’ਤੇ ਭਰੇ ਮਨ ਨਾਲ 20 ਲੱਖ ਦਾ ਵੇਚਿਆ ਮੋਗੇ ਦਾ ਪੰਜਾਬ ਚੈਂਪੀਅਨ, ਝੋਟਾ

ਸਮਾਲਸਰ, 09 ਅਕਤੂਬਰ (ਗਗਨਦੀਪ)- ਕਸਬੇ ਦੇ ਨ    ਜ਼ਦੀਕੀ ਪਿੰਡ ਰੋਡੇ ਖੁਰਦ ਦਾ ਪੰਜਾਬ ਚੈਂਪੀਅਨ 2016 ਅਰਜਨ ਝੋਟਾ (ਸਾਨ) ਵੀਹ ਲੱਖ ਰੁਪਏ ‘ਚ ਜਗਰਾਉਂ ਤਹਿਸੀਲ ਦੇ ਡਾਂਗੀਆ ਪਿੰਡ ਨਿਵਾਸੀ ਬਲਵੰਤ ਸਿੰਘ ਸੋਨਾ ਕਲੇਰ ਨੇ ਖਰੀਦ ਲਿਆ ਹੈ। ਜਿਕਰਯੋਗ ਹੈ ਕਿ ਨੀਲੀ ਰਾਵੀ ਨਸਲ ਦੇ ਉਕਤ ਝੋਟੇ ਦਾ ਪਿਤਾ ਬਾਦਸ਼ਾਹ ਵੀ ਚਾਰ ਵਾਰ ਪੰਜਾਬ ਚੈਂਪੀਅਨ ਰਿਹਾ, ਉਸ ਦੀ ਬੋਲੀ ਅੱਠ ਕਰੋੜ ਰੁਪਏ ਤੱਕ ਲੱਗ ਗਈ ਸੀ ਫਿਰ ਵੀ ਮਾਲਕ ਜਗਜੀਤ ਸਿੰਘ ਜੱਗਾ ਨੇ ਵੇਚਣ ਤੋਂ ਮਨਾਂ ਕਰ ਦਿੱਤਾ। ਇਸ ਦੀ ਮਾਂ ਵੀ ਚੈਂਪੀਅਨ ਨਸਲ ਦੀ ਸੀ। ਇਹ ਸਾਨ ਖੁਦ ਵੀ 2015-2016 ਮੁਕਤਸਰ ਮੇਲਾ ਅਤੇ ਲੁਹਾਰਾ ਮੇਲੇ ਦਾ ਚੈਂਪੀਅਨ ਰਿਹਾ ਹੈ। ਅਰਜਨ ਨੂੰ ਵੇਚਣ ਦੀ ਆਪਣੀ ਮਜਬੂਰੀ ਬਾਰੇ ਗੱਲ ਕਰਦਿਆਂ ਜਗਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਿਦੇਸ਼ ਜਾ ਰਹੇ ਹਨ ਅਤੇ ਮਗਰ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੈ ਇਸ ਕਰਕੇ ਭਰੇ ਮਨ ਨਾਲ ਅਰਜਨ ਤੋਂ ਜੁਦਾ ਹੋ ਰਹੇ ਹਾਂ । ਬਲਵੰਤ ਸਿੰਘ ਪੇਸ਼ੇ ਤੋਂ ਦੁੱਧ ਉਤਪਾਦਕ ਕਿਸਾਨ ਹੈ ਅਤੇ ਉਸ ਦਾ ਜਗਜੀਤ ਸਿੰਘ ਦੇ ਘਰ ਆਉਣਾ ਜਾਣਾ ਹੈ। ਇਸੇ ਵਜਾ ਕਰਕੇ ਜਗਜੀਤ ਸਿੰਘ ਨੇ ਅਰਜਨ ਨੂੰ ਬਲਵੰਤ ਸਿੰਘ ਨੂੰ ਸੌਂਪਣ ਦਾ ਫੈਸਲਾ ਕਰ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੰਤ ਸਿੰਘ ਕਲੇਰ ਨੇ ਦੱਸਿਆ ਕਿ ਵੇਰਕਾ ਡੇਅਰੀ ਤੋਂ ਪ੍ਰੇਰਿਤ ਹੋ ਕੇ ਅਰਜਨ ਨੂੰ ਖਰੀਦਣ ਦਾ ਮਨ ਬਣਾਇਆ ਹੈ। ਲੁਧਿਆਣੇ ਜਿਲੇ ਦਾ ਛੋਟਾ ਜਿਹਾ ਪਿੰਡ ਡਾਂਗੀਆ ਪਹਿਲਾਂ ਆਲੂ ਉਤਪਾਦਨ ਲਈ ਮਸ਼ਹੂਰ ਹੈ ਤੇ ਹੁਣ ਦੁੱਧ ਉਤਪਾਦਨ ਵਿੱਚ ਆਪਣਾ ਕਮਾਲ ਕਰਕੇ ਦਿਖਾਵਾਂਗੇ। ਕਿਸਾਨਾਂ ਲਈ ਮਾਰੂ ਸਾਬਿਤ ਹੁੰਦੇ ਜਾ ਰਹੇ ਖੇਤੀ ਧੰਦੇ ਨੂੰ ਸਹਾਇਕ ਧੰਦੇ ਦੀ ਸਹਾਇਤਾ ਨਾਲ ਲਾਹੇਵੰਦ ਬਣਾਉਣ ਦੇ ਯਤਨਾਂ ਸਦਕਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਪਿੰਡ ਦੇ ਹੋਰ ਵੀ ਬਹੁਤ ਸਾਰੇ ਕਿਸਾਨ ਚੰਗੀ ਨਸਲ ਦੇ ਦੁਧਾਰੂ ਪਸ਼ੂ ਪਾਲਣ ਨੂੰ ਤਰਜੀਹ ਦੇਣ ਲੱਗੇ ਹਨ। ਇਸ ਮੌਕੇ ਗੁਰਜੀਤ ਸਿੰਘ, ਗੁਰਪ੍ਰੀਤ ਬਰਾੜ, ਪ੍ਰਦੀਪ ਬਰਾੜ, ਬੇਅੰਤ ਸਿੰਘ, ਕੁਲਦੀਪ ਰੋਡੇ, ਨਵਦੀਪ ਅਰੋੜਾ (ਸੇਠ), ਲਵਲੀ ਬਰਾੜ ਅਤੇ ਹਰਪ੍ਰੀਤ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।