ਨਸ਼ਾ ਛੁਡਾਉ ਅਤੇ ਮੁੜ ਵਸਾਊ ਕੇਂਦਰ, ਜਨੇਰ ਵਿਖੇ ਮਨਾਇਆ ਗਿਆ ਵਣ-ਮਹਾਂਉਤਸਵ

ਮੋਗਾ,18 ਅਕਤੂਬਰ (ਜਸ਼ਨ)-ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲਾ ਰੈੱਡ ਕਰਾਸ ਸੋਸਾਇਟੀ, ਮੋਗਾ ਦਿਲਰਾਜ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਜਨੇਰ ਵਿਖੇੇ ਨਸ਼ਾ ਛੁਡਾਉ ਅਤੇ ਮੁੜ ਵਸਾਊ ਕੇਂਦਰ ਚਲਾਇਆ ਜਾ ਰਿਹਾ ਹੈ। ਸਹਾਇਕ ਕਮਿਸ਼ਨਰ (ਜ) ਮੋਗਾ ਸ. ਹਰਪ੍ਰੀਤ ਸਿੰਘ ਅਟਵਾਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਇਸ ਕੇਂਦਰ ਦੀ ਬਿਲਡਿੰਗ ਵਿੱਚ ਵਣ-ਮਹਾਂ-ਉਤਸਵ ਅਤੇ ਵਾਤਾਵਰਣ ਦੀ ਸ਼ੱਧਤਾ ਲਈ ਖਾਲੀ ਪਈ ਜਗਾ ਵਿੱਚ ਬੂਟੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਕੱਤਰ, ਜ਼ਿਲਾ ਰੈਡ ਕਰਾਸ ਸੋੋਸਾਇਟੀ, ਮੋਗਾ ਸਤਿਨਾਮ ਸਿੰਘ ਸਮੇਤ ਰਾਮ ਕੇਵਲ, ਬਲਵੰਤ ਸਿੰਘ, ਵੀਨਾ ਰਾਣੀ ਅਤੇ ਨਸ਼ਾ ਛੁਡਾਉ ਕੇਂਦਰ ਦੇ ਸਮੂਹ ਕਰਮਚਾਰੀ ਵੀ ਹਾਜ਼ਰ ਸਨ। ਵਣ-ਮਹਾਉਤਸਵ ਲਈ ਬੂਟੇ ਬਾਗਬਾਨੀ ਵਿਭਾਗ ਦੀ ਨਰਸਰੀ ਕੋਟ ਈਸੇ ਖਾਂ ਵੱਲੋ ਮੁਹੱਈਆ ਕਰਵਾਏ ਗਏ। ਇਸ ਮੌਕੇ ਨਰੇਗਾ ਕਰਮੀਆਂ ਦੀ ਸਹਾਇਤਾ ਨਾਲ ਲਗਭੱਗ 250 ਬੂਟੇ ਲਗਾਏ ਗਏ।