ਭਾਈ ਘਨੱਈਆ ਕਲੱਬ ਨੇ ਲਾਇਆ ਸੇਖਾ ਕਲਾਂ ਵਿਖੇ ਹੱਡੀਆਂ ਤੇ ਜੋੜਾਂ ਦਾ ਫਰੀ ਚੈਕਅਪ ਕੈਂਪ

ਬਾਘਾਪੁਰਾਣਾ,18 ਅਕਤੂਬਰ (ਜਸਵੰਤ ਗਿੱਲ ਸਮਾਲਸਰ)ਭਾਈ ਘਣੱਈਆ ਕਲੱਬ ਅਤੇ ਸਮਾਜ ਸੇਵੀ ਜਗਦੇਵ ਸਿੰਘ ਗਿੱਲ ਸੇਖਾ ਦੇ ਵਿਸ਼ੇਸ਼ ਯਤਨਾਂ ਸਦਕਾ ਸੇਖਾ ਕਲਾਂ ਦੀ ਬਾਬਾ ਜੀਵਨ ਸਿੰਘ ਧਰਮਸ਼ਾਲਾ ਵਿੱਚ ਗੁਰੂ ਨਾਨਕ ਹੱਡੀਆਂ ਦੇ ਹਸਪਤਾਲ ਸਮਾਲਸਰ ਦੇ ਮਾਹਿਰ ਡਾਕਟਰ ਬਲਜੀਤ ਸਿੰਘ ਹੈਪੀ ਵੱਲੋਂ ਹੱਡੀਆਂ ਤੇ ਜੋੜਾਂ ਦਾ ਫਰੀ ਚੈਕਅਪ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਕਰੀਬ 90 ਮਰੀਜਾਂ ਦਾ ਇਲਾਜ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਸਮੇਂ ਭਾਈ ਘਣੱਈਆ ਕਲੱਬ ਸੇਖਾ ਕਲਾਂ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਨੇ ਕਿਹਾ ਕਿ ਅਸੀਂ ਇਕਜੁੱਟ ਹੋ ਕੇ ਹਮੇਸ਼ਾ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਦੇਣ ਲਈ ਉਤਸੁਕ ਰਹਿੰਦੇ ਹਾਂ। ਉਨ੍ਹਾਂ ਡਾਕਟਰ ਬਲਜੀਤ ਸਿੰਘ ਹੈਪੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲਗਾਤਾਰ ਹੱਡੀਆਂ ਦੇ ਜੋੜਾਂ ਦੇ ਫਰੀ ਚੈਕਅਪ ਕੈਂਪ ਲਾਉਣ ਵਿੱਚ ਸਾਡੀ ਸਹਾਇਤਾ ਕਰ ਰਹੇ ਹਨ। ਇਸ ਤਰ੍ਹਾਂ ਦੇ ਕੈਂਪ ਲਾ ਕੇ ਮਰੀਜਾਂ ਦੀ ਸਹਾਇਤਾ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ ਅਤੇ ਅਸੀਂ ਖੁਸ਼ਕਿਸਮਤ ਹਾਂ ਜੋ ਸਾਡੇ ਹਿੱਸੇ ਇਹ ਕੰਮ ਆਇਆ ਹੈ। ਇਸ ਸਮੇਂ ਜਗਦੇਵ ਸਿੰਘ ਸੇਖਾ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜਦੀਪ ਸਿੰਘ, ਮੈਂਬਰ ਚੰਦ ਸਿੰਘ, ਫੋਟੋਗ੍ਰਾਫਰ ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਲਵਲੀ ਟੱਕਰ, ਸੁੰਦਰ ਸਿੰਘ, ਗੁਰਮੀਤ ਸਿੰਘ, ਬੂਟਾ ਸਿੰਘ, ਸਿਕੰਦਰ ਸਿੰਘ, ਮਨਪ੍ਰੀਤ ਸਿੰਘ, ਕਰਨ ਰਾਜਿਆਣਾ ਆਦਿ ਵੀ ਹਾਜਰ ਸਨ।