ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
ਬਾਘਾ ਪੁਰਾਣਾ, 11 ਨਵੰਬਰ (ਜਸਵੰਤ ਗਿੱਲ)-ਇਥੋ ਨੇੜਲੇ ਪਿੰਡ ਵਾਂਦਰ ਵਿਖੇ ਅੱਜ ਉਸ ਸਮੇ ਪੂਰਾ ਪਿੰਡ ਸੋਗਮਈ ਹੋ ਗਿਆ। ਜਦੋ ਨੋਜਵਾਨ ਸੁਖਪਾਲ ਸਿੰਘ ਕਾਲਾ ਅਚਾਨਕ ਲੱਗੀ ਬਿਜਲੀ ਨਾਲ ਮੌਕੇ ਤੇ ਹੀ ਮੌਤ ਹੋ ਗਈ। ਇਹ ਨੌਜਵਾਨ ਪਿਛਲੇ 6-7 ਸਾਲਾ ਤੋ ਬੜੀ ਇਮਾਨਦਾਰੀ ਤੇ ਲਿਆਕਤ ਨਾਲ ਪਿੰਡ ਦੇ ਜਸਪਾਲ ਸਿੰਘ ਪੁੱਤਰ ਅਵਤਾਰ ਸਿੰਘ ਦੇ ਘਰੇ ਤੇ ਖੇਤਾਂ ਵਿੱਚ ਬਤੌਰ ਕਾਮੇ ਦੇ ਤੌਰ ਤੇ ਕੰਮ ਕਰਦਾ ਸੀ ਅੱਜ ਸਵੇਰੇ ਜਦੋ ਉਹ ਬਰਸੀਨ ਦੇ ਖੇਤਾਂ ਨੂੰ ਪਾਣੀ ਲਾਉਣ ਵਾਸਤੇ ਟਰਾਸਫਾਰਮ ਤੋ ਫਿਊਜ਼ ਲਾਉਣ ਲਈ ਸਵਿੱਚ ਲਗਾਉਣ ਲੱਗਿਆ ਤਾ ਤਰੇਲ ਪਈ ਹੋਣ ਕਰਕੇ ਜਬਰਦਸਤ ਬਿਜਲੀ ਦੇ ਝਟਕੇ ਨਾਲ ਉਕਤ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਜਸਪਾਲ ਸਿੰਘ ਤੇ ਹੋਰ ਵੀ ਵਿਅਕਤੀ ਮੋਟਰ ਮੌਜੂਦ ਸਨ ,ਜਦੋ ਤੱਕ ਉਹ ਕੋਈ ਉਪਰਾਲਾ ਕਰਦੇ, ਉਦੋ ਤੱਕ ਸੁਖਪਾਲ ਸਿੰਘ ਦੇ ਪ੍ਰਾਣ ਪਖੇਰੂ ਉਡ ਚੁੱਕੇ ਸਨ। ਉਹ ਆਪਣੇ ਪਿਛੇ ਬੁਜਰਗ ਬਾਪ, ਪਤਨੀ, ਦੋ 7 ਸਾਲ ਅਤੇ 9 ਸਾਲ ਦੇ ਬੱਚਿਆਂ ਨੂੰ ਛੱਡ ਗਏ। ਇਹ ਘਟਨਾ ਦੀ ਕਾਰਵਾਈ ਥਾਣਾ ਸਮਾਲਸਰ ਵੱਲੋ 174 ਦੀ ਕਾਰਵਾਈ ਕਰਕੇ ਸਿਵਲ ਹਸਪਤਾਲ ਮੋਗਾ ਵਿਖੇ ਵਿਖੇ ਲੈ ਗਏ ਤੇ ਕਾਰਵਾਈ ਪੂਰੀ ਹੋਣ ਉਪਰੰਤ ਲਾਸ਼ ਨੂੰ ਵਾਰਸਾ ਦੇ ਹਵਾਲੇ ਕਰ ਦਿੱਤਾ ਗਿਆ।