ਲੋੜਵੰਦ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ 'ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ ਸਕੀਮ' : ਡਿਪਟੀ ਕਮਿਸ਼ਨਰ ਦਿਲਰਾਜ ਸਿੰਘ
ਮੋਗਾ, 18 ਅਕਤੂਬਰ (ਜਸ਼ਨ): : ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਬੱਚਿਆਂ ਲਈ ਸ਼ੁਰੂ ਕੀਤੀ ਗਈ 'ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ ਸਕੀਮ' ਬਹੁਤ ਹੀ ਲਾਭਦਾਇਕ ਸਾਬਤ ਹੋ ਰਹੀ ਹੈ। ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਆਈ.ਏ.ਐਸ ਨੇ ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਜ਼ਿਲ•ਾ ਮੋਗਾ 'ਚ ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ (ਆਰ. ਬੀ. ਐਸ. ਕੇ) ਸਕੀਮ ਅਧੀਨ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਟਰਾਂ ਵਿਚ ਪੜ•ਦੇ 0 ਤੋਂ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ 30 ਵੱਖ-ਵੱਖ ਬਿਮਾਰੀਆਂ (4 ਡੀ) ਤੋ ਬਚਾਉਣ ਲਈ ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਸਕੂਲਾਂ ਅਤੇ ਆਂਗਣਵਾੜੀ ਸੈਟਰਾਂ ਵਿੱਚ ਜਾ ਕੇ ਬੱਚਿਆਂ ਦਾ ਮੁਫ਼ਤ ਚੈਕਅਪ ਅਤੇ ਲੋੜ ਪੈਣ 'ਤੇ ਢੁੱਕਵਾਂ ਅਤੇ ਮੁਫ਼ਤ ਇਲਾਜ ਵੀ ਕਰਦੀਆਂ ਹਨ। ਉਨ•ਾਂ ਇਸ ਸਕੀਮ ਅਧੀਨ ਆਮ ਲੋਕਾਂ ਨੂੰ ਵੱਧ ਤੋ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਸਬੰਧੀ ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ' ਪ੍ਰੋਗਰਾਮ ਲਈ ਜ਼ਿਲ•ੇ ਵਿੱਚ ਮੈਡੀਕਲ ਅਫਸਰਾਂ ਦੀਆਂ ਵੱਖ-ਵੱਖ ਟੀਮਾਂ ਦੁਆਰਾ ਮਹੀਨਾ ਅਪ੍ਰੈਲ 2017 ਤੋਂ ਅਗਸਤ 2017 ਤੱਕ 974 ਆਂਗਨਵਾੜੀ ਸੈਂਟਰਾਂ ਤੇ 619 ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੁੱਲ 36,360 ਬੱਚਿਆਂ ਦਾ ਮੁਫ਼ਤ ਮੈਡੀਕਲ ਚੈਕਅਪ ਕੀਤਾ ਗਿਆ। ਉਨ•ਾਂ ਦੱਸਿਆ ਕਿ ਇਸ ਚੈਕਅਪ ਦੌਰਾਨ 30 ਵੱਖ-ਵੱਖ ਬਿਮਾਰੀਆਂ ਜਿਵੇ ਜਮਾਂਦਰੂ ਨੁਕਸ, ਸਰੀਰਿਕ ਕਮੀਆਂ, ਬਚਪਨ ਦੀਆਂ ਬਿਮਾਰੀਆਂ ਅਤੇ ਵਾਧੇ ਵਿੱਚ ਦੇਰੀ ਲਈ ਬਿਮਾਰੀਆਂ ਤੋਂ ਪੀੜ•ਤ 4,645 ਬੱਚਿਆਂ ਦਾ ਮੁਫ਼ਤ ਇਲਾਜ ਕਰਵਾਇਆ ਗਿਆ। ਸਿਵਲ ਸਰਜਨ ਡਾ: ਮਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ ਪ੍ਰੋਗਰਾਮ ਤਹਿਤ ਪੰਜਾਬ ਰਾਜ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ•ਦੇ ਪਹਿਲੀ ਤੋ ਬਾਰਵੀ ਜਮਾਤ ਦੇ 6 ਤੋਂ 18 ਸਾਲ ਦੇ ਬੱਚੇ ਅਤੇ ਆਂਗਣਵਾੜੀ ਸੈਟਰਾਂ ਵਿੱਚ ਦਰਜ 6 ਹਫ਼ਤੇ ਤੋਂ 6 ਸਾਲ ਤੱਕ ਦੇ ਬੱਚੇ ਮੁਫ਼ਤ ਇਲਾਜ ਦੇ ਹੱਕਦਾਰ ਹਨ। ਉਨ•ਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਪੈਦਾ ਹੋਏ ਨਵਜਾਤ ਬੱਚੇ ਜੋ ਕਿ ਡਲਿਵਰੀ ਕਰਨ ਵਾਲਾ ਰੈਫ਼ਰ ਕਰੇਗਾ ਅਤੇ ਘਰਾਂ ਵਿੱਚ ਪੈਦਾ ਹੋਏ 0 ਤੋ 6 ਹਫ਼ਤੇ ਦੇ ਨਵਜਾਤ ਬੱਚੇ ਜੋ ਕਿ ਆਸ਼ਾ ਵਰਕਰ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਚ ਰੈਫ਼ਰ ਕੀਤੇ ਜਾਣਗੇ, ਇਸ ਸਕੀਮ ਅਧੀਨ ਮੁਫ਼ਤ ਇਲਾਜ ਕਰਵਾਉਣ ਦੇ ਯੋਗ ਹਨ।