ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਦੀ ਮਾਤਾ ਗੁਰਮੇਜ ਕੌਰ ਨਮਿੱਤ ਅੰਤਿਮ ਅਰਦਾਸ 10 ਅਕਤੂਬਰ ਨੂੰ
ਮੋਗਾ/ਕੋਟ ਈਸੇ ਖਾਂ, 8 ਅਕਤੂਬਰ (ਜਸ਼ਨ)-ਸ੍ਰੀ ਹੇਮਕੁੰਟ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ, ਸ: ਅਜੀਤ ਸਿੰਘ ਸੰਧੂ, ਸ: ਅਮਰੀਕ ਸਿੰਘ ਸੰਧੂ, ਸ: ਬਗੀਚਾ ਸਿੰਘ ਸੰਧੂ ਅਤੇ ਸ: ਗੁਰਨਾਮ ਸਿੰਘ ਸੰਧੂ ਦੇ ਮਾਤਾ ਸਰਦਾਰਨੀ ਗੁਰਮੇਜ ਕੌਰ ਪਤਨੀ ਸਵਰਗੀ ਸ: ਗੰਗਾ ਸਿੰਘ ਬਲਖੰਡੀ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ । ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਗੁਰਮੇਜ ਕੌਰ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਉਨਾਂ ਦੇ ਗ੍ਰਹਿ ਪਿੰਡ ਬਲਖੰਡੀ ਵਿਖੇ 10 ਅਕਤੂਬਰ ਮੰਗਲਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।