ਨਿੳੂ ਵਿਸ਼ਵਕਰਮਾ ਭਵਨ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ
ਮੋਗਾ, 20 ਅਕਤੂਬਰ (ਜਸ਼ਨ): ਸਮੂੁਹ ਇਲਾਕਾ ਨਿਵਾਸੀ ਅਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਧੰਨ-ਧੰਨ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਸਬੰਧੀ ਸਥਾਨਕ ਨਿੳੂ ਵਿਸ਼ਵਕਰਮਾ ਭਵਨ ਕੋਟਕਪੂਰਾ ਬਾਈਪਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਰਾਗੀ ਜੱਥਿਆਂ ਨੇ ਕੀਰਤਨ ਰਾਹੀਂ ਅਤੇ ਕਵੀਸ਼ਰੀ ਜੱਥਿਆਂ ਨੇ ਬਾਬਾ ਜੀ ਦੇ ਜੀਵਨ ’ਤੇ ਆਧਾਰਿਤ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਡਾ. ਹਰਜੋਤ ਕਮਲ ਵਿਧਾਇਕ ਮੋਗਾ, ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਕੁਲਵੰਤ ਸਿੰਘ ਬਸਪਾ ਆਗੂ, ਡਾ. ਮਾਲਤੀ ਥਾਪਰ ਨੇ ਸਮਾਗਮ ਨੂੰ ਸੰਬੋਧਨ ਕੀਤਾ । ਉਹਨਾਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਦੇ ਜਨਮ ਦਿਹਾੜੇ ਇਕੱਠੇ ਹੋ ਕੇ ਇਕੋ ਥਾਂ ’ਤੇ ਸ਼ਰਧਾਪੂਰਵਕ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੀ ਨੌਜਵਾਨ ਪੀੜੀ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਰਹੇ। ਉਨਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਕਿਸੇ ਇਕ ਵਰਗ ਦੇ ਨਹੀਂ ਸਨ, ਸਗੋਂ ਇਹ ਹਰ ਇਕ ਕਿਰਤੀ ਲੋਕਾਂ ਦੇ ਗੁਰੂ ਸਨ ਅਤੇ ਇਸ ਲਈ ਹਰ ਕਿਰਤੀ ਅੱਜ ਦੇ ਦਿਨ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕਰਦਾ ਹੈ। ਉਨਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਭਾਰਤ ਦੇ ਨਾਲ-ਨਾਲ ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਦੁਬਈ ਆਦਿ ਦੇਸ਼ਾਂ ਵਿਚ ਵੀ ਮਨਾਇਆ ਜਾਂਦਾ ਹੈ। ਉਨਾਂ ਇਸ ਮੌਕੇ ’ਤੇ ਕਿਰਤੀਆਂ ਨੂੰ ਜਨਮ ਦਿਹਾੜਾ ਮਨਾਉਣ ’ਤੇ ਵਧਾਈ ਵੀ ਦਿੱਤੀ। ਇਸ ਮੌਕੇ ਡਾ: ਪਵਨ ਥਾਪਰ, ਚਰਨਜੀਤ ਸਿੰਘ ਝੰਡੇਆਣਾ ਕੌਂਸਲਰ, ਮਨਜੀਤ ਧੰਮੂ ਕੌਂਸਲਰ, ਰਾਮਪਾਲ ਧਵਨ, ਮਨਜੀਤ ਮਿੰਦੀ, ਗੁਰਦੀਪ ਸਿੰਘ ਮੱਟਾ, ਗੁਰਪ੍ਰੀਤਮ ਸਿੰਘ ਚੀਮਾ ਪ੍ਰਧਾਨ, ਦਿਆਲ ਸਿੰਘ ਠੇਕੇਦਾਰ, ਸੁਖਮੰਦਰ ਸਿੰਘ ਥੰਮਣਵਾਲਾ, ਲਖਵਿੰਦਰ ਸਿੰਘ, ਮੁਕੰਦ ਸਿੰਘ ਠੇਕੇਦਾਰ, ਆਤਮਾ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਹਰਜੀਤ ਸਿੰਘ, ਗੁਰਚਰਨ ਸਿੰਘ, ਕਰਮ ਸਿੰਘ, ਪੱਪੂ ਲੁਹਾਰਾ, ਹਰਤੇਜ ਸਿੰਘ, ਮਿਸਤਰੀ ਬਚਨ ਸਿੰਘ ਡਾਲੇ ਵਾਲੇ ਸਮੂਹ ਪਾਰਟੀ, ਮਿਸਤਰੀ ਲਛਮਣ ਸਿੰਘ ਸਮੂਹ ਪਾਰਟੀ, ਦਰਸ਼ਨ ਸਿੰਘ ਚੁੱਘਾ ਮਕਾਨ ਉਸਾਰੀ ਯੂਨੀਅਨ, ਕਾਰਪੇਂਟਰ ਯੂਨੀਅਨ ਦੇ ਆਗੂ ਅੰਮਿ੍ਰਤਪਾਲ ਸਿੰਘ ਜਨਰਲ ਸਕੱਤਰ, ਪੱਪੂ ਰਾਜੇਆਣਾ, ਜਸਵੀਰ ਬੁੱਘੀਪੁਰਾ, ਹਰਜਿੰਦਰ ਸਿੰਘ ਸ਼ਿੰਦਾ, ਪ੍ਰਧਾਨ ਰਾਜਾ ਧੰਮੂ, ਹਰਵਿੰਦਰ ਸਿੰਘ ਬਿੰਦਰ, ਸਾਧੂ ਸਿੰਘ ਆਰੇਵਾਲਾ, ਜਸਵੀਰ ਸਿੰਘ, ਦਰਸ਼ਨ ਸਿੰਘ ਧਰਮਕੋਟ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਪਿ੍ਰਤਪਾਲ ਸਿੰਘ ਮੰਗਾ, ਬਲਵਿੰਦਰ ਸਿੰਘ ਰੌਂਤਾ, ਵਿੱਕੀ ਆਰੇਵਾਲਾ, ਮਿਸਤਰੀ ਸੱਜਣ ਸਿੰਘ, ਸ਼ਿੰਦਾ ਲੱਕੜਵਾਲਾ, ਗੁਰਪੀ੍ਰਤ ਸਿੰਘ ਆਦਿ ਤੋਂ ਇਲਾਵਾ ਸ਼ਹਿਰ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਮਾਗਮ ਦੇ ਅੰਤ ਵਿਚ ਪਹੁੰਚੇ ਹੋਏ ਮੁੱਖ ਆਗੂਆਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।