ਸੁਖਾਨੰਦ ਸੰਸਥਾਵਾਂ ਵਿਖੇ ਕੰਪਿਊਟਰ ਵਿਭਾਗ ਦੁਆਰਾ ‘ਦੀਵਾਲੀ ਸੈਲੀਬਰੇਸ਼ਨ’ ਦਾ ਪ੍ਰੋਗਰਾਮ ਕਰਵਾਇਆ ਗਿਆ
ਮੋਗਾ,18 ਅਕਤੂਬਰ (ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਭੋਰੇ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ ਕਾਲਜ, ਸੁਖਾਨੰਦ (ਮੋਗਾ) ਦੇ ਕੰਪਿਊਟਰ ਵਿਭਾਗ ਦੁਆਰਾ ’ਦੀਵਾਲੀ ਸੈਲੀਬਰੇਸ਼ਨ’ ਨਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਕਾਲਜ ਦੇ ਸਾਰੇ ਹੀ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਦੌਰਾਨ ਰੰਗੋਲੀ, ਕਲਾਜ਼ ਬਣਾਉਣ ਅਤੇ ਦੀਵਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਰੰਗੋਲੀ ਮੁਕਾਬਲੇ ਵਿੱਚ ਗਗਨਦੀਪ ਕੌਰ ਬੀ.ਐੱਸ.ਸੀ. (ਨਾਨ ਮੈਡੀਕਲ) ਭਾਗ ਦੂਜਾ ਅਤੇ ਸੁਖਵੀਰ ਕੌਰ ਬੀ.ਸੀ.ਏ. ਭਾਗ ਪਹਿਲਾ ਨੇ ਪਹਿਲਾ ਸਥਾਨ ਅਤੇ ਰਾਜਵੀਰ ਕੌਰ ਐੱਮ.ਐੱਸ.ਸੀ.(ਆਈ.ਟੀ.) ਭਾਗ ਦੂਜਾ, ਗੁਰਪ੍ਰੀਤ ਕੌਰ ਬੀ.ਸੀ.ਏ. ਭਾਗ ਦੂਜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲਾਜ਼ ਬਣਾਉਣ ਵਿੱਚ ਸ਼ੁਭਪ੍ਰੀਤ ਕੌਰ ਬੀ.ਸੀ.ਏ. ਭਾਗ ਤੀਜਾ, ਨਵਦੀਪ ਕੌਰ ਬੀ.ਸੀ.ਏ. ਭਾਗ ਤੀਜਾ ਨੇ ਪਹਿਲਾ ਅਤੇ ਗੁਰਪ੍ਰੀਤ ਕੌਰ ਬੀ.ਸੀ.ਏ. ਭਾਗ ਤੀਜਾ , ਹਰਪਿੰਦਰ ਕੌਰ ਬੀ.ਸੀ.ਏ. ਭਾਗ ਤੀਜਾ ਨੇ ਦੂਜਾ ਸਥਾਨ ਹਾਸਿਲ ਕੀਤਾ। ਦੀਵਾ ਸਜਾਉਣ ਵਿੱਚ ਅਮਨਦੀਪ ਕੌਰ ਬੀ.ਸੀ.ਏ. ਭਾਗ ਦੂਜਾ ਨੇ ਪਹਿਲਾ ਅਤੇ ਸੁਖਪ੍ਰੀਤ ਕੌਰ ਬੀ.ਐੱਸ.ਸੀ. ਐਗਰੀਕਲਚਰ ਭਾਗ ਪਹਿਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੱਜਾਂ ਦੀ ਭੂਮਿਕਾ ਨਿਭਾਉਂਦੇ ਹੋਏ ਕਾਲਜ ਦੇ ਫ਼ਾਈਨ ਆਰਟਸ ਵਿਭਾਗ ਦੇ ਮੁਖੀ ਊਸ਼ਾ, ਇਤਿਹਾਸ ਵਿਭਾਗ ਦੇ ਮੁਖੀ ਸਤਵਿੰਦਰ ਕੌਰ ਅਤੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਮੁਖੀ ਮਨਪ੍ਰੀਤ ਕੌਰ ਨੇ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵੰਡੇ। ਕੰਪਿਊਟਰ ਵਿਭਾਗ ਦੇ ਮੁਖੀ ਸ਼੍ਰੀਮਤੀ ਸੁਖਵਿੰਦਰ ਕੌਰ ਦੁਆਰਾ ਆਏ ਹੋਏ ਜੱਜਾਂ ਤੇ ਵਿਦਿਆਰਥਣਾਂ ਨੂੰ ਦੀਵਾਲੀ ਦੀ ਖੁਸ਼ੀ ਵਿੱਚ ਸਜੇ ਹੋਏ ਦੀਵੇ ਦੇ ਕੇ ਇਹਨਾਂ ਪਲਾਂ ਨੂੰ ਯਾਦਗਾਰੀ ਬਣਾਇਆ। ਕੰਪਿਊਟਰ ਵਿਭਾਗ ਦੇ ਮੁਖੀ ਸੁਖਵਿੰਦਰ ਕੌਰ, ਸਹਾਇਕ ਪ੍ਰੋਫ਼ੈਸਰ ਨਵਦੀਪ ਕੌਰ, ਜਸਪਿੰਦਰ ਕੌਰ, ਅਮਨਦੀਪ ਕੌਰ, ਸਤਵੀਰ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ ਅਤੇ ਸੁਖਵਿੰਦਰ ਕੌਰ ਦੇ ਨਾਲ ਹੋਰ ਵਿਭਾਗਾਂ ਦੇ ਸਹਾਇਕ ਪ੍ਰੋਫ਼ੈਸਰ ਵੀ ਇਸ ਸਮੇਂ ਮੌਜੂਦ ਸਨ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉਪ-ਚੇਅਰਮੈਨ ਸ: ਮੱਖਣ ਸਿੰਘ, ਪਿੰ੍ਰਸੀਪਲ ਡਾ. ਸੁਖਵਿੰਦਰ ਕੌਰ ਤੇ ਵਾਈਸ ਪਿੰ੍ਰਸੀਪਲ ਸ੍ਰੀਮਤੀ ਗੁਰਜੀਤ ਕੌਰ ਨੇ ਵਿਦਿਆਰਥਣਾਂ ਦੀ ਵਧੀਆ ਕਾਰਗੁਜ਼ਾਰੀ ਲਈ ਉਹਨਾਂ ਦੀ ਸ਼ਲਾਘਾ ਕੀਤੀ ਅਤੇ ਕੰਪਿਊਟਰ ਵਿਭਾਗ ਨੂੰ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਪ੍ਰੋਤਸਾਹਿਤ ਕੀਤਾ।