ਕੈਪਟਨ ਸਰਕਾਰ ਨੇ ਛੇ ਮਹੀਨਿਆ ਵਿੱਚ ਲੋਕਾਂ ਨੂੰ ਲਾਰਿਆ ਤੋਂ ਇਲਾਵਾ ਕੁਝ ਨਹੀਂ ਦਿੱਤਾ- ਤੀਰਥ ਸਿੰਘ ਮਾਹਲਾ
ਬਾਘਾਪੁਰਾਣਾ,9 ਅਕਤੂਬਰ (ਜਸਵੰਤ ਗਿੱਲ) ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ਤੇ ਕਾਬਜ ਹੋਣ ਲਈ ਵੋਟਾਂ ਤੋਂ ਪਹਿਲਾ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਸਿਰਫ ਖਾਲੀ ਲਿਫਾਫੇ ਹੀ ਸਨ ਇਸ ਗੱਲ ਦਾ ਪਤਾ ਪੰਜਾਬ ਦੇ ਲੋਕਾਂ ਨੂੰ ਲੱਗ ਗਿਆ ਹੈ ਕਿਉਂਕਿ ਕਾਂਗਰਸ ਸਰਕਾਰ ਨੂੰ ਸੱਤਾ ਸੰਭਾਲਿਆ ਛੇ ਮਹੀਨੇ ਤੋਂ ਉਪਰ ਹੋ ਗਏ ਹਨ ਪਰ ਅੱਜ ਤੱਕ ਇੱਕ ਵੀ ਕੰਮ ਨਹੀਂ ਨਹੀਂ ਸ਼ੁਰੂ ਕੀਤਾ ਗਿਆ ਅਤੇ ਨਾ ਹੀ ਕੋਈ ਵਾਅਦਾ ਪੂਰਾ ਕੀਤਾ ਗਿਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਗੁਰਦਾਸਪੁਰ ਜ਼ਿਮਨੀ ਚੋਣਾਂ ਵਿੱਚ ਅਕਾਲੀ-ਭਾਜਪਾ ਵਲੋਂ ਚੋਣ ਲੜ ਰਹੇ ਉਮੀਦਵਾਰ ਸਵਰਨ ਸਲਾਰੀਆ ਦੇ ਹੱਜ ਵਿੱਚ ਚੋਣ ਪ੍ਰਚਾਰ ਕਰਦਿਆ ਜਲਕਾ ਫਤਿਹਗੜ੍ਹ ਚੂੜੀਆਂ ਵਿਖੇ ਮੈਂਬਰ ਪੰਚਾਇਤ ਬੀਬੀ ਬੇਅੰਤ ਕੌਰ ਦੇ ਗ੍ਰਹਿ ਵਿਖੇ ਕੀਤਾ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲਾਰਿਆ ਤੋਂ ਇਲਾਵਾ ਲੋਕਾਂ ਨੂੰ ਕੁਝ ਨਹੀਂ ਦਿੱਤਾ ਅਤੇ ਛੇ ਮਹੀਨਿਆ ਵਿੱਚ ਹੀ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ਼ ਉੱਡ ਗਿਆ ਹੈ।ਯੂਥ ਆਗੂ ਰਾਜਵੰਤ ਸਿੰਘ ਮਾਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਗੁਰਦਾਸਪੁਰ ਜ਼ਿਮਨੀ ਚੋਣਾਂ ਵਿੱਚ ਅਕਾਲੀ-ਭਾਜਪਾ ਉਮੀਦਵਾਰ ਦੀ ਹੀ ਜਿੱਤ ਹੋਵੇਗੀ।ਤੀਰਥ ਸਿੰਘ ਮਾਹਲਾ ਦੇ ਚੋਣ ਪ੍ਰਚਾਰ ਨੇ ਘਰਾਂ ਅੰਦਰ ਬੈਠੇ ਅਕਾਲੀ ਆਗੂਆਂ ਦੀਆਂ ਅੱਖਾਂ ਖੋਲ੍ਹ ਦਿੱਤੀਆ ਹਨ ਅਤੇ ਉਨ੍ਹਾਂ ਦੇ ਪ੍ਰਚਾਰ ਸਦਕਾ ਹੀ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਆਪਣੀਆਂ ਸਾਥੀਆਂ ਸਮੇਤ ਫਿਰ ਤੋਂ ਅਕਾਲੀ ਦਲ ਦਾ ਝੰਡਾ ਚੁੱਕ ਕੇ ਮੋਰਚਾ ਸੰਭਾਲ ਲਿਆ ਹੈ।ਇਸ ਮੌਕੇ ਰਵੀਕਰਨ ਸਿੰਘ ਕਾਹਲੋਂ,ਗੁਰਜੰਟ ਸਿੰਘ ਭੁੱਟੋ,ਮਲਕ ਸਿੰਘ,ਸਵਿੰਦਰ ਸਿੰਘ,ਸੰਤੋਖ ਸਿੰਘ,ਕੁਲਦੀਪ ਸਿੰਘ ਜੋਗੇਵਾਲਾ,ਹਰਿੰਦਰਪਾਲ ਸਿੰਘ ਪਾਲੀ,ਰਜਿੰਦਰ ਸੱਭੂ ਰੋਡੇ,ਬਿੱਟੂ ਰੋਡੇ,ਹਰਜੀਤ ਸਿੰਘ ਹਰਸ਼ੀਆਂ ਆਦਿ ਵੀ ਹਾਜ਼ਰ ਸਨ।