ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੀ ਬਰਸੀ ਸਬੰਧੀ ਮਾਤਾ ਗਿਆਨ ਕੌਰ ਨੇ ਕੀਤਾ ਪੋਸਟਰ ਰਿਲੀਜ਼

ਮੋਗਾ, 15 ਅਕਤੂਬਰ (ਜਸ਼ਨ) : ਕਾਰ ਸੇਵਾ ਵਾਲੇ ਬ੍ਰਹਮ ਗਿਆਨੀ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ, ਜਿਨਾਂ ਨੇ ਅਨੇਕਾਂ ਹੀ ਗੁਰਦੁਆਰੇ, ਧਰਮਸ਼ਾਲਾ, ਸਕੂਲ, ਕਾਲਜ, ਬੱਸ ਸਟੈਂਡ ਅਤੇ ਹੋਰ ਬਹੁਤ ਹੀ ਸਮਾਜ ਭਲਾਈ ਦੇ ਕੰਮ ਕੀਤੇ, ਸੰਗਤਾਂ ਨੰੂ ਵਹਿਮਾਂ-ਭਰਮਾਂ ’ਚੋਂ ਕੱਢ ਕੇ ਬਾਣੀ ਅਤੇ ਬਾਣੇ ਨਾਲ ਜੋੜਿਆ, ਇਨਾਂ ਦੀ ਸਲਾਨਾ 19ਵੀਂ ਬਰਸੀ ਮਿਤੀ 29, 30 ਅਤੇ 31 ਅਕਤੂਬਰ ਨੰੂ ਨਿੳੂ ਗੁਲਾਬੀ ਬਾਗ ਜੀ ਟੀ ਰੋਡ ਮੋਗਾ ਵਿਖੇ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਈ ਜਾ ਰਹੀ ਹੈ। ਬਰਸੀ ਦੇ ਸਬੰਧ ਵਿੱਚ ਅੱਜ ਮਾਤਾ ਗਿਆਨ ਕੌਰ ਨੇ ਪੋਸਟਰ ਰਿਲੀਜ਼ ਕੀਤਾ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਲਬੀਰ ਸਿੰਘ ਰਾਮੂੰਵਾਲੀਆ ਅਤੇ ਰੱਬ ਜੀ ਦੇ ਭਤੀਜੇ ਭਰਪੂਰ ਸਿੰਘ ਯੂ.ਕੇ. ਨੇ ਕਿਹਾ ਕਿ 29 ਅਕਤੂਬਰ ਨੰੂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਦਕਿ 30 ਅਕਤੂਬਰ ਰਾਤ ਨੂੰ ਕੀਰਤਨ ਦਰਬਾਰ ਹੋਵੇਗਾ। ਉਹਨਾਂ ਦੱਸਿਆ ਕਿ 31 ਅਕਤੂਬਰ ਨੰੂੁ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਮਹਾਨ ਧਾਰਮਿਕ ਸਮਾਗਮ ਅਤੇ ਕੀਰਤਨ ਦਰਬਾਰ ਹੋਵੇਗਾ, ਜਿਸ ਵਿੱਚ ਸੰਤ ਗੁਰਦਿਆਲ ਸਿੰਘ ਜੀ ਟਾਂਡਾਂ ਉੜਮੁੜ ਵਾਲੇ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ, ਗਿਆਨੀ ਅਮੀਰ ਸਿੰਘ ਜੀ ਜਵੱਦੀ ਟਕਸਾਲ ਵਾਲੇ, ਸਵਾਮੀ ਰਾਮ ਤੀਰਥ ਜੀ ਜਲਾਲ ਵਾਲੇ ਬਾਬਾ ਕੁਲਦੀਪ ਸਿੰਘ ਜੀ ਸੇਖਾ, ਇਸਤਰੀ ਸਤਸੰਗ ਸਭਾ ਸਰਦਾਰ ਨਗਰ ਦੀਆਂ ਬੀਬੀਆਂ ਦਾ ਜੱਥਾ ਅਤੇ ਹੋਰ ਬਹੁਤ ਹੀ ਸੰਤ ਮਹਾਪੁਰਸ਼ ਆਈਆਂ ਸੰਗਤਾਂ ਨੂੂੰ ਗੁਰੂ ਇਤਹਾਸ ਸੁਣਾਕੇ ਨਿਹਾਲ ਕਰਨਗੇ। ਇਸ ਮੌਕੇ ਗੁਰੂ ਸਾਹਿਬਾਨਾਂ ਦੀਆਂ ਇਤਿਹਾਸਿਕ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਉਨਾਂ ਕਿਹਾ ਕਿ ਕਮੇਟੀ ਵੱਲੋਂ 9 ਹੋਰ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਅਤੇ ਘਰ ਦਾ ਸਾਰਾ ਘਰੇਲੂ ਸਮਾਨ ਦਿੱਤਾ ਜਾਵੇਗਾ। ਇਸ ਮੌਕੇ ਜਲੇਬੀਆਂ ਅਤੇ ਗੁਰੂ ਕਾ ਅਤੁੱਟ ਲੰਗਰ ਵਰਤੇਗਾ। ਇਸ ਮੌਕੇ ਜਸਵੀਰ ਕੌਰ, ਕੁਲਦੀਪ ਕੌਰ, ਹਰਮਨਪ੍ਰੀਤ, ਬਾਬਾ ਫੂਲਾ, ਸੂਖਚੈਨ ਸਿੰਘ ਰਾਮੂੰਵਾਲੀਆ, ਮਨਜਿੰਦਰ ਸਿੰਘ ਜਿੰਦਰ, ਸੂਖਚਰਨ ਸਿੰਘ ਪਿੰਕਾ ਆਦਿ ਹਾਜਰ ਸਨ, ਮਹਿੰਦਰ ਸਿੰਘ, ਗੁਰਦਿਆਲ ਸਿੰਘ, ਮੱਖਣ ਸਿੰਘ, ਭਾਨਾ ਸਿੰਘ, ਪਿਆਰਾ ਸਿੰਘ, ਹਰਜੀਤ ਸਿੰਘ, ਜਸਵਿੰਦਰ ਸਿੰਘ, ਅਜਮੇਰ ਸਿੰਘ, ਸਰਪੰਚ ਹਰਭਜਨ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ ਕਲਕੱਤਾ, ਅਮਰਜੀਤ ਸਿੰਘ ਘੱਲ ਕਲਾਂ, ਗੁਰਚਰਨ ਸਿੰਘ ਫੌਜੀ, ਮੇਜਰ ਸਿੰਘ, ਹਰਦਿੱਤ ਸਿੰਘ, ਕੇਵਲ ਸਿੰਘ, ਜੀਤ ਸਿੰਘ ਆਦਿ ਹਾਜ਼ਰ ਸਨ।