ਲਿਟਲ ਮਿਲੇਨੀਅਮ ਦੇ ਵਿਦਿਆਰਥੀਆਂ ਨੇ ਕੀਤਾ ਡਾਕਘਰ ਦਾ ਦੌਰਾ

ਮੋਗਾ, 9 ਅਕਤੂਬਰ (ਜਸ਼ਨ )-ਮੋਗਾ-ਬੁੱਘੀਪੁਰਾ ਚੌਂਕ ‘ਚ ਓਜੋਨ ਕੌਂਟੀ ਸਥਿਤ ਲਿਟਲ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਪੂਨਮ ਸ਼ਰਮਾ ਦੀ ਅਗਵਾਈ ’ਚ ਚੈਂਬਰ ਰੋਡ ਤੇ ਸਥਿਤ ਮੁੱਖ ਡਾਕਘਰ ਦਾ ਨਿਰੀਖਣ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ਰੰਸੀਪਲ ਪੂਨਮ ਸ਼ਰਮਾ, ਅਧਿਆਪਕਾ ਮਾਲਤੀ ਗਰੋਵਰ, ਰਿਧੀ ਅਤੇ ਰਵੀਨਾ ਨੇ ਦੱਸਿਆ ਕਿ ਬੱਚਿਆਂ ਨੂੰ ਡਾਕਘਰ ਦਾ ਦੌਰਾ ਕਰਾਉਣ ਦਾ ਮੁੱਖ ਮਕਸਦ ਉਨਾਂ ਨੂੰ ਡਾਕਘਰ ਸਬੰਧੀ ਜਾਣਕਾਰੀ ਦੇਣਾ ਹੈ। ਡਾਕਘਰ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਡਾਕ ਟਿਕਟਾਂ, ਮਨੀ ਆਰਡਰ, ਪੋਸਟਲ ਆਰਡਰ, ਬੱਚਤ ਯੋਜਨਾ, ਸਪੀਡ ਪੋਸਟ ਦੇ ਇਲਾਵਾ ਪੱਤਰਾਂ ਨੂੰ ਇਕ ਜਗਾ ਤੋਂ ਦੂਜੀ ਜਗਾ ਭੇਜਣ ਦੀ ਵਿਧੀ, ਪੱਤਰ ਤੇ ਮੋਹਰ ਲਗਾਉਣਾ ਅਤੇ ਡਾਕ ਦੀ ਛਾਂਟੀ ਬਾਰੇ ਜਾਣਕਾਰੀ ਦਿੱਤੀ। ਸਕੂਲ ਡਾਇਰੈਕਟਰ ਤੇ ਸਟਾਫ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਅਜਿਹੇ ਦੌਰੇ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਨੂੰ ਰੋਜ਼ਮਰਰਾ ਦੀ ਜ਼ਿੰਦਗੀ ਲਈ ਵਿਹਾਰਕ ਤੌਰ ’ਤੇ ਪਰਪੱਕ ਬਣਾਉਣਾ ਹੈ।