ਡਾ. ਉਬਰਾਏ ਦੇ ਸਮਾਜ ਸੇਵੀ ਮਿਸ਼ਨ ਨੂੰ ਅੱਗੇ ਵਧਾਉਣਾ ਸਾਡਾ ਸਭ ਦਾ ਫਰਜ਼- ਏ.ਡੀ.ਸੀ. ਮੋਗਾ

ਮੋਗਾ,12 ਅਕਤੂਬਰ (ਜਸ਼ਨ)- ਡਾ. ਐਸ.ਪੀ. ਸਿੰਘ ਉਬਰਾਏ ਪਿਛਲੇ ਤਿੰਨ ਸਾਲ ਤੋਂ ਹਰ ਦੀਨ, ਦੁਖੀ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਜਿਸ ਮਿਸ਼ਨ ਨੂੰ ਲੈ ਕੇ ਚੱਲ ਰਹੇ ਹਨ, ਉਸ ਮਿਸ਼ਨ ਨੂੰ ਅੱਗੇ ਵਧਾਉਣਾ ਅਤੇ ਸਮਾਜ ਵਿੱਚੋਂ ਲੋੜਵੰਦਾਂ ਦੀ ਪਹਿਚਾਣ ਕਰਕੇ ਸਹੀ ਲੋਕਾਂ ਤੱਕ ਮੱਦਦ ਪਹੁੰਚਾਉਣਾ ਸਾਡਾ ਸਭ ਦਾ ਫਰਜ਼ ਹੈ। ਡਾ. ਉਬਰਾਏ ਵਰਗੇ ਦਾਨੀ ਪੁਰਸ਼ ਦੁਨੀਆ ਤੇ ਕਦੇ ਕਦਾਈਂ ਹੀ ਪੈਦਾ ਹੁੰਦੇ ਹਨ ਤੇ ਆਪਣੀ ਆਮਦਨ ਦਾ 80 ਪ੍ਤੀਸ਼ਤ ਦਾਨ ਤੇ ਖਰਚ ਕਰਨ ਦਾ ਜਜ਼ਬਾ ਕਿਸੇ ਕਿਸੇ ਇਨਸਾਨ ਵਿੱਚ ਹੀ ਹੁੰਦਾ ਹੈ । ਅਸੀਂ ਉਹਨਾਂ ਦੇ ਇਸ ਜਜਬੇ ਦੀ ਕਦਰ ਕਰਦੇ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਉਮਰ ਲੰਬੀ ਹੋਵੇ ਤੇ ਉਹ ਇਸ ਤਰਾਂ ਲੋੜਵੰਦਾਂ ਦੀ ਮੱਦਦ ਕਰਦੇ ਰਹਿਣ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਏ.ਡੀ.ਸੀ. ਮੋਗਾ ਸ਼੍ੀ ਰਾਜੇਸ਼ ਤਿ੍ਪਾਠੀ ਜੀ ਨੇ ਅੱਜ ਸਰਬੱਤ ਦਾ ਭਲਾ ਦਫਤਰ ਮੋਗਾ ਵਿਖੇ 127 ਵਿਧਵਾ ਔਰਤਾਂ ਨੂੰ ਪੈਨਸ਼ਨਾਂ ਦੇ ਚੈਕ ਵੰਡਣ ਮੌਕੇ ਕੀਤਾ । ਉਹਨਾਂ ਔਰਤਾਂ ਨੂੰ ਇਸ ਪੈਸੇ ਦਾ ਸਦਉਪਯੋਗ ਕਰਨ ਅਤੇ ਆਪਣੇ ਬੱਚਿਆਂ ਨੂੰ ਵਧੀਆ ਤਾਲੀਮ ਦਿਵਾਉਣ ਦੀ ਅਪੀਲ ਵੀ ਕੀਤੀ ਤਾਂ ਜੋ ਉਹ ਵੱਡੇ ਹੋ ਕੇ ਪਰਿਵਾਰ ਦਾ ਸਹਾਰਾ ਬਣ ਸਕਣ । ਇਸ ਮੌਕੇ ਟਰੱਸਟ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਟਰੱਸਟ ਦੇ ਚੱਲ ਰਹੇ ਪ੍ੋਜੈਕਟਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਸਟ ਵੱਲੋਂ ਹਰ ਮਹੀਨੇ ਅੱਖਾਂ ਦਾ ਮੁਫਤ ਅਪਰੇਸ਼ਨ ਅਤੇ ਲੈਂਜ਼ ਕੈਂਪ ਲਗਾਇਆ ਜਾਂਦਾ ਹੈ ਤੇ ਨਵੰਬਰ ਮਹੀਨੇ ਵਿੱਚ ਪਿੰਡ ਹਿੰਮਤਪੁਰਾ ਵਿੱਚ ਅੱਖਾਂ ਦੇ ਮੁਫਤ ਚੈਕਅੱਪ ਅਤੇ ਅਪਰੇਸ਼ਨ ਕੈਂਪ ਲਗਾਇਆ ਜਾਵੇਗਾ ਤੇ ਇਸ ਸਾਲ 31 ਦਸੰਬਰ ਤੱਕ ਟਰੱਸਟ ਵੱਲੋਂ 200 ਕੈਂਪ ਲਗਾਉਣ ਦਾ ਟੀਚਾ ਹੈ, ਜਦਕਿ 245 ਕੈਂਪ ਹੁਣ ਤੱਕ ਲੱਗ ਚੁੱਕੇ ਹਨ । ਇਸ ਮੌਕੇ ਐਨ.ਜੀ.ਓ. ਪ੍ਧਾਨ ਗੋਕਲ ਚੰਦ ਬੁੱਘੀਪੁਰਾ ਨੇ ਦੱਸਿਆ ਕਿ ਡਾ. ਐਸ.ਪੀ. ਸਿੰਘ ਉਬਰਾਏ ਆਪਣੀ ਜੇਬ ਵਿੱਚੋਂ ਹੀ ਖਰਚ ਕਰ ਰਹੇ ਹਨ ਤੇ ਉਹ ਕਿਸੇ ਵੀ ਵਿਅਕਤੀ ਜਾਂ ਸੰਸਥਾ ਤੋਂ ਸਹਾਇਤਾ ਰਾਸ਼ੀ ਪ੍ਵਾਨ ਨਹੀਂ ਕਰਦੇ, ਇਸ ਲਈ ਸਾਡਾ ਇਹ ਫਰਜ਼ ਹੈ ਕਿ ਉਨਾਂ ਦੀ ਮਿਹਨਤ ਦੀ ਕਮਾਈ ਕਿਸੇ ਗਲਤ ਜਗਾ ਤੇ ਨਾ ਲੱਗੇ । ਉਹਨਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਸ਼੍ੀ ਰਾਮ ਪ੍ਵੇਸ਼ ਜੀ, ਟਰੱਸਟ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ, ਗੋਕਲ ਚੰਦ ਬੁੱਘੀਪੁਰਾ, ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਰਣਜੀਤ ਸਿੰਘ ਮਾੜੀ ਮੁਸਤਫਾ, ਦਰਸ਼ਨ ਸਿੰਘ ਲੋਪੋ, ਅਵਤਾਰ ਸਿੰਘ ਘੋਲੀਆ, ਟੀਚਰ ਸੁਖਵਿੰਦਰ ਕੌਰ ਝੰਡੇਆਣਾ ਅਤੇ ਦਫਤਰ ਇੰਚਾਰਜ ਜਸਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਔਰਤਾਂ ਹਾਜ਼ਰ ਸਨ ।