ਮੰਡੀ ਵਿੱਚ ਕੰਮ ਕਰਦੇ ਲੇਬਰ ਵਰਕਰਾਂ ਅਤੇ ਗਰੀਬ ਬੱਚਿਆਂ ਨੂੰ ਕੱਪੜੇ , ਮਠਿਆਈਆਂ ਵੰਡ ਕੇ ਮਨਾਈ ਦੀਵਾਲੀ

ਸਮਾਲਸਰ,20 ਅਕਤੂਬਰ (ਪੱਤਰ ਪ੍ਰੇਰਿਕ)-ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂੁਰ ਵੱਲੋਂ ਗਰੀਬ ਬੱਚਿਆਂ ਅਤੇ ਪਰਿਵਾਰਾਂ ਦੀ ਭਲਾਈ ਵਾਸਤੇ ਸਮੇਂ ਸਮੇਂ ‘ਤੇ ਕਾਰਜ ਕੀਤੇ ਜਾ ਰਹੇ ਹਨ। ਇਸ ਵਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ‘ਤੇ ਸੁਸਾਇਟੀ ਦੇ ਮੈਬਰਾਂ ਨੇ ਵਿਲੱਖਣ ਕਾਰਜ ਕਰਦਿਆਂ ਨਵੀ ਪਿਰਤ ਪਾਈ। ਸਵ: ਸੂਬਾ ਸਿੰਘ ਸੰਧੂ ਦੇ ਬੇਟੇ ਪੱਤਰਕਾਰ ਰਾਜਵੀਰ ਸਿੰਘ ਅਤੇ ਉਨਾ ਦੀ ਧਰਮ ਪਤਨੀ ਕੰਵਲਪ੍ਰੀਤ ਕੌਰ ਸੰਧੂ ਨੇ ਮੰਡੀ ਵਿੱਚ ਕੰਮ ਕਰਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕੱਪੜੇ ਬਣਾ ਕੇ ਦਿੱਤੇ ਅਤੇ ਉਨਾ ਨੂੰ ਮਠਿਆਈਆਂ ਦੇ ਕੇ ਖੁਸ਼ੀਆ ਪ੍ਰਾਪਤ ਕੀਤੀਆਂ।

ਇਸੇ ਤਰਾ ਸੁਸਾਇਟੀ ਦੇ ਮਂੈਬਰ ਬਿਜਲੀ ਬੋਰਡ ਦੇ ਜੇ.ਈ ਕੁਲਦੀਪ ਸਿੰਘ ਨੇ ਦਾਣਾ ਮੰਡੀ ਭਲੁੂਰ ਵਿੱਚ ਕੰਮ ਕਰਦੇ ਸਮੁੱਚੇ ਲੇਬਰ ਵਰਕਰਾਂ ਨੂੰ ਦੀਵਾਲੀ ’ਤੇ ਲੱਡੂ ਵੰਡੇ ।ਇਸ ਮੌਕੇ ਤੇ ਗੱਲ ਕਰਦੇ ਹੋਏ ਉੱਘੇ ਸਮਾਜ ਸੇਵੀ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਅਤੇ ਉੱਘੇ ਸਾਹਿਤਕਾਰ ਜਸਵੀਰ ਭਲੂਰੀਏ ਨੇ ਸੁਸਾਇਟੀ ਦੇ ਇਸ ਨਵੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਸੁਸਾਇਟੀ ਨਾਲ ਜੁੜ ਕੇ ਅਜਿਹੀ ਸੁਹਿਰਦ ਸੋਚ ਅਪਣਾਉਣ ਦਾ ਸੱਦਾ ਦਿੱਤਾ।