ਸਹੀ ਅਤੇ ਕਾਨੂੰਨੀ ਢੰਗ ਨਾਲ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਆਰ.ਆਈ.ਈ.ਸੀ. ਇੰਮੀਗਰੇਸ਼ਨ ਸੰਸਥਾ
ਮੋਗਾ, 16 ਅਕਤੂਬਰ (ਜਸ਼ਨ)ਵਿਦਿਆਰਥੀਆਂ ਦੇ ਵੱਖਵੱਖ ਦੇਸ਼ਾਂ ਲਈ ਸਟੱਡੀ ਵੀਜ਼ਾ ਲਗਵਾਉਣ ਵਿਚ ਮਾਹਿਰ ਸੰਸਥਾ ਆਰ.ਆਈ.ਈ.ਸੀ. ਇੰਮੀਗਰੇਸ਼ਨ ਮਾਲਵਾ ਖੇਤਰ ਦੀ ਅਹਿਮ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਈ ਹੈ ,ਜੋ ਸਹੀ ਅਤੇ ਕਾਨੂੰਨੀ ਢੰਗ ਨਾਲ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ। ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਦੀ ਖਾਸ ਗੱਲ ਇਹ ਹੈ ਕਿ ਜਿਹੜੇ ਵਿਦਿਆਰਥੀ ਹੋਰਨਾਂ ਸੰਸਥਾਵਾਂ ਤੋਂ ਵੀਜ਼ਾ ਨਾ ਲੱਗਣ ਕਾਰਨ ਨਿਰਾਸ਼ ਹੋਏ ਆਉਂਦੇ ਹਨ, ਉਨਾਂ ਦੀ ਫਾਈਲ ਦੁਬਾਰਾ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕਰ ਕੇ ਘੱਟ ਸਮੇਂ ਵਿਚ ਵੀਜ਼ਾ ਲਗਵਾਇਆ ਜਾਂਦਾ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਸੰਸਥਾ ਦੀ ਡਾਇਰੈਕਟਰ ਕੀਰਤੀ ਬਾਂਸਲ ਨੇ ਦੱਸਿਆ ਕਿ ਜਿਨਾਂ ਦੇ ਆਈਲਜ਼ ’ਚ 5 ਬੈਂਡ ਹਨ, 2 ਜਾਂ 3 ਸਾਲਾ ਗੈਪ ਹੈ ਪਰ ਕੈਨੇਡਾ ਜਾ ਕੇ ਪੜਾਈ ਕਰਨ ਦੇ ਇਛੁੱਕ ਹਨ ਉਨਾਂ ਦਾ ਵੀਜ਼ਾ ਵੀ ਸੰਸਥਾ ਵੱਲੋਂ ਵਧੀਆ ਢੰਗ ਨਾਲ ਲਗਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਆਰ ਆਈ ਈ ਸੀ ਇੰਮੀਗਰੇਸ਼ਨ ਸੰਸਥਾ ਵੱਲੋਂ ਆਸਟਰੇਲੀਆ,ਕੈਨੇਡਾ,ਨਿੳੂਜ਼ੀਲੈਂਡ,ਸਿੰਘਾਪੁਰ ਅਤੇ ਯੂਰਪ ਆਦਿ ਦੇਸ਼ਾਂ ਦੇ ਸਟੂਡੈਂਟ ਵੀਜ਼ੇ ਲਗਵਾਏ ਜਾਂਦੇ ਹਨ । ਡਾਇਰੈਕਟਰ ਕੀਰਤੀ ਬਾਂਸਲ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਸਟੱਡੀ ਵੀਜ਼ੇ ਲਈ ਜਾਣਾ ਚਾਹੰੁਦੇ ਹਨ ਉਹ ਸਿਵਲ ਲਾਈਨਜ਼ ਇਲਾਕੇ ’ਚ ਸਥਿਤ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ’ਤੇ ਪਹੰੁਚ ਕੇ ਸਹੀ ਜਾਣਕਾਰੀ ਹਾਸਲ ਕਰ ਸਕਦੇ ਨੇ।