ਸ.ਸ.ਸ.ਸ ਲੰਡੇ ਵਿਖੇ ਗਰੀਨ ਦੀਵਾਲੀ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ

ਸਮਾਲਸਰ (ਜਸਵੰਤ ਗਿੱਲ)-ਵੱਧ ਰਹੇ ਪ੍ਰਦੂਸ਼ਣ । ਮੱਦ-ਏ-ਨਜ਼ਰ ਗਰੀਨ ਦੀਵਾਲੀ ਮਨਾਉਣ ਲਈ ਸ.ਸ.ਸ.ਸ ਲੰਡੇ ਵਿਖੇ ਪਿ੍ਰੰਸੀਪਲ ਸ਼੍ਰੀ ਮਤੀ ਕਿ੍ਰਸ਼ਨਾ ਕੁਮਾਰੀ  ਦੀ ਅਗਵਾਈ ਅਧੀਨ ਵਿਦਿਆਰਥੀਆਂ ਦਰਮਿਆਨ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸ੍ਰ.ਗੁਰਜੀਤ ਸਿੰਘ ਆਰਟ ਐਂਡ ਕਰਾਫਟ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ. ਸ੍ਰ. ਚਮਕੌਰ ਲੈਕ. ਪੰਜਾਬੀ, ਸ੍ਰ ਮਹਿੰਦਰ ਸਿੰਘ ਲੈਕ. ਜੋਗਰਫੀ ਨੇ ਪ੍ਰਦੂਸ਼ਣ ਤੋਂ ਹੋ ਰਹੇ ਨੁਕਸਾਨ ਅਤੇ ਪਟਾਖਿਆ ਤੇ ਫੈਲ ਲਈ ਜਹਿਰੀਲੀ ਗੈਸ ਤੋਂ ਬਚਣ ਲਈ ਵਿਦਿਆਥੀਆਂ ਨੂੰ ਪਟਾਖਿਆ ਤੋਂ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੇ ਚੋਗਿਰਦੇ ਦੀ ਸਫਾਈ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇੇਰਿਤ ਕੀਤਾ ਗਿਆ । ਬਾਹਰਵੀਂ ਕਲਾਸ ਦੀ ਵਿਦਿਆਰਥੀਆਂ ਜਸਪ੍ਰੀਤ ਕੌਰ ਨੇ ਗਰੀਨ ਦੀਵਾਲੀ ਮਨਾਉਣ ਲਈ ਭਾਸ਼ਨ ਦਿੱਤਾ । ਸ੍ਰੀਮਤੀ ਕਿ੍ਰਸ਼ਨਾ ਕੁਮਾਰੀ ਦੀ ਅਗਵਾਈ ਵਿੱਚ ਸਕੂਲ ਵਿੱਚ ਲਗਾਏ ਪੌਦਿਆਂ ਦੀ ਦੇਖਭਾਲ ਕਰਨ ਲਈ ਦੀ ਜਿੰਮੇਵਾਰੀ ਲਈ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ  ਨੇ ਸਕੂਲ ਤੇ ਆਲੇ-ਦੁਆਲੇ ਦੀ ਸਫਾਈ ਵੀ ਕੀਤੀ ਇਸ ਸਮੇਂ ਸਕੂਲ ਦੇ ਸਮੂਹ ਵਿਦਿਆਰਥੀਆਂ ਤੇ ਅਧਿਆਪਕ ਹਾਜ਼ਰ ਸਨ।