ਸਮਾਲਸਰ ਸਮਾਜ ਸੇਵਾ ਸੰਮਤੀ ਨੇ ਲਗਾਇਆ ਸੰਤਾਂ ਦੀ ਯਾਦ ਵਿੱਚ ਪੰਦਰਵਾਂ ਖੂਨਦਾਨ ਕੈਂਪ,ਪੰਜਾਹ ਤੋਂ ਵੱਧ ਖੂਨਦਾਨੀਆਂ ਨੇ ਕੀਤਾ ਖੂਨਦਾਨ
ਬਾਘਾਪੁਰਾਣਾ,17 ਅਕਤੂਬਰ (ਜਸਵੰਤ ਗਿੱਲ ਸਮਾਲਸਰ)-ਸਮਾਲਸਰ ਸਮਾਜ ਸੇਵਾ ਸੰਮਤੀ ਵਲੋਂ ਸਵ: ਸੰਤ ਬਾਬਾ ਕੌਲਦਾਸ ਜੀ ਅਤੇ ਸਵ: ਸੰਤ ਬਾਬਾ ਰਾਮਸਰੂਪ ਜੀ ਦੀ ਯਾਦ ਵਿੱਚ ਸਲਾਨਾ ਬਰਸੀ ‘ਤੇ 15ਵਾਂ ਖੂਨਦਾਨ ਕੈਂਪ ਡੇਰਾ ਬਾਬਾ ਕੌਲਦਾਸ ਵਿਖੇ ਸੰਮਤੀ ਪ੍ਰਧਾਨ ਡਾ.ਬਲਰਾਜ ਸਿੰਘ ਰਾਜੂ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡੇਰਾ ਬਾਬਾ ਕੌਲਦਾਸ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਰਜਿਕ ਮੁਨੀ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਸਮਾਗਮ ਦੌਰਾਨ ਡਾ.ਬਲਜਿੰਦਰ ਸਿੰਘ ਨੱਥੋਕੇ,ਡਾ.ਜਗਦੇਵ ਸਿੰਘ ਚਹਿਲ ਬਰਗਾੜੀ,ਡਾ.ਜਸਵਿੰਦਰ ਸਿੰਘ ਕਾਲਖ ਲੁਧਿਆਣਾ,ਡਾ.ਗੁਰਦੀਪ ਸਿੰਘ,ਡਾ.ਠਾਕੁਰਜੀਤ ਸਿੰਘ ਕੁਰਾਲੀ,ਡਾ.ਦਿਦਾਰ ਸਿੰਘ ਸ਼੍ਰੀ ਮੁਕਤਸਰ ਸਾਹਿਬ,ਡਾ.ਮੇਵਾ ਸਿੰਘ ਬਠਿੰਡਾ,ਡਾ.ਮਨਜੀਤ ਸਿੰਘ,ਡਾ.ਗਗਨਪ੍ਰੀਤ ਕੌਰ ਬਰਾੜ ਸਮਾਲਸਰ,ਡਾ.ਬਲਵੰਤ ਸਿੰਘ,ਡਾ.ਨਿਰਮਲ ਸਿੰਘ,ਡਾ.ਸੰਦੀਪ,ਡਾ.ਭਗਵੰਤ ਸਿੰਘ ਅਤੇ ਡਾ.ਸੁਰਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੰੁਚੇ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਵੱਖ-ਵੱਖ ਡਾਕਟਰਾਂ ਨੇ ਖੂਨਦਾਨ ਨੂੰ ਸਭ ਤੋਂ ਵੱਡੀ ਸੇਵਾ ਦੱਸੀ ।
ਉਨਾਂ ਲੋਕਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਆ ਤੇ ਜੱਥੇਬੰਦੀਆਂ ਤੋਂ ਉਪਰ ਉੱਠ ਕੇ ਸਮਾਜ ਸੇਵਾ ਕਰਨ ਦਾ ਪ੍ਰਣ ਲਿਆ। ਸੰਮਤੀ ਦੇ ਵਿਕਾਸ ਕਾਰਜਾਂ ਦੀ ਪ੍ਰਸੰਸ਼ਾਂ ਕਰਦਿਆ ਸੰਮਤੀ ਨੂੰ ਇਸ ਕੈਂਪ ਲਈ ਵਧਾਈ ਵੀ ਦਿੱਤੀ। ਕੈਂਪ ਦੌਰਾਨ 50 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕਰਕੇ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ। ਬਲੱਡ ਬੈਂਕ ਕੋਟਕਪੂਰਾ ਦੀ ਟੀਮ ਨੇ ਖੂਨ ਪ੍ਰਾਪਤ ਕੀਤਾ। ਖੂਨਦਾਨੀਆਂ ਦਾ ਹੌਸਲਾ ਵਧਾਉਣ ਲਈ ਸੰਮਤੀ ਵਲੋਂ ਤਿੰਨ ਲੱਕੀ ਡਰਾਅ ਕੱਢੇ ਗਏ ਅਤੇ ਲੱਕੀ ਡਰਾਅ ਜਿੱਤਣ ਵਾਲਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਬਾਕੀ ਖੂਨਦਾਨੀਆਂ ਨੂੰ ਪ੍ਰੈਗਮਾ ਸੁਪਰਸਪੈਸਲਿਸਟੀ ਹਸਪਤਾਲ ਭੱਟੀ ਰੋਡ ਬਟਿੰਡਾ ਵਲੋਂ ਮੌਕੇ ‘ਤੇ ਹੀ ਸਰਟੀਫਿਕੇਟ ਅਤੇ ਸਨਮਾਨ ਚਿੰਨ ਦਿੱਤੇ ਗਏ। ਖੂਨਦਾਨੀਆਂ ਲਈ ਦੁੱਧ ਅਤੇ ਕੇਲਿਆ ਦਾ ਲੰਗਰ ਲਗਾਇਆ ਗਿਆ ਅਤੇ ਡੇਰੇ ਵਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸੰਮਤੀ ਵਲੋਂ ਲੋੜ ਪੈਣ ‘ਤੇ ਮਰੀਜ਼ਾਂ ਨੂੰ ਖੂਨ ਦੇਣ ਵਾਲੇ ਖੂਨਦਾਨੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸੰਤ ਬਾਬਾ ਰਜਿਕ ਮੁਨੀ ਜੀ ਵਲੋਂ ਸੰਤਾਂ ਦੀ ਯਾਦ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਸਮਾਗਮ ਵਿੱਚ ਪਹੁੰਚੀਆਂ। ਇਸ ਮੌਕੇ ਸੰਮਤੀ ਆਹੁਦੇਦਾਰ ਬਾਵਾ ਭੱਲਾ,ਰਾਕੇਸ਼ ਕੁਮਾਰ ਬਿੱਟਾ,ਕਿਰਮਲ ਸਿੰਘ,ਹਰਪ੍ਰੀਤ ਸਰੇਡੀਆਂ,ਹਰਪ੍ਰੀਤ ਬਿੱਟੂ,ਪਿ੍ਰਤਪਾਲ ਸਿੰਘ,ਬਲਦੇਵ ਸਿੰਘ,ਸਰਪੰਚ ਰਣਧੀਰ ਸਿੰਘ ਸਰਾਂ,ਸਰਪੰਚ ਸੋਹਣ ਸਿੰਘ,ਸਾਬਕਾ ਸਰਪੰਚ ਗੁਰਦੇਵ ਸਿੰਘ ਦੇਵ,ਸਾਬਕਾ ਸਰਪੰਚ ਮੁਖਤਿਆਰ ਸਿੰਘ,ਜਗਤਾਰ ਸਿੰਘ ਧਾਲੀਵਾਲ,ਗੁਰਜੰਟ ਸਿੰਘ ਨੰਬਰਦਾਰ,ਗੁਰਤੇਜ ਸਿੰਘ,ਕੁਲਵੰਤ ਸਿੰਘ,ਅਖਤਰ ਪ੍ਰਵੇਜ਼ ਖਾਨ ਭੱਟੀ,ਮੇਜਰ ਸਿੰਘ ਮੁਟਾਰ,ਅਵਤਾਰ ਸਿੰਘ ਮੁਟਾਰ,ਗਮਦੂਰ ਸਿੰਘ ਬਰਾੜ,ਹਰਪਿੰਦਰ ਸਿੰਗ ਸਰਾਂ,ਗੁਰਸੇਵਕ ਸਿੰਘ ਗਿਆਨੀ,ਪਵਨ ਕੁਮਾਰ ਪੰਚ, ਗੁਰਪ੍ਰੀਤ ਸਿੰਘ ਗੋਪੀ ਗਿੱਲ,ਅਮਨਾ ਟੇਲਰ,ਕਿ੍ਰਸ਼ਨਾ ਦੇਵੀ,ਜਸਪਾਲ ਸਿੰਘ ਮਨੀਲਾ,ਗੁਰਦੀਪ ਸਿੰਘ ਦੀਪਾ,ਅਮਰਜੀਤ ਸਿੰਘ ਯਮਲਾ,ਬਿੱਟੂ ਬਰੇਟਾ,ਪ੍ਰਧਾਨ ਰਣਦੀਪ ਸਿੰਘ ਸੰਧੂ,ਜਸਵਿੰਦਰ ਸੋਢੀ,ਬਾਬਾ ਭਾਗ ਰਾਮ,ਰਾਮ ਸਿੰਘ ਸਰਾਂ,ਬਿੱਟੂ ਸੋਢੀ,ਗੋਦਾ ਸੋਢੀ,ਦੇਵ ਸਿੰਘ,ਅੰਗਰੇਜ਼ ਸਿੰਘ ਫੌਜੀ,ਕੰਵਲਜੀਤ ਭੋਲਾ ਲੰਡੇ,ਸੁਰਿੰਦਰ ਸੇਖਾ,ਜਸਵਿੰਦਰ ਸ਼ਰਮਾ ਟੈਂਟ ਹਾਊਸ ਵਾਲੇ,ਗੁਰਪ੍ਰੀਤ ਪੀਤਾ ਆਦਿ ਹਾਜ਼ਰ ਸਨ।