ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 29ਵੀਂ ਬਰਸੀ 21 ਅਕਤੂਬਰ ਨੂੰ ਮੋਗਾ ਵਿਖੇ,ਕਿਰਤੀਆਂ ਦਾ ਦਰਿਆ ਦੇਵੇਗਾ ਸ਼ਰਧਾਂਜਲੀ

ਮੋਗਾ,19 ਅਕਤੂਬਰ (ਜਸ਼ਨ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵੱਲੋਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 29ਵੀਂ ਬਰਸੀ 21 ਅਕਤੂਬਰ ਦਿਨ ਸ਼ਨੀਵਾਰ ਨੂੰ 11 ਵਜੇ ਬੱਸ ਸਟੈਂਡ ਮੋਗਾ ਵਿਖੇ ਮਨਾਈ ਜਾ ਰਹੀ ਹੈ। ਹਰ ਇਕ ਨੂੰ ਕੰਮ ਉਸ ਦੀ ਯੋਗਤਾ ਅਨੁਸਾਰ ਅਤੇ ਕੰਮ ਅਨੁਸਾਰ ਉਜਰਤ ਪ੍ਰਾਪਤੀ ਲਈ ਸਮਾਜਵਾਦ ਲਿਆਉਣ ਦੇ ਸੱਦੇ ਨਾਲ ਕਿਰਤੀ ਕਾਮੇਂ ਹਜ਼ਾਰਾਂ ਦੀ ਗਿਣਤੀ ਵਿਚ ਕਾਫਲਿਆਂ ਦੇ ਰੂਪ ਵਿਚ ਮੋਗਾ ਪਹੰੁਚਣਗੇ। ਕਿਰਤੀਆਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹਰਮਨ ਪਿਆਰੇ ਆਗੂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 29ਵੀਂ ਬਰਸੀ ਤੇ ਉਨਾਂ ਦੀ ਯਾਦ ਤਾਜ਼ਾ ਕਰਨ ਅਤੇ ਮਜ਼ਦੂਰ ਜਮਾਤ ਸਾਹਮਣੇ ਚੁਣੌਤੀਆਂ ਦਾ ਮੁਕਾਬਲਾ ਕਰਦਿਆਂ, ਜਮਾਤੀ ਕਾਜ ਨੂੰ ਅੱਗੇ ਵਧਾਉਣ ਲਈ, ਪ੍ਰਣ ਦੁਹਰਾਉਣ ਵਾਸਤੇ ਬੱਸ ਸਟੈਂਡ ਮੋਗਾ ਵਿਖੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿਚੋਂ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੇ ਟਰਾਂਸਪੋਰਟ ਆਗੂ, ਵਰਕਰਜ਼, ਪੈਨਸ਼ਨਰਜ਼, ਵੱਖ ਵੱਖ ਜੱਥੇਬੰਦੀਆਂ ਦੇ ਆਗੂ ਅਤੇ ਵਰਕਰਜ਼ ਵੱਡੀ ਗਿਣਤੀ ਵਿਚ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ  ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਕਾ. ਜਗਦੀਸ਼ ਸਿੰਘ ਚਾਹਲ ਜਨਰਲ ਸਕੱਤਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸ਼ਹੀਦੀ ਸਮਾਗਮ ਵਿਚ ਅਤੁਲ ਕੁਮਾਰ ਅਨਜਾਣ ਜਨਰਲ ਸਕੱਤਰ ਆਲ ਇੰਡੀਆ ਕਿਸਾਨ ਸਭਾ, ਕਾ. ਜਗਰੂਪ ਸਿੰਘ ਮੁੱਖ ਸਲਾਹਕਾਰ ਰੋਜ਼ਗਾਰ ਪ੍ਰਾਪਤੀ ਮੁਹਿੰਮ, ਕਾ. ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਏਟਕ ਪੰਜਾਬ, ਕਾਮਰੇਡ ਬੰਤ ਸਿੰਘ ਬਰਾੜ ਪ੍ਰਧਾਨ ਪੰਜਾਬ ਏਟਕ, ਕਾਮਰੇਡ ਜਤਿੰਦਰ ਪੰਨੂੰ ਮੁੱਖ ਸੰਪਾਦਕ ਨਵਾਂ ਜ਼ਮਾਨਾ, ਪ੍ਰੋ: ਸੁਖਦੇਵ ਸਰਸਾ ਪ੍ਰਧਾਨ ਸਾਹਿਤਕ ਅਕੈਡਮੀ ਲੁਧਿਆਣਾ, ਕਾਮਰੇਡ ਕੁਲਦੀਪ ਭੋਲਾ ਸਕੱਤਰ ਸੀ.ਪੀ.ਆਈ. ਜਿਲਾ ਮੋਗਾ ਆਦਿ ਸੰਬੋਧਨ ਕਰਨਗੇ ਅਤੇ ਇਨਕਲਾਬੀ ਗੀਤਾਂ ਦੇ ਨਾਲ ਨਾਲ ਕੋਰੀਓਗ੍ਰਾਫੀਆਂ ਤੇ ਨਾਟਕ ਵੀ ਪੇਸ਼ ਕੀਤੇ ਜਾਣਗੇ। ਇਸ ਮੌਕੇ ਉਹਨਾਂ ਨਾਲ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਤੋਂ ਕਾਮਰੇਡ ਗੁਰਦੀਪ ਸਿੰਘ ਮੋਤੀ ਪ੍ਰਧਾਨ, ਕਾਮਰੇਡ ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਕਾਮਰੇਡ ਦਰਸ਼ਨ ਸਿੰਘ ਟੂਟੀ, ਕਾਮਰੇਡ ਬਲਕਰਨ ਮੋਗਾ, ਕਾਮਰੇਡ ਪੋਹਲਾ ਸਿੰਘ ਬਰਾੜ ਸੂਬਾਈ ਆਗੂ ਤੋਂ ਇਲਾਵਾ ਕਾਮਰੇਡ ਬਚਿੱਤਰ ਸਿੰਘ ਧੋਥੜ ਪ੍ਰਧਾਨ, ਕਾਮਰੇਡ ਸੁਰਿੰਦਰ ਸਿੰਘ ਬਰਾੜ, ਜਨਰਲ ਸਕੱਤਰ ਕਾਮਰੇਡ ਇੰਦਰਜੀਤ ਸਿੰਘ ਭਿੰਡਰ ਸੀਨੀਅਰ ਮੀਤ ਪ੍ਰਧਾਨ, ਕਾਮਰੇਡ ਜਸਪਾਲ ਸਿੰਘ ਕੈਸ਼ੀਅਰ ਅਤੇ ਮੋਗਾ ਬ੍ਰਾਂਚ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।