ਨਿੳੂ ਵਿਸ਼ਵਕਰਮਾ ਭਵਨ ਵਿਖੇ ਵਿਸ਼ਵਕਰਮਾ ਦਿਵਸ 20 ਅਕਤੂਬਰ ਨੂੰ ਮਨਾਇਆ ਜਾਵੇਗਾ
ਮੋਗਾ, 9 ਅਕਤੂਬਰ (ਜਸ਼ਨ) : ਸ਼ਿਲਪ ਕਲਾ ਦੇ ਜਨਮਦਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸਮੂਹ ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਨਿੳੂ ਵਿਸ਼ਵਕਰਮਾ ਭਵਨ, ਕੋਟਕਪੂਰਾ ਬਾਈਪਾਸ, ਨੇੜੇ ਲੱਡੂ ਦਾ ਆਰਾ, ਮੋਗਾ ਵਿਖੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ 20 ਅਕਤੂਬਰ ਦਿਨ ਸ਼ੁੱਕਰਵਾਰ ਨੂੰ 10 ਤੋਂ 12 ਵਜੇ ਤੱਕ ਧਾਰਮਿਕ ਸਮਾਗਮ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਕਾਰਪੇਂਟਰ ਯੂਨੀਅਨ ਵੱਲੋਂ ਸਹਿਯੋਗੀ ਜੱਥੇਬੰਦੀਆਂ ਨਿੳੂ ਵਿਸ਼ਵਕਰਮਾ ਭਵਨ, ਮਕਾਨ ਉਸਾਰੀ ਵਰਕਰ ਯੂਨੀਅਨ, ਮਿਸਤਰੀ ਲਛਮਣ ਸਿੰਘ ਅਤੇ ਮਿਸਤਰੀ ਬਚਨ ਸਿੰਘ ਡਾਲਾ ਐਂਡ ਪਾਰਟੀ, ਗੁਰੂ ਨਾਨਕ ਮੋਦੀਖ਼ਾਨਾ, ਭਾਈ ਘਨੱਈਆ ਜੀ ਜਲ ਸੇਵਾ ਜੱਥਾ, ਖਾਲਸਾ ਸੇਵਾ ਸੁਸਾਇਟੀ, ਮਿਸਤਰੀ ਮਜ਼ਦੂਰ ਅਤੇ ਲੈਂਟਰ ਪਾਰਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਦੀ ਤਿਆਰੀ ਲਈ ਅੱਜ ਨਿੳੂ ਵਿਸ਼ਵਕਰਮਾ ਭਵਨ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਗੁਰਪ੍ਰੀਤਮ ਸਿੰਘ ਚੀਮਾਂ ਪ੍ਰਧਾਨ ਨਿੳੂ ਵਿਸ਼ਵਕਰਮਾ ਭਵਨ, ਰਾਜਾ ਧੰਮੂ ਪ੍ਰਧਾਨ ਕਾਰਪੇਂਟਰ ਯੂਨੀਅਨ, , ਸੁਰਿੰਦਰ ਸਿੰਘ ਚੇਅਰਮੈਨ, ਪ੍ਰੀਤਮ ਸਿੰਘ ਵਾਈਸ ਪ੍ਰਧਾਨ, ਦਿਆਲ ਸਿੰਘ ਠੇਕੇਦਾਰ, ਮੁਕੰਦ ਸਿੰਘ ਠੇਕੇਦਾਰ, ਹਰਦੇਵ ਸਿੰਘ ਚਾਨਾ, ਬਲਵੰਤ ਸਿੰਘ, ਹਰਪ੍ਰੀਤ ਸਿੰਘ ਖੀਵਾ, ਜੋਗਿੰਦਰ ਸਿੰਘ ਸ਼ਹਿਰੀ ਪ੍ਰਧਾਨ, ਸਾਧੂ ਸਿੰਘ, ਨਿਰਮਲ ਸਿੰਘ ਢੁੱਡੀਕੇ, ਨਰਿੰਦਰਪਾਲ ਸਿੰਘ, ਜਸਪਾਲ ਸਿੰਘ ਪੱਪੂ, ਗੁਰਦੇਵ ਸਿੰਘ ਦੇਬੀ, ਜਸਪਾਲ ਸਿੰਘ, ਗਿਆਨੀ ਨਿਰਮਲ ਸਿੰਘ, ਅੰਮਿ੍ਰਤਪਾਲ ਸਿੰਘ, ਬਲਜੀਤ ਸਿੰਘ ਮਿੱਠੂ, ਜਸਵੀਰ ਸਿੰਘ, ਆਤਮਾ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਸਿੰਘ ਮਰਵਾਹਾ, ਬਲਵਿੰਦਰ ਸਿੰਘ ਰੌਂਤਾ, ਅਮਰੀਕ ਸਿੰਘ ਖੋਸਾ, ਗੁਰਚਰਨ ਸਿੰਘ ਆਦਿ ਹਾਜਰ ਸਨ।