ਦੀਵਾਲੀ ਮੌਕੇ ਹੌਲੀ ਹਾਰਟ ਸਕੂਲ ਵਿਖੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ
ਅਜੀਤਵਾਲ ,18 ਅਕਤੂਬਰ (ਅਵਤਾਰ ਸਿੰਘ)-ਹੌਲੀ ਹਾਰਟ ਸਕੂਲ ਵਿਖੇ ਦੀਵਾ, ਮੋਮਬੱਤੀਆਂ ਅਤੇ ਕਲਾਸਾ ਦੀ ਸਜਾਵਟ ਸੰਬੰਧੀ ਪ੍ਰਤੀਯੋਗਤਾਵਾਂ ਕਰਵਾਈਆ ਗਈਆ। ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਭਾਗ ਲਿਆ ਗਿਆ, ਜਿਸ ਦੌਰਾਨ ਦੀਵਾ, ਮੋਮਬੱਤੀ ਸਜਾਵਟ ਵਿੱਚੋਂ ਫਸਟ ਕਲਾਸ ਦੀ ਜਸਕੀਰਤ ਕੌਰ ਅਤੇ ਬਾਨੀਪ੍ਰੀਤ ਕੌਰ, ਦੂਸਰੀ ਕਾਲਸ ਵਿੱਚ ਮੰਨਤ, ਚੌਥੀ ਕਲਾਸ ਵਿੱਚੋ ਕਰਮਜੀਤ ਕੌਰ, ਛੇਵੀ ਕਲਾਸ ਚਂੋ ਖੁਸ਼ਦੀਪ ਕੌਰ, ਅੱਠਵੀ ਕਲਾਸ ਵਿੱਚੋਂ ਐਨਾ ਕੁਮਾਰੀ, ਦਸਵੀਂ ਕਲਾਸ ਵਿੱਚੋ ਜਸਵੀਰ ਕੌਰ, ਗਿਆਰਵੀ ਕਲਾਸ ਵਿੱਚੋਂ ਗੁਰਲੀਲ ਕੌਰ , ਬਾਰ੍ਹਵੀਂ ਕਲਾਸ ਵਿੱਚਂੋ ਸਿਮਰਨ ਕੌਰ ਪਹਿਲੇ ਸਥਾਨ ਤੇ ਰਹੀਆਂ। ਇਸੇ ਤਰਾਂ ਕਲਾਸ ਸਜਾਵਟ ਦੇ ਮੁਕਾਬਲਿਆਂ ਵਿੱਚਂੋ ਸੀਮਾ ਰਾਣੀ (ਅਕਾਊਟੈਂਟ), ਮਨਪ੍ਰੀਤ ਕੌਰ (ਕੰਪਿਊਟਰ ਟੀਚਰ) ਦੀ ਰਿਸੈਪਸ਼ਨ ਪਹਿਲੇ ਸਥਾਨ ਤੇ ਰਹੀ।
ਨਰਸਰੀ ਤੋਂ ਫਸਟ ਕਲਾਸ ਤੱਕ ਦੇ ਕਲਾਸ ਸਜਾਵਟ ਦੇ ਮੁਕਾਬਲਿਆਂ ਵਿੱਚੋਂ ਫਸਟ ਕਲਾਸ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਦੂਜੀ ਕਲਾਸ ਤੋਂ ਪੰਜਵੀਂ ਕਲਾਸ ਦੇ ਮੁਕਾਬਲੇ ਵਿੱਚੋਂ ਦੂਸਰੀ ਕਲਾਸ ਪਹਿਲੇ ਸਥਾਨ ‘ਤੇ ਰਹੀ, ਛੇਵੀ ਤੋਂ ਅੱਠਵੀਂ ਕਲਾਸ ਦੇ ਮੁਕਾਬਲਿਆਂ ਵਿੱਚ ਸੱਤਵੀਂ ਕਲਾਸ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰਾਂ੍ਹ 9 ਵੀਂ ਕਲਾਸ ਤੋਂ ਬਾਰਵੀਂ ਕਲਾਸ ਤੱਕ ਦੇ ਹੋਏ ਮੁਕਾਬਲਿਆਂ ਵਿੱਚ 9ਵੀਂ ਕਲਾਸ ‘ਤੇ 10ਵੀਂ ਕਲਾਸ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਨਾਲ ਹੀ ਸਕੂਲ ਦੇ ਅਧਿਆਪਕਾਂ ਦੀ ਆਪਸੀ ਰੰਗੋਲੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਸਮੂਹ ਸਟਾਫ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ‘ਤੇ ਸਕੂਲ ਮੈਨਜਮੈਟ ਦੇ ਚੈਅਰਮੈਨ ਸੁਭਾਸ਼ ਪਲਤਾ, ਮੈਡਮ ਕਿਰਨਦੀਪ ਕੌਰ ਅਤੇ ਸਕੂਨ ਦੇ ਪਿ੍ਰਸੀਪਲ ਮੈਡਮ ਭਾਵਨਾ ਅਰੋੜਾ ਜੀ ਨੇ ਵਿਦਿਆਰਥੀ ਤੇ ਸਮੂਹ ਸਟਾਫ਼ ਦੀ ਪ੍ਰਤੀਯੋਗਤਾ ਦੀ ਪ੍ਰਸ਼ੰਸਾ ਕਰਦੇ ਹੋਏ ਉਨਾਂ੍ਹ ਦੀ ਹੌਸਲਾ ਅਫ਼ਜਾਈ ਕੀਤੀ ਤੇ ਉਨਾਂ੍ਹ ਨੂੰ ਇਸੇ ਤਰਾਂ੍ਹ ਮੁਕਾਬਲੇ ਵਿੱਚ ਭਾਗ ਲੈਂਦੇ ਰਹਿਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭ-ਕਾਮਨਾਵਾਂ ਦਿੰਦੇ ਹੋਏ ਸਮਾਰੋਹ ਨੂੰ ਸਮਾਪਿਤ ਕੀਤਾ ਗਿਆ।