ਇਨਰ ਵੀਲ ਕਲੱਬ ਮੋਗਾ ਰੋਇਲ ਨੇ ਕਰਵਾਇਆ ਸਕੂਲੀ ਬੱਚਿਆਂ ਦਾ ਗਰੁੱਪ ਇੰਸ਼ੋਰੈਂਸ

ਮੋਗਾ, 17 ਅਕਤੂਬਰ (ਜਸ਼ਨ)- ਅੱਜ ਇਨਰ ਵੀਲ ਕਲੱਬ ਮੋਗਾ ਰੋਇਲ ਵੱਲੋਂ ਮੋਗਾ ਜੀ ਟੀ ਰੋਡ ’ਤੇ ਸਥਿਤ ਐੱਮ ਡੀ ਏ ਐੱਸ ਪ੍ਰਾਇਮਰੀ ਸਕੂਲ ਵਿਖੇ ਕਰੀਬ 75 ਬੱਚਿਆਂ ਦਾ ਗਰੁੱਪ ਇੰਸ਼ੋਰੈਂਸ ਕੀਤਾ ਗਿਆ। ਕਲੱਬ ਵੱਲੋਂ ਬੱਚਿਆਂ ਨਾਲ ਦੀਵਾਲੀ ਦਾ ਤਿਓਹਾਰ ਮਨਾਇਆ ਅਤੇ ਬੱਚਿਆਂ ਨੂੰ ਉਪਹਾਰ ਵੀ ਭੇਂਟ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਨੀਲੂ ਜਿੰਦਲ ਨੇ ਕਿਹਾ ਕਿ ਕਲੱਬ ਵੱਲੋਂ ਸਮੇਂ ਸਮੇਂ ’ਤੇ ਸਕੂਲੀ ਬੱਚਿਆਂ ਦੀ ਸਹਾਇਤਾ ਕੀਤੀ ਜਾਂਦੀ ਹੈ ਅਤੇ ਬੱਚਿਆਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਕਲੱਬ ਵੱਲੋਂ ਅੱਜ ਇਹਨਾਂ ਦਾ ਬੀਮਾ ਕਰਵਾਇਆ ਗਿਆ ਹੈ । ਇਸ ਮੌਕੇ ਕਲੱਬ ਮੈਬਰਾਂ ਨੇ ਬੱਚਿਆਂ ਨੂੰ ਸਵੱਛ ਭਾਰਤ ਅਭਿਆਨ ਤਹਿਤ ਸਕੂਲ ,ਘਰ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਬਾਰੇ ਜਾਗਰੂਕ ਕੀਤਾ । ਉਹਨਾਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਨਾਲ ਹੀ ਬੱਚਿਆਂ ਦੇ ਮਨਾਂ ਵਿਚ ਸਫ਼ਾਈ ਰੱਖਣ ਦੀ ਆਦਤ ਵਿਕਸਤ ਹੋਵੇਗੀ ਤੇ ਇਸੇ ਤਰਾਂ ਜਦੋਂ ਇਹ ਬੱਚੇ ਵੱਡੇ ਹੋ ਕੇ ਸਮਾਜ ਵਿਚ ਵਿਚਰਨਗੇ ਤਾਂ ਉਹਨਾਂ ਦੀ ਇਹੀ ਆਦਤ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਵਿਚ ਅਹਿਮ ਯੋਗਦਾਨ ਪਾਵੇਗੀ। ਇਸ ਮੌਕੇ ਕਲੱਬ ਮੈਂਬਰਾਂ ਨੇ ਵਿਦਿਆਰਥੀਅ ਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਵਿਚ ਕੂੜਾਦਾਨ ਵੀ ਵੰਡੇ ਗਏ । ਇਸ ਮੌਕੇ ਵਿਦਿਆਰਥੀਆਂ ਵਿਚ ਦੀਵਾਲੀ ਪੁਰਬ ਨੂੰ ਲੈ ਕੇ ਖੇਡਾਂ ਅਤੇ ਕਵਿਤਾ ਪ੍ਰਤੀਯੋਗਤਾ ਵੀ ਕਰਵਾਈ ਗਈ। ਇਸ ਮੌਕੇ ਆਂਚਲ ਗਰੋਵਰ,ਪਰਵੀਨ ਜਿੰਦਲ,ਰਾਜੇਸ਼ ਗੁਪਤਾ,ਕਿਰਨ ,ਰਿੰਕਲ ਗਰਗ,ਰਿਯਾ ਤੋਂ ਇਲਾਵਾ ਹੋਰ ਵੀ ਕਲੱਬ ਮੈਂਬਰ ਹਾਜ਼ਰ ਸਨ।