ਗੁਰਮਤਿ ਰਾਗੀ ਗ੍ਰ੍ਰੰਥੀ ਸਭਾ ਦੀ ਮੀਟਿੰਗ ਦੌਰਾਨ ਪਾਠੀ ਸਿੰਘਾਂ ਨੂੰ ਸੌਂਪੇ ਨਵੇਂ ਸ਼ਨਾਖਤੀ ਕਾਰਡ
ਮੋਗਾ, 15 ਅਕਤੂਬਰ (ਇਕਬਾਲ ਸਿੰਘ, ਪਰਮਜੀਤ ਜੰਡੂ) ਅੱਜ ਗੁਰਮਤਿ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਸਰਦਾਰ ਨਗਰ ਵਿਖੇ ਜਿਲਾ ਪ੍ਰਧਾਨ ਭਾਈ ਰਣਜੀਤ ਸਿੰਘ ਤੇ ਸ਼ਹਿਰੀ ਪ੍ਰਧਾਨ ਭਾਈ ਮੋਹਨ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ’ਚ ਪਾਠੀ ਸਿੰਘਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ ਪ੍ਰਧਾਨ ਹਰਨੇਕ ਸਿੰਘ ਨੇ ਪਾਠੀ ਸਿੰਘਾਂ ਦੇ ਨਵੇਂ ਬਣੇ ਆਈ ਕਾਰਡ ਦਿੱਤੇ ਤੇ ਜਿਲੇ ਦੇ ਸਾਰੇ ਪਾਠੀ ਸਿੰਘਾਂ ਨੂੰ ਬੇਨਤੀ ਕੀਤੀ ਕਿ ਉਹ ਜਲਦ ਤੋਂ ਜਲਦ ਸਭਾ ਦੀ ਮੈਬਰਸ਼ਿਪ ਦੇ ਫਾਰਮ ਭਰਨ ਤੇ ਆਪਣੇ ਆਈ ਕਾਰਡ ਪ੍ਰਾਪਤ ਕਰਨ ਤਾਂ ਜੋ ਜਲਦ ਤੋਂ ਜਲਦ ਪਾਠੀ ਸਿੰਘਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ। ਇਸ ਮੀਟਿੰਗ ’ਚ ਪਿਛਲੇ ਦਿਨੀ ਦਿੱਲੀ ’ਚ ਬਠਿੰਡਾ ਵਾਸੀ ਸਿੱਖ ਨੌਜਵਾਨ ਦੇ ਮੁੰਹ ’ਤੇ ਸਿਗਰੇਟ ਦਾ ਧੂਆਂ ਮਾਰਨ ’ਤੇ ਹੋਈ ਤਕਰਾਰ ਬਦਲੇ ਸਿੱਖ ਨੌਜਵਾਨ ਨੂੰ ਗੱਡੀ ਦੀ ਟੱਕਰ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਰਮਤਿ ਰਾਗੀ ਗ੍ਰਥੀ ਸਭਾ ਵੱਲੋਂ ਇਸ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਗਈ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਵਿਅਕਤੀ ਜਨਤਕ ਥਾਂਵਾਂ ’ਤੇ ਸਿਗਰੇਟ ਦਾ ਇਸਤੇਮਾਲ ਕਰਦੇ ਹਨ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਤਰਾਂ ਦੀ ਘਟਨਾ ਨਾ ਵਾਪਰੇ। ਇਸ ਮੌਕੇ ਭਾਈ ਸਵਰਨ ਸਿੰੰਘ, ਭਾਈ ਭੁਪਿੰਦਰ ਸਿੰਘ, ਭਾਈ ਵਜੀਰ ਸਿੰਘ, ਭਾਈ ਰਣਵੀਰ ਸਿੰਘ, ਭਾਈ ਰਛਪਾਲ ਸਿੰਘ, ਭਾਈ ਜਸਪਾਲ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਮੁਖਤਿਆਰ ਸਿੰਘ, ਭਾਈ ਜਸਵੰਤ ਸਿੰਘ, ਭਾਈ ਰਜਵੰਤ ਸਿੰਘ, ਭਾਈ ਸੁਖਜੀਤ ਸਿੰਘ, ਭਾਈ ਬਲਤੇਜ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਜਿੰਦਰਪਾਲ ਸਿੰਘ, ਭਾਈ ਚਮਕੌਰ ਸਿੰਘ ਤੇ ਕਈ ਹੋਰ ਵੀ ਹਾਜਰ ਸਨ।