ਪਿੰਡ ਦੀਨਾ ਸਾਹਿਬ ਵਿਖੇ ਲੱਗੇ ਖੂਨਦਾਨ ਕੈਂਪ ਵਿੱਚ 95 ਨੌਜਵਾਨਾਂ ਨੇ ਖੂਨਦਾਨ ਕੀਤਾ
ਮੋਗਾ,8 ਅਕਤੂਬਰ (ਜਸ਼ਨ)-ਆਨੰਦ ਈਸ਼ਰ ਸਪੋਰਟਸ ਕਲੱਬ ਦੀਨਾ ਸਾਹਿਬ ਵੱਲੋਂ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਜਫਰਨਾਮਾ ਸਾਹਿਬ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 95 ਖੂਨਦਾਨੀ ਨੌਜਵਾਨਾਂ ਨੇ ਖੂਨਦਾਨ ਕੀਤਾ । ਇਸ ਕੈਂਪ ਦਾ ਉਦਘਾਟਨ ਰੂਰਲ ਐਨ.ਜੀ.ਓ. ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਧਾਨ ਜਸਵੀਰ ਜੱਸੀ ਦੀਨਾ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਸ ਮੌਕੇ ਜ਼ਿਲਾ ਚੇਅਰਮੈਨ ਮਹਿੰਦਰ ਪਾਲ ਲੂੰਬਾ, ਬਲੱਡ ਪ੍ੋਜੈਕਟ ਇੰਚਾਰਜ ਦਵਿੰਦਰਜੀਤ ਸਿੰਘ ਗਿੱਲ, ਬਲਾਕ ਜਨਰਲ ਸਕੱਤਰ ਗੁਰਚਰਨ ਸਿੰਘ ਰਾਜੂ ਪੱਤੋ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਉਹਨਾਂ ਖੂਨਦਾਨੀਆਂ ਦੇ ਬੈਜ਼ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਕੈਂਪ ਵਿੱਚ ਕੁੱਲ 95 ਨੌਜਵਾਨਾਂ ਨੇ ਖੂਨਦਾਨ ਕੀਤਾ । ਇਸ ਮੌਕੇ ਸੰਬੋਧਨ ਕਰਦਿਆਂ ਜਸਵੀਰ ਜੱਸੀ ਦੀਨਾ ਸਾਹਿਬ, ਗੁਰਚਰਨ ਸਿੰਘ ਰਾਜੂ ਪੱਤੋ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜੋਰੀ ਨਹੀਂ ਆਉਂਦੀ, ਤੇ 18 ਤੋਂ 65 ਸਾਲ ਤੱਕ ਦੀ ਉਮਰ ਦਾ ਹਰ ਤੰਦਰੁਸਤ ਇਨਸਾਨ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ । ਕਲੱਬ ਪ੍ਧਾਨ ਲਖਵਿੰਦਰ ਸਿੰਘ ਨੇ ਖੂਨਦਾਨ ਕੈਂਪ ਦਾ ਆਯੋਜਨ ਕਰਨ ਲਈ ਰੂਰਲ ਐਨ.ਜੀ.ਓ. ਮੋਗਾ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ । ਇਸ ਮੌਕੇ ਜਿਲਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਕਲੱਬ ਮੈਂਬਰਾਂ ਨੂੰ ਸਫਲ ਖੂਨਦਾਨ ਕੈਂਪ ਦੀ ਵਧਾਈ ਦਿੰਦਿਆਂ ਸਭ ਖੂਨਦਾਨੀਆਂ ਦਾ ਕੈਂਪ ਨੂੰ ਸਫਲ ਬਨਾਉਣ ਲਈ ਧੰਨਵਾਦ ਕੀਤਾ ਅਤੇ ਇਸ ਇਤਿਹਾਸਿਕ ਧਰਤੀ ਤੇ ਹਰ ਸਾਲ ਖੂਨਦਾਨ ਕੈਂਪ ਲਗਾਉਣ ਲਈ ਪ੍ੇਰਿਤ ਕੀਤਾ । ਇਸ ਮੌਕੇ ਕਲੱਬ ਵੱਲੋਂ ਮਹਿੰਦਰ ਪਾਲ ਲੂੰਬਾ, ਦਵਿੰਦਰਜੀਤ ਸਿੰਘ ਗਿੱਲ ਅਤੇ ਗੁਰਚਰਨ ਸਿੰਘ ਰਾਜੂ ਪੱਤੋ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਧਾਨ ਮੱਖਣ ਲਾਲ ਭਾਗੀਕੇ, ਕੈਸ਼ੀਅਰ ਭੁਪਿੰਦਰ ਸਿੰਘ, ਗੁਰਲਾਲ ਸਿੰਘ ਹਿੰਮਤਪੁਰਾ, ਪਾਣੀ ਬਚਾਓ ਰੁੱਖ ਲਗਾਓ ਸੇਵਾ ਸੁਸਾਇਟੀ ਮਾਣੂਕੇ ਦੇ ਪ੍ਧਾਨ ਪ੍ਗਟ ਸਿੰਘ, ਮਨਜੀਤ ਸਿੰਘ ਜੀਤਾ ਮਾਣੂਕੇ, ਰਣਜੀਤ ਸਿੰਘ ਬੱਬੂ, ਗੁਰਨਾਨਕ ਸਿੰਘ, ਜਸਵਿੰਦਰ ਸਿੰਘ ਪੱਤੋ, ਸਹਾਰਾ ਕਲੱਬ ਮੋਗਾ, ਹਰਪ੍ੀਤ ਸਿੰਘ ਖੋਟੇ, ਗੋਬਿੰਦਾ ਸੈਦੋਕੇ, ਰੂਪ ਸਿੰਘ ਬੁਰਜ਼ ਹਮੀਰਾ, ਗੁਰਜੀਤ ਜੈਦਕਾ ਦੀਨਾ, ਕਰਮਜੀਤ ਜੈਦਕਾ, ਗੁਰਚਰਨ ਸਿੰਘ ਖਾਲਸਾ, ਸੁਖਵਿੰਦਰ ਕੁਮਾਰ, ਸ਼ਮਸ਼ੇਰ ਸਿੰਘ, ਜੀਵਨ ਸਿੰਘ, ਰਣਜੋਧ ਸਿੰਘ ਜੋਧਾ ਪੰਚ, ਗੁਰਦਿੱਤ ਸਿੰਘ, ਗੁਰਜੀਤ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ, ਹਰਦੀਪ ਸਿੰਘ, ਤੋਤਾ ਸਿੰਘ, ਗੁਰੂਦੁਆਰਾ ਸਾਹਿਬ ਦੇ ਮੈਨੇਜਰ ਇਕਬਾਲ ਸਿੰਘ ਜੀਰਾ , ਮਲਕੀਤ ਸਿੰਘ ਹਠੂਰ, ਬਲੱਡ ਬੈਂਕ ਮੋਗਾ ਵੱਲੋਂ ਮੈਡਮ ਸ਼ੁਸ਼ਮਾ ਰਾਣੀ, ਨਰਿੰਦਰ ਕੌਰ, ਜੋਬਨਵੰਤ ਸਿੰਘ, ਬਿਨੇ ਕੁਮਾਰ, ਸੰਗੀਤ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੀਆਂ ਯੂਥ ਕਲੱਬਾਂ ਅਤੇ ਸੰਗਤਾਂ ਹਾਜ਼ਰ ਸਨ ।