ਕਰਵਾਚੌਥ ਮੁਕਾਬਲੇ ’ਚ ਨੀਲੂ ਅਤੇ ਪ੍ਰਵੀਨ ਜਿੰਦਲ ਬਣੇ ਬੈਸਟ ਜੋੜੀ ਅਤੇ ਅੰਜਲੀ ਸੂਦ ਬਣੀ ਬੈਸਟ ਮਹਿੰਦੀ ਕਵੀਨ

ਮੋਗਾ,16 ਅਕਤੂਬਰ (ਜਸ਼ਨ)- ਇਸ ਕਰਵਾਚੌਥ ਤੇ ਪਹਿਲੀ ਵਾਰ ਮੇਰਾ ਮੋਗਾ ਐਪ ’ਤੇ ਹੋਏ ਆਨਲਾਈਨ ਬੈਸਟ ਕਰਵਾਚੌਥ ਜੌੜੀ ,ਬੈਸਟ ਮਹਿੰਦੀ ਕਵੀਨ ਅਤੇ ਪਿ੍ਰੰਸਜ਼ ਕੰਪੀਟਿਸ਼ਨ ਕਰਵਾਏ ਗਏ। ਬੈਸਟ ਕਰਵਾਚੌਥ ਜੋੜੀ ਵਜੋਂ ਮੋਗਾ ਦੇ ਲੋਕਾਂ ਨੇ ਆਪਣੀਆਂ ਵੋਟਾਂ ਨਾਲ ਨੀਲੂ ਜਿੰਦਲ ਅਤੇ ਪ੍ਰਵੀਨ ਜਿੰਦਲ ਦੀ ਚੋਣ ਕੀਤੀ । ਬੈਸਟ ਜੋੜੀ ਕੰਪੀਟਿਸ਼ਨ ਲਈ 2304 ਵੋਟਰਾਂ ਨੇ ਇਹਨਾਂ ਪ੍ਰਤੀਯੋਗੀਆਂ ਨੂੰ 1 ਤੋਂ 5 ਅੰਕ ਦਿੱਤੇ । ਨੀਲੂ ਅਤੇ ਪ੍ਰਵੀਨ ਜਿੰਦਲ ਦੀ ਜੋੜੀ ਨੂੰ 2304 ਵੋਟਾਂ ਤੋਂ  ਕੁੱਲ 3836 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੇ। 3828 ਅੰਕਾਂ ਨਾਲ ਜਸਵਿੰਦਰ ਕੌਰ ਅਤੇ ਜਸਵਿੰਦਰ ਸਿੰਘ ਸਿੱਧੂ, ਨਮਿਤਾ ਅਤੇ ਸਚਿਨ, ਅੰਬਿਕਾ ਅਤੇ ਅਨੁਰਾਗ ਧੂਰੀਆਂ ਕੁੱਲ ਤਿੰਨ ਜੌੜੀਆਂ ਦੂਜੇ ਸਥਾਨ ਤੇ ਰਹੀਆਂ। ਤੀਸਰੇ ਨੰਬਰ ਤੇ ਰਹਿਣ ਵਾਲੀ ਜੋੜੀ ਕਰਮਜੀਤ ਕੌਰ ਅਤੇ ਗੁਰਤੇਜ ਸਿੰਘ ਨੇ 3804 ਅੰਕ ਪ੍ਰਾਪਤ ਕੀਤੇ।

ਬੈਸਟ ਮਹਿੰਦੀ ਕਵੀਨ/ ਪਿ੍ਰੰਸਜ਼ ਕੰਪੀਟਿਸ਼ਨ ਵਿੱਚ  ਕੁੱਲ 3012 ਵੋਟਰਾਂ ਨੇ ਵੋਟਿੰਗ ਕੀਤੀ, ਜਿਸ ਵਿੱਚ 8704 ਅੰਕਾਂ ਨਾਲ ਸ਼੍ਰੀਮਤੀ ਅੰਜਲੀ ਸੂਦ ਪਹਿਲੇ ਸਥਾਨ ਤੇ, 3964 ਅੰਕਾਂ ਨਾਲ ਸ਼੍ਰੀਮਤੀ ਪਿ੍ਰਆ ਅਤੇ 3944 ਅੰਕਾਂ ਨਾਲ ਸ਼੍ਰੀਮਤੀ ਸੁਮਨ ਸਿੰਗਲਾ ਅਤੇ ਸ਼੍ਰੀਮਤੀ ਰਾਇਨਾ ਮਨਚੰਦਾ ਤੀਸਰੇ ਸਥਾਨ ਤੇ ਰਹੀਆਂ। ਵਰਣਨਯੋਗ ਹੈ ਕਿ ਇਹ ਮੁਕਾਬਲਾ ਬੜਾ ਸਖਤ ਰਿਹਾ ਅਤੇ ਵਿਜੇਤਾਵਾਂ ਨੇ ਬਹੁਤ ਘੱਟ ਮਾਰਜਨ ਨਾਲ ਇਹ ਮੁਕਾਬਲਾ ਜਿੱਤਿਆ। ਇਹ ਮੁਕਾਬਲਾ ਮੋਗੇ ਦਾ ਮਸ਼ਹੂਰ ਸੰਸਥਾਵਾਂ ਰਾਈਟ ਵੇ ਏਅਰ ਲਿੰਕਸ ਪ੍ਰਾਈਵੇਟ ਲਿਮਟੇਡ ਅਤੇ ਸ਼ਾਮ ਹਾਰਟ ਸੈਂਟਰ ਐਂਡ ਨਰਸਿੰਗ ਹੋਮ ਅਤੇ ਲਕਸ਼ਮੀ ਜਿਊਲਰਜ਼ ਨੇ ਸਾਂਝੇ ਤੌਰ ਤੇ ਕਰਵਾਇਆ ਸੀ। ਮੇਰਾ ਮੋਗਾ ਐਪ ਦੇ ਮਾਲਕ ਸ਼ਕਤੀ ਕੁਮਾਰ ਨੇ ਦੱਸਿਆ ਕਿ ਇਹ ਵੋਟਿੰਗ ਸਾਫਟਵੇਅਰ ਬਹੁਤ ਕਾਮਯਾਬ ਰਿਹਾ ਅਤੇ ਆਮ ਲੋਕਾਂ ਨੇ ਬੜੇ ਉਤਸ਼ਾਹ ਨਾਲ ਵੋਟ ਕਰਕੇ ਪ੍ਰਤੀਯੋਗੀਆਂ ਨੂੰ ਜਿੱਤ ਦਵਾਈ। ਉਹਨਾਂ ਇਹ ਵੀ ਕਿਹਾ ਕਿ ਇਸ ਕੰਪੀਟਿਸ਼ਨ ਤੋਂ ਬਾਅਦ ਮੇਰਾ ਮੋਗਾ ਐਪ ਤੇ ਵਿਦਿਆਰਥੀਆਂ ,ਔਰਤਾਂ, ਨੌਜਵਾਨਾਂ  ਅਤੇ ਮੁਟਿਆਰਾਂ ਦੇ ਕਈ ਆਨਲਾਈਨ ਕੰਪੀਟਿਸ਼ਨ ਕਰਵਾਏ ਜਾਣਗੇ। ਇਸ ਕੰਪੀਟਿਸ਼ਨ ਤੋਂ ਬਾਅਦ ਦੀਵਾਲੀ ਤੇ ਰੰਗੋਲੀ ਦਾ ਕੰਪੀਟਿਸ਼ਨ ਇਸੇ ਐਪ ਤੇ ਕਰਵਾਇਆ ਜਾਵੇਗਾ।