ਬਾਬਾ ਵਿਸ਼ਵਕਰਮਾ ਜੀ ਦੇ ਆਗਮਨ ਦਿਵਸ ’ਤੇ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ
ਮੋਗਾ, 20 ਅਕਤੂਬਰ (ਜਸ਼ਨ)- ਸ਼ਿਲਪ ਕਲਾ,ਭਵਨ ਕਲਾ ਅਤੇ ਦਸਤਕਾਰੀ ਦੇ ਜਨਮਦਾਤਾ ਬਾਬਾ ਵਿਸ਼ਵਕਰਮਾ ਜੀ ਦੇ ਆਗਮਨ ਦਿਵਸ ’ਤੇ ਅੱਜ ਮੋਗਾ ਦੇ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਰਾਮਗੜੀਆ ਵੈਲਫੇਅਰ ਸੁਸਾਇਟੀ ਮੋਗਾ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ’ਚ ਕਿਰਤੀ ਕਾਮਿਆਂ ਨੇ ਵੱਡੀ ਗਿਣਤੀ ਵਿਚ ਹਾਜ਼ਰ ਹੋ ਕੇ ਬਾਬਾ ਵਿਸ਼ਵਕਰਮਾ ਜੀ ਅੱਗੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਰਾਮਗੜੀਆ ਭਾਈਚਾਰੇ ਦੇ ਬੁਲਾਰਿਆਂ ਨੇ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਮੰਗ ਦਾ ਜਵਾਬ ਦਿੰਦਿਆਂ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਆਖਿਆ ਕਿ ਚਾਹੇ ਸੂਬੇ ਵਿਚ ਕੋਈ ਵੀ ਸਰਕਾਰ ਆਵੇ ਪੰਜਾਬ ਵਿਚੋਂ ਬੇਰੋਜ਼ਗਾਰੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੂਬੇ ਵਿਚ ਸੰਸਾਧਨਾਂ ਦੀ ਕਮੀਂ ਹੋਣ ਨਾਲ ਇੱਥੇ ਕੋਈ ਵੱਡੀਆਂ ਇੰਡਸਟਰੀਆਂ ਨਹੀਂ ਲੱਗ ਸਕੀਆਂ ਜਿਸ ਕਾਰਨ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਸਕਦੇ। ਉਹਨਾਂ ਕਿਹਾ ਕਿ ਅੱਜ ਨੌਜਵਾਨ ਵੱਡੀ ਗਿਣਤੀ ਵਿਚ ਵਿਦੇਸ਼ਾਂ ਦੀ ਧਰਤੀ ’ਤੇ ਜਾ ਰਹੇ ਹਨ ਅਤੇ ਉੱਥੇ ਮਿਹਨਤ ਕਰਕੇ ਆਪਣਾ ਨਾਮ ਕਮਾ ਰਹੇ ਨੇ ਕਿਉਂਕਿ ਉੱਥੇ ਸੰਸਾਧਨਾਂ ਦੀ ਭਰਮਾਰ ਹੈ ਅਤੇ ਨੌਕਰੀਆਂ ਦੀ ਕੋਈ ਕਮੀਂ ਨਹੀਂ ਹੈ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਹਰ ਮਨੁੱਖ ਨੂੰ ਜੀਵਨ ਵਿਚ ਸਫ਼ਲ ਹੋਣ ਲਈ ਕਿਰਤ ਅਤੇ ਸੰਘਰਸ਼ ਕਰਨਾ ਪੈਂਦਾ ਹੈ ਤਾਂ ਹੀ ਉਹ ਜੀਵਨ ਵਿਚ ਬੁਲੰਦੀਆਂ ਨੂੰ ਛੋਹ ਸਕਦੇ ਹਨ । ਉਹਨਾਂ ਕਿਹਾ ਕਿ ਬੇਹਿੰਮਤੇ ਇਨਸਾਨ ਕਦੇ ਵੀ ਸਫਲ ਨਹੀਂ ਹੋ ਸਕਦੇ । ਉਹਨਾਂ ਕਿਹਾ ਕਿ ਨੌਜਵਾਨ ਸਰਕਾਰਾਂ ਤੋਂ ਰਾਖਵਾਂਕਰਨ ਦੀ ਆਸ ਨਾ ਕਰਨ ਸਗੋਂ ਆਪਣੀ ਮਿਹਨਤ ਅਤੇ ਲਗਨ ਨਾਲ ਹੁੰਨਰਮੰਦ ਹੋ ਕੇ ਖੁਦ ਵੀ ਰੋਜ਼ਗਾਰ ਸ਼ੁਰੂ ਕਰਨ ਅਤੇ ਹੋਰਨਾਂ ਨੂੰ ਵੀ ਕੰਮ ਦੇਣ ਦੇ ਕਾਬਲ ਬਣਨ । ਉਹਨਾਂ ਸਮੂਹ ਕਿਰਤੀ ਭਾਈਚਾਰੇ ਨੂੰ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਆਪਣੀ ਕਾਬਲੀਅਤ ਨਾਲ ਉੱਚੀਆਂ ਬੁਲੰਦੀਆਂ ਸਰ ਕਰਨ । ਇਸ ਮੌਕੇ ਡਾ: ਮਾਲਤੀ ਥਾਪਰ, ਸਾਬਕਾ ਜ਼ਿਲਾ ਅਤੇ ਸੈਸ਼ਨ ਜੱਜ ਸ: ਕਰਨੈਲ ਸਿੰਘ ਆਹੀ ਅਤੇ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਵਿਚ ਸ਼ਿਰਕਤ ਕਰਨ ਵਾਲਿਆਂ ’ਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਗੁਰਸੇਵਕ ਸਿੰਘ ਚੀਮਾ ਸੀਨੀਅਰ ਵਾਈਸ ਚੇਅਰਮੈਨ ਪਲੈਨਿੰਗ ਐਂਡ ਕੋਆਰਡੀਨੇਸ਼ਨ ਸੈੱਲ ਪੰਜਾਬ ,ਅਕਸ਼ਿਤ ਜੈਨ ਮੇਅਰ, ਪਵਨ ਥਾਪਰ, ਕੌਂਸਲਰ ਗਵਰਧਨ ਪੋਪਲੀ,ਚਰਨਜੀਤ ਸਿੰਘ ਝੰਡੇਆਣਾ,ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਆਜ਼ਾਦ, ਕੌਂਸਲਰ ਪ੍ਰੇਮ ਚੱਕੀਵਾਲਾ, ਨਰਿੰਦਰਪਾਲ ਸਿੰਘ ਸਿੱਧੂ, ਕੌਂਸਲਰ ਜਗਦੀਸ਼ ਲਾਲ ਛਾਬੜਾ, ਗੁਰਪ੍ਰੀਤ ਸਿੰਘ ਹੈਪੀ ਸਕੱਤਰ ਪੀ ਪੀ ਸੀ ਸੀ, ਮੈਕਰੋ ਗਲੋਬਲ ਇੰਮੀਗਰੇਸ਼ਨ ਸੰਸਥਾ ਦੇ ਡਾਇਰੈਕਟਰ ਕਮਲਜੀਤ ਸਿੰਘ ਮੋਗਾ, ਕੈਨ ਏਸ਼ੀਆ ਇੰਮੀਗਰੇਸ਼ਨ ਸੰਸਥਾ ਦੇ ਡਾਇਰੈਕਟਰ ਸਰਬਜੀਤ ਸਿੰਘ ਮੱਲੀ, ਕਰਨੈਲ ਸਿੰਘ ਦੌਧਰੀਆ,ਆਤਮਾ ਸਿੰਘ ਨੇਤਾ,ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ,ਰਾਮਪਾਲ ਧਵਨ, ਬਲਦੇਵ ਸਿੰਘ ਜੰਡੂ ਪ੍ਰਧਾਨ, ਸੋਹਣ ਸਿੰਘ ਸੱਗੂ, ਰਾਜਾ ਸਿੰਘ ਭਾਰਤ ਵਾਲੇ, ਕੁਲਦੀਪ ਸਿੰਘ ਗਰੀਨ, ਚਮਕੌਰ ਸਿੰਘ ਝੰਡੇਆਣਾ, ਪਿ੍ਰਤਪਾਲ ਸਿੰਘ ਉਂਕਾਰ, ਸੁਖਦੇਵ ਸਿੰਘ, ਮਾ. ਇੰਦਰਜੀਤ ਸਿੰਘ, ਹਾਕਮ ਸਿੰਘ ਖੋਸਾ, ਸਰੂਪ ਸਿੰਘ ਮੋਗਾ, ਗੁਰਨਾਮ ਸਿੰਘ ਗਾਮਾ, ਨਛੱਤਰ ਸਿੰਘ ਜੰਡੂ ਸਮਾਜ ਸੇਵੀ, ਜਗਰੂਪ ਸਿੰਘ ਤਖ਼ਤੂਪੁਰਾ, ਜਗਜੀਤ ਸਿੰਘ ਭਾਊ, ਮਨਜੀਤ ਸਿੰਘ ਮਿੰਦੀ ਪ੍ਰਧਾਨ, ਪ੍ਰੇਮ ਚੰਦ ਚੱਕੀ ਵਾਲੇ, ਮਨਜੀਤ ਸਿੰਘ ਧੰਮੂ, ਅਸ਼ੋਕ ਧਮੀਜਾ, ਐਡਵੋਕੇਟ ਨਸੀਬ ਬਾਵਾ ਸਾਰੇ ਕੌਂਸਲਰ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਰਾਜ ਕੁਮਾਰ ਮਖੀਜਾ, ਚਰਨ ਸਿੰਘ ਘਾਲੀ, ਸੁਖਦੇਵ ਸਿੰਘ ਲੋਧਰਾ, ਕੁਲਦੀਪ ਸਿੰਘ ਬੱਸੀਆ,ਅਮਰਜੀਤ ਸਿੰਘ, ਗੁਰਜੰਟ ਸਿੰਘ ਰਾਮੂੰਵਾਲਾ, ਅਵਤਾਰ ਸਿੰਘ ਸੱਗੂ, ਸਤਨਾਮ ਸਿੰਘ ਕਾਰਪੈਂਟਰ, ਬਲਵੰਤ ਸਿੰਘ ਭਾਗ, ਨਰਿੰਦਰ ਸਿੰਘ ਸਹਾਰਨ, ਦਿਆਲ ਸਿੰਘ ਠੇਕੇਦਾਰ, ਜੋਗਿੰਦਰ ਸਿੰਘ ਕੋਕਰੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸਮਾਗਮ ਦੌਰਾਨ ਪੁੱਜੀਆਂ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ । ਲੰਗਰ ਦੀ ਸੇਵਾ ਮੋਗਾ ਮੋਟਰ ਮਕੈਨੀਕਲ ਯੂਨੀਅਨ ਵੱਲੋਂ ਨਿਭਾਈ ਗਈ।