ਗੁਰਦਾਸਪੁਰ ਪਾਰਲੀਮੈਂਟ ਦੀ ਜ਼ਿਮਨੀ ਚੋਣ ਅਕਾਲੀ ਭਾਜਪਾ ਗਠਜੋੜ ਸ਼ਾਨ ਨਾਲ ਜਿੱਤੇਗਾ : ਸਰਪੰਚ ਨਿਹਾਲ ਸਿੰਘ

ਮੋਗਾ, 9 ਅਕਤੂਬਰ (ਜਸ਼ਨ) : ਗੁਰਦਾਸਪੁਰ ਪਾਰਲੀਮੈਂਟ ਦੀ ਜ਼ਿਮਨੀ ਚੋਣ ਅਕਾਲੀ ਭਾਜਪਾ ਗਠਜੋੜ ਸ਼ਾਨ ਨਾਲ ਜਿੱਤੇਗਾ ਕਿਉਂਕਿ ਸੂਬੇ ਵਿਚ ਬਣੀ ਕਾਂਗਰਸ ਸਰਕਾਰ ਦੀ ਪਿਛਲੇ 6 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਲੋਕ ਅਸੰਤੁਸ਼ਟ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਨਿਹਾਲ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕੈਪਟਨ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਹਰ ਘਰ ਵਿਚ ਇਕ ਨੌਕਰੀ ਪੱਕੀ ਦੇ ਚੋਣ ਵਾਅਦੇ ਨੂੰ ਹਾਲੇ ਪੂਰਾ ਕਰਨ ਵਿਚ ਕਿਸੇ ਕਿਸਮ ਦਾ ਕਦਮ ਨਹੀਂ ਚੁੱਕਿਆ ,ਜਿਸ ਕਾਰਨ ਆਮ ਲੋਕਾਂ ਵਿਚ ਨਿਰਾਸ਼ਤਾ ਪਾਈ ਜਾ ਰਹੀ ਹੈ। ਉਨਾਂ ਕਿਹਾ ਕਿ ਹੁਣ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀਆਂ ਲੂੰਬੜ ਚਾਲਾਂ ਵਿਚ ਨਹੀਂ ਆਉਣਗੇ । ਉਹਨਾਂ ਆਖਿਆ ਕਿ ਇਸ ਸੀਟ ਤੋਂ ਹਮੇਸ਼ਾਂ ਅਕਾਲੀ ਭਾਜਪਾ ਦਾ ਸਾਝਾਂ ਉਮੀਦਵਾਰ ਹੀ ਜਿੱਤਿਆ ਹੈ ਅਤੇ ਇਸ ਵਾਰ ਵੀ ਲੋਕ ਇਤਿਹਾਸ ਦੁਹਰਾਉਣਗੇ।