ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਡੀਪੂ ਹੋਲਡਰਾਂ ਦੇ ਆਏ ਮਾੜੇ ਦਿਨ

ਮੋਗਾ,9ਅਕਤੂਬਰ (ਸਰਬਜੀਤ ਰੌਲੀ) -ਪਿੰੰਡਾਂ  ’ਚ ਲੋਕਾਂ  ਨੂੰ  ਸਰਕਾਰ ਵਲੋਂ  ਦਿੱਤੀਆਂ ਜਾਣ ਵਾਲੀਆਂ ਜ਼ਰੂਰੀ ਵਸਤਾਂ ਨੂੰ ਸੁਚਾਰੂ  ਢੰਗ  ਨਾਲ ਚਲਾ ਰਹੇ  ਡੀਪੂ ਹੋਲਡਰਾਂ  ਨੂੰ ਮਹਿਕਮੇ ਦੀਆਂ ਮਾਰੂ ਨੀਤੀਆਂ  ਕਾਰਣ ਆਪਣੇ ਕਿੱਤੇ ਤੋਂ ਬੇਵੱਸ  ਹੋਣਾ ਪੈ ਰਿਹਾ ਹੈ ।  ਜ਼ਿਕਰਯੋਗ ਹੈ ਕਿ  ਪਿੰਡਾਂ ‘ਚ ਸਰਕਾਰ ਵਲੋਂ ਪਿਛਲੇ ਲੰਮੇ ਸਮੇ ਤੋਂ ਡੀਪੂ ਹੋਲਡਰਾਂ ਰਾਹੀ ਕਣਕ ਤੇ ਹੋਰ ਜ਼ਰੂਰੀ ਵਸਤਾਂ  ਵੰਡੀਆਂ ਜਾ ਰਹੀਆਂ ਸਨ ਪਰ ਕਾਗਰਸ ਸਰਕਾਰ ਦੇ ਆੁਂਦਿਆਂ  ਹੀ ਡੀਪੂ ਹੋਲਡਰਾਂ  ਨੂੰ ਨਜ਼ਰ -ਅੰਦਾਜ਼  ਕਰਕੇ ਪਿੰਡ ’ਚ ਹੋਰ ਬਣੇ ਆਗੂਆਂ ਰਾਹੀ  ਮਹਿਕਮੇ ਦੇ ਿੰਸਪੈਕਟਰਾਂ ਵਲੋਂ  ਪਿੰਡ ਪਿੰਡ ਕਣਕ ਦੀ ਵੰਡ ਕੀਤੀ ਜਾ  ਰਹੀ ਹੈ । ਕਣਕ ਦੀ ਵੰਡ ਨੂੰ ਲੈ ਕੇ  ਡੀਪੂ ਹੋਲਡਰਾਂ ਅਤੇ ਜਿੰਨਾ ਨੂੰ ਆਪਣੇ ਕੋਟੇ ਦੀ ਕਣਕ ਨਹੀ ਮਿਲੀ ੁਨਾ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਹਿਕਮੇ ਦੇ ਿੰਸਪੈਕਟਰਾਂ ਵਲੋਂ ਿੱਕ ਦੋ ਦਿਨ ਹੀ ਕਣਕ ਦੀ ਵੰਡ ਕੀਤੀ ਜਾਦੀ ਹੈ ਜਦਕਿ  ਿੱਕ ਦੋ ਦਿਨਾਂ ਵਿੱਚ ਪੂਰੇ ਕਾਰਡ ਧਾਰਕਾਂ ਨੂੰ ਕਣਕ ਨਹੀ ਮਿਲਦੀ ਅਤੇ ਕਈ ਲਾਭਪਾਤਰੀ  ਕਣਕ ਲੈਣ ਤੋਂ ਵਾਂਝੇ ਰਹਿ ਜਾਦੇ ਹਨ ਅਤੇ ੁਹਨਾਂ ਨੂੰ ਦਫਤਰਾਂ ਦੇ ਚੱਕਰ ਮਰਵਾ ਕੇ ਪਰਚੀਆਂ ਦਿੱਤੀਆਂ ਜਾਦੀਆਂ ਹਨ ।  ਪਿੰਡਾਂ ਦੇ ਲੋਕਾ ਨੂੰ ਗੁਦਾਮਾ ਵਿਚਂੋ ਕਣਕ ਲੈਣ ਲੀ ਕਾਫੀ ਮੁਸਕਿਲ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਸਾਰੀ ਸਾਰੀ ਦਿਹਾੜੀ  ਬੈਠਕੇ ਇੰਤਜ਼ਾਰ ਕਰਨ ਉਪਰੰਤ ਕਣਕ ਮਿਲਦੀ ਹੈ । ਵੱਖ ਵੱਖ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਡੀਪੂ ਹੋਲਡਰਾਂ ਰਾਹੀ ਕਣਕ ਦੀ ਵੰਡ ਹੁੰਦੀ ਸੀ ੁਦੋਂ ਕਿਸੇ ਵੀ ਲਾਭਪਾਤਰੀ ਨੂੰ ਸਰਕਾਰ ਵਲੋਂ ਭੇਜੀਆਂ ਵਸਤਾ ਲੈਣ ਤੋਂ ਵਾਂਝੇ ਨਹੀਂ ਸੀ ਹੋਣਾ ਪੈਦਾ ਪਰ ਅੱਜ ਕੰਮ ਦੇ ਦਿਨਾਂ ਵਿੱਚ ਦਫਤਰਾਂ ਅਤੇ ਗੁਦਾਮਾਂ ਵਿੱਚ ਧੱਕੇ ਖਾਣੇ ਪੈ ਰਹੇ ਹਨ ।

ਕੀ ਕਹਿਣਾ ਹੈ  ਡੀਪੂ ਹੋਲਡਰਾਂ ਦਾ:-

ਸਰਕਾਰ ਅਤੇ ਮਹਿਕਮੇ ਦੀਆਂ ਨੀਤੀਆਂ ਦੇ ਮਾਰੇ ਆਪਣੇ ਕਿੱਤੇ  ਨੂੰ ਚਲਾੁਣ ਤੋਂ ਅਸਮੱਰਥ ਹੋੇ  ਡੀਪੂ ਹੋਲਡਰਾਂ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਚੜਿੱਕ,ਅਤੇ ਸੁਰਜੀਤ ਸਿੰਘ  ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ੁਨਾ ਕਿਹਾ ਕੇ ਜਦੋਂ ਸਰਕਾਰ ਵੱਲੋਂ ਸਾਨੂੰ ਡੀਪੂ ਹੋਲਡਰ ਦਾ ਲਾਇਸੈਂਸ ਦਿੱਤਾ ਗਿਆ ਹੈ ਤਾਂ  ਸਰਕਾਰੀ ਵਸਤਾਂ ਲੋਕਾਂ ਨੂੰ ਮੁਹੱੀਆ ਕਰਨ ਦਾ ਅਧਿਕਾਰ ਸਾਡੇ ਕੋਲ ਹੈ ਪਰ ਜਿਸ ਗਲਤ ਤਰੀਕੇ ਨਾਲ ਹੁਣ ਕਣਕ ਵੰਡੀ ਜਾ ਰਹੀ ਹੈ,ਿਸ ਮਸਲੇ ਨੂੰ ਲੈ ਕੇ ਅਸੀਂ ਸਰਕਾਰ ਤੇ ਪ੍ਰਸਾਸਨ ਕੋਲ ਕੀ ਵਾਰ ਜਾ ਚੁੱਕੇ ਹਾ ਪਰ ਡੀਪੂ ਹੋਲਡਰਾਂ ਨੂੰ ਨਜ਼ਰ ਅੰਦਾਜ ਕਰਨ ਵਾਲੀ ਸਥਿਤੀ ਜਿਂੁ ਦੀ ਤਿਂੁ ਹੈ । ੁਹਨਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ  ਕਰਦੇ ਹਾਂ ਕਿ ਪਿੰਡਾਂ ਦੇ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਵਸਤਾ ਡੀਪੂ ਹੋਲਡਰਾਂ ਰਾਹੀਂ ਹੀ ਵੰਡੀਆਂ ਜਾਣ।

 ਕਹਿਣਾ ਹੈ ਜ਼ਿਲ੍ਹਾ ਫੂਡ ਸਪਲਾੀ ਅਫਸਰ ਦਾ:-

ਜਦਂੋ ਜ਼ਿਲ੍ਹਾ ਕੰਟਰੋਲ ਅਫਸਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਫੋਨ ਚੁੱਕ ਕੇ ਗੱਲ ਕਰਨਾ ਵੀ ਠੀਕ ਨਹੀ ਸਮਝਿਆ ਅਤੇ ਵਾਰ ਵਾਰ ਫੋਨ ਕਰਨ ਤੇ ਕੱਟਦੇ ਰਹੇ ।