ਹੱਡੀਆਂ ਅਤੇ ਜੋੜਾਂ ਦਾ ਫ਼ਰੀ ਚੱੈਕਅੱਪ ਕੈਂਪ ਲਾਇਆ
ਬਰਗਾੜੀ 11 ਅਕਤੂਬਰ (ਸਤਨਾਮ ਬੁਰਜ ਹਰੀਕਾ/ਮਨਪੀ੍ਰਤ ਸਿੰਘ ਬਰਗਾੜੀ) ਚੜਦੀ ਕਲਾ ਸੇਵਾ ਜੱਥਾ ਸਿਬੀਆਂ ਦੇ ਸਰਗਰਮ ਆਗੂ ਭਾਈ ਗੁਰਵਿੰਦਰ ਸਿੰਘ ਖਾਲਸਾ ਅਤੇ ਸਮਾਜ ਸੇਵੀ ਜਗਦੇਵ ਸਿੰਘ ਸੇਖਾ ਦੇ ਵਿਸ਼ੇਸ਼ ਯਤਨਾਂ ਸਦਕਾ ਪਿੰਡ ਸਿਬੀਆਂ ਦੀ ਨਵੀਂ ਧਰਮਸ਼ਾਲਾ ‘ਚ ਗੁਰੂ ਨਾਨਕ ਹੱਡੀਆਂ ਅਤੇ ਜੋੜਾਂ ਦੇ ਹਸਪਤਾਲ ਦੇ ਮਾਹਿਰ ਡਾ. ਬਲਜੀਤ ਸਿੰਘ ਹੈਪੀ ਵੱਲੋਂ ਫ਼ਰੀ ਚੈੱਕਅੱਪ ਕੈਂਪ ਲਾਇਆ ਗਿਆ। ਚੈੱਕਅੱਪ ਕੈਂਪ ਦੌਰਾਨ 70 ਦੇ ਕਰੀਬ ਮਰੀਜਾਂ ਨੂੰ ਮੁਫ਼ਤ ਦਵਾੲਂੀਆਂ ਅਤੇ ਚੈੱਕਅੱਪ ਕੀਤਾ ਗਿਆ। ਇਸ ਸਮੇਂ ਬੋਲਦਿਆਂ ਡਾ. ਜਸਵੀਰ ਸਿੰਘ ਨੇ ਕਿਹਾ ਕਿ ਚੜਦੀ ਕਲਾ ਸੇਵਾ ਜੱਥਾ ਸਿਬੀਆਂ ਬੜੇ ਲੰਮੇਂ ਸਮੇਂ ਤੋਂ ਲੋੜਵੰਦ ਪਰਿਵਾਰਾਂ ਦੀ ਸਮੇਂ-ਸਮੇਂ ਸਿਰ ਮੱਦਦ ਕਰ ਰਿਹਾ ਹੈ। ਉਨਾਂ ਡਾ. ਬਲਜੀਤ ਸਿੰਘ ਹੈਪੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਲਗਾਤਾਰ ਹੱਡੀਆਂ ਅਤੇ ਜੋੜਾਂ ਦੇ ਫ਼ਰੀ ਕੈਂਪ ਲਾ ਕੇ ਜਿੱਥੇ ਲੋੜਵੰਦਾ ਦੀ ਮੱਦਦ ਕਰ ਰਹੇ ਹਨ ਉੱਥੇ ਚੈੱਕਅੱਪ ਕੈਂਪਾ ਨੂੰ ਲਾਉਣਾ ਇੱਕ ਸ਼ਲਾਘਾਂ ਯੋਗ ਕਾਰਜ ਹੈ। ਇਸ ਸਮੇਂ ਡਾ. ਬਲਜੀਤ ਸਿੰਘ, ਗੁਰਵਿੰਦਰ ਸਿੰਘ ਖਾਲਸਾ, ਭਾਈ ਮੱਖਣ ਸਿੰਘ ਖਾਲਸਾ, ਡਾ. ਜਸਵੀਰ ਸਿੰਘ, ਜਗਦੇਵ ਸਿੰਘ ਸੇਖਾ, ਸੁਖਪਾਲ ਕੁਮਾਰ ਮੁਕਤਸਰ, ਕਰਨ ਸਿੰਘ ਰਾਜੇਆਣਾ, ਸਤਨਾਮ ਸਿੰਘ ਸਿਬੀਆਂ, ਬਾਬਾ ਸਾਧੂ ਸਿੰਘ, ਘਣ ਸਿੰਘ ਖਾਲਸਾ, ਜੀਵਨ ਸਿੰਘ, ਰਵੀ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਮੂਹ ਨਿਵਾਸੀ ਹਾਜਰ ਸਨ।