾ ਬਣ ਕੇ ਬਹੁੜਿਆ ਜੱਗਾ ਪੰਡਿਤ ,ਨਿਗਮ ਵੱਲੋਂ ਗੳੂਸ਼ਾਲਾ ਜੱਗਾ ਪੰਡਿਤ ਨੂੰ ਸੌਂਪਣ ’ਤੇ ਜ਼ਿਲੇ ਭਰ ਵਿਚ ਖੁਸ਼ੀ ਦੀ ਲਹਿਰ
ਮੋਗਾ, 11 ਨਵੰਬਰ (ਜਸ਼ਨ)-ਨਗਰ ਨਿਗਮ ਦੇ ਮੇਅਰ ਅਕਸ਼ਿਤ ਜੈਨ ਅਤੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਿਰੰਤਰ ਯਤਨ ਜਾਰੀ ਹਨ ਅਤੇ ਇਸੇ ਲੜੀ ਤਹਿਤ ਸੜਕਾਂ ’ਤੇ ਬੇਸਹਾਰਾ ਘੰੁਮ ਰਹੀਆਂ ਗੳੂਆਂ ਅਤੇ ਢੱਟਿਆਂ ਨੂੰ ਗੳੂਸ਼ਾਲਾਵਾਂ ਵਿਚ ਰੱਖ ਕੇ ਸੇਵਾ ਕਰਨ ਅਤੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਚੱੜਿਕ ਰੋਡ ਗੳੂਸਾਲਾ ਦੀ ਨਕਸ਼ ਨੁਹਾਰ ਬਦਲਣ ਵਾਸਤੇ ਸੇਵਾ ਸੰਭਾਲ ਏਕਤਾ ਗੳੂ ਸੇਵਕ ਸੋਸਾਇਟੀ ਰਜਿ ਨੂੰ ਸੌਂਪੀ ਗਈ ਹੈ । ਏਕਤਾ ਗੳੂ ਸੇਵਕ ਸੋਸਾਇਟੀ ਦੇ ਚੇਅਰਮੈਨ ਉੱਘੇ ਸਮਾਜ ਸੇਵੀ ਜੱਗਾ ਪੰਡਤ ਧੱਲੇਕੇ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੋਸਾਇਟੀ ਗੳੂਆ ਦੀ ਸੇਵਾ ਸੰਭਾਲ ਲਈ ਹਮੇਸਾ ਯਤਨਸੀਲ ਰਹੇਗੀ । ਨਗਰ ਨਿਗਮ ਦੇ ਉੱਚ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਨਿਗਮ ਵਲੋਂ ਗੳੂਆ ਦੀ ਸੇਵਾ ਸੰਭਾਲ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਗੳੂਸ਼ਾਲਾਵਾਂ ਵਿੱਚ ਕਮੇਟੀਆ ਬਣਾ ਕੇ ਗੳੂਆਂ ਦੀ ਸੇਵਾ ਸੰਭਾਲ ਕਰਵਾਈ ਜਾਂਦੀ ਹੈ ਪਰ ਕਈ ਗੳੂਸ਼ਾਲਾਵਾਂ ਵਿੱਚ ਗੳੂਆਂ ਦਾ ਕਾਫੀ ਮੰਦਾ ਹਾਲ ਹੋ ਚੁੱਕਿਆ ਸੀ ਜਿਨਾ ਵਿੱਚ ਗੳੂਆਂ ਕਾਫੀ ਸੰਖਿਆ ਵਿੱਚ ਬਿਮਾਰ ਤੇ ਭੁੱਖ ਦੁੱਖ ਵਿੱਚ ਜ਼ਿੰਦਗੀ ਬਸਰ ਕਰ ਰਹੀਆ ਸਨ, ਖਾਸਕਰ ਚੜਿੱਕ ਰੋਡ ਗੳੂਸ਼ਾਲਾ ਵਿੱਚ ਗੳੂਆਂ ਕਾਫੀ ਮਾੜੇ ਦੌਰ ਵਿੱਚੋਂ ਗੁੱਜ਼ਰ ਰਹੀਆਂ ਸਨ। ਇਹਨਾਂ ਹਾਲਾਤਾਂ ਨੂੰ ਦੇਖਦਿਆਂ ਜਿਲਾ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਅਤੇ ਮੇਅਰ ਅਕਸਿਤ ਜੈਨ ਨੇ ਇਸ ਗੳੂਸਾਲਾ ਦੀ ਸੇਵਾ ਸੰਭਾਲ ਲਈ ਜੱਗਾ ਪੰਡਤ ਧੱਲਕੇ ਦੀ ਕਮੇਟੀ ਨੂੰ ਆਰਜ਼ੀ ਤੌਰ ਤੇ ਸੇਵਾ ਸੌਂਪੀ ਸੀ । ਇਸ ਕਮੇਟੀ ਵਲੋਂ ਆਪਣੇ ਪੱਧਰ ਅਤੇ ਦਾਨੀ ਪੁਰਸ਼ਾਂ ਦੀ ਸਹਾਇਤਾ ਨਾਲ ਲੱਖਾਂ ਰੂਪੈ ਖਰਚ ਕਰਕੇ ਗੳੂਆਂ ਲਈ ਵਧੀਆ ਪ੍ਰਬੰਧ ਕੀਤੇ । ਕਮੇਟੀ ਨੇ ਗੳੂਆਂ ਨੂੰ ਮੁੱਢਲੀਆਂ ਡਾਕਟਰੀ ਸਹੂਲਤਾਂ ਮਹੁੱਈਆ ਕਰਵਾਈਆਂ,ਇਸ ਸ਼ਿੱਦਤ ਭਰਪੂਰ ਸੇਵਾ ਦੇ ਮੱਦ-ਏ-ਨਜ਼ਰ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਅਤੇ ਨਗਰ ਨਿਗਮ ਮੋਗਾ ਦੇ ਮੇਅਰ ਅਕਸਿਤ ਜੈਨ ਨੇ ਇਸ ਗੳੂਸਾਲਾ ਦੀ ਸੇਵਾ ਸਮਾਜ ਸੇਵੀ ਜੱਗਾ ਪੰਡਤ ਧੱਲੇਕੇ ਦੀ ਅਗਵਾਈ ਵਿੱਚ ਨਵੀ ਬਣਾਈ ‘ਏਕਤਾ ਗੳੂ ਸੇਵਕ ਸੋਸਾਇਟੀ ਰਜਿ:ਮੋਗਾ’ ਨੂੰ ਸੌਂਪ ਦਿੱਤੀ । ਇਸ ਮੌਕੇ ਡਾ ਹਰਜੋਤ ਕਮਲ ਅਤੇ ਮੇਅਰ ਅਕਸਿਤ ਜੈਨ ਨੇ ਕਿਹਾ ਕਿ ਇਸ ਗੳੂਸਾਲਾ ਲਈ ਹਰ ਤਰਾਂ ਦੀ ਮੱਦਦ ਕੀਤੀ ਜਾਵੇਗੀ ਤਾਂ ਜੋ ਗੳੂਆਂ ਦੀ ਸੇਵਾ ਸੰਭਾਲ ਵਧੀਆ ਤਰੀਕੇ ਨਾਲ ਹੋ ਸਕੇ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਜੱਗਾ ਪੰਡਤ ਧੱਲੇਕੇ ਨੇ ਕਿਹਾ ਕਿ ਸਾਡਾ ਮੁਖ ਮਕਸਦ ਗੳੂਆਂ ਦੀ ਸੇਵਾ ਸੰਭਾਲ ਕਰਨ ਤੇ ਉਨਾਂ ਦੀ ਸੱਚੇ ਦਿਲਂੋ ਸੇਵਾ ਕਰਨਾ ਹੈ। ਉਨਾਂ ਕਿਹਾ ਕਿ ਇਸ ਗੳਸ਼ਾਲਾ ਦੀ ਬੇਹਤਰੀ ਲਈ ਯੋਗ ਉਪਰਾਲੇ ਕੀਤੇ ਜਾਣਗੇ ਤਾਂ ਜੋ ਇਸ ਗੳੂਸ਼ਾਲਾ ਵਿਚ ਹੋਰ ਗੳੂਆਂ ਛੱਡੀਆਂ ਜਾ ਸਕਣ । ਉਨਾ ਕਿਹਾ ਕਿ ਲੋਕਾਂ ਵਲੋਂ ਵੀ ਦਾਨ ਰੂਪ ਵਿੱਚ ਕੀਤੀ ਸੇਵਾ ਗੳੂਆਂ ਉੱਪਰ ਹੀ ਲਗਾਈ ਜਾਵੇਗੀ । ਉਨਾ ਕਿਹਾ ਕਿ ਮੈਂ ਇਸ ਸੇਵਾ ਨੂੰ ਨਿਰਸਵਾਰਥ ਤਰੀਕੇ ਨਾਲ ਨਿਭਾਂਵਾਗਾ । ਇਸ ਮੌਕੇ ਉਨਾਂ ਦਾਨੀ ਪੁਰਸ਼ਾਂ ਨੂੰ ਗੳੂ ਦੇ ਦਾਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਗੳੂਸ਼ਾਲਾ ਪਹੁੰਚੇ ਗੳੂ ਸੇਵਕਾਂ ਨੇ ਨਵੇ ਚੁਣੇ ਪ੍ਰਧਾਨ ਜੱਗਾ ਪੰਡਿਤ ਦਾ ਮੂੰਹ ਮਿੱਠਾ ਕਰਵਾਇਆ । ਇਸ ਮੌਕੇ ਸਮਾਜ ਸੇਵੀ ਪਰਮਜੀਤ ਗਰਗ,ਰਾਜ ਕੁਮਾਰ ਸਿੰਗਲਾ,ਜੀਤ ਖੀਪਲ,ਅੰਗਰੇਜ ਸਿੰਘ ਸੰਘਾ ਡਰੋਲੀ,ਲਵਜੀਤ ਸਿੰਘ ਦੱਦਾਹੂਰ ਸਾਬਕਾ ਜਿਲਾ ਪ੍ਰਧਾਨ ਏਕਨੂਰ ਖਾਲਸਾ ਫੌਜ,ਨੱਥਾ ਸਿੰਘ ਤਲਵੰਡੀ ਭੰਗੇਰੀਆ,ਇੰਦਰਜੀਤ ਸਿੰਘ,ਅਜੀਤਪਾਲ ਸਿੰਘ ਜੌਹਲ,ਡਾ ਸਾਹਿਲ,ਸੁੱਖ ਬਠਿੰਡਾ ,ਵੀਰ ਭਾਨ ਦਾਨਵ,ਸੰਦੀਪ ਗਰਗ,ਗੌਰਵ ਸਿੰਗਲਾ,ਰਜਿੰਦਰ ਸਿੰਗਲਾ,ਰਾਮ ਸਿੰੰਘ,ਯਸ਼ ਕੁਮਾਰ,ਵਿੱਕੀ ਸ਼ਰਮਾ,ਮਨੀ ਸ਼ਰਮਾ,ਦੀਪੂ ਪੰਡਤ,ਲਵੀ ਸ਼ਰਮਾ,ਹਨੀ ਸੱਚਦੇਵਾ ਆਦਿ ਹਾਜ਼ਰ ਸਨ।