ਡਾ ਮਨਜੀਤ ਸਿੰਘ ਨੇ ਬਤੌਰ ਸਿਵਲ ਸਰਜਨ ਅਹੁਦਾ ਸੰਭਾਲਿਆ

ਮੋਗਾ,3 ਅਕਤੂਬਰ (ਜਸ਼ਨ): ਦਫਤਰ ਸਿਵਲ ਸਰਜਨ ਮੋਗਾ ਵਿਖੇ ਅੱਜ ਡਾ ਮਨਜੀਤ ਸਿੰਘ ਨੇ ਬਤੌਰ ਸਿਵਲ ਸਰਜਨ ਵਜੋ ਆਪਣਾ ਅਹੁਦਾ ਸੰਭਾਲਿਆ।ਇਸ ਮੌਕੇ ਸਿਹਤ ਵਿਭਾਗ ਮੋਗਾ ਦੇ ਸਮੂਹ ਅਧਿਕਾਰੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਹਾਰਦਿਕ ਸਵਾਗਤ ਕੀਤਾ।ਇਸ ਮੌਕੇ ਡਾ ਮਨਜੀਤ ਸਿੰਘ ਸਿਵਲ ਸਰਜਨ ਮੋਗਾ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਿਭਾਗ ਦੀ ਤਰੱਕੀ ਲਈ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣੀ ਹੈ ਅਤੇ ਕਿਸੇ ਵੀ ਕਰਮਚਾਰੀ ਨੂੰ ਕੋਈ ਵੀ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਬਿਨਾ ਕਿਸੇ ਸਿਫਾਰਸ਼ ਦੇ ਬੇਝਿਜਕ ਹੋ ਕੇ ਮਿਲ ਸਕਦੇ ਹਨ।ਡਾ ਮਨਜੀਤ ਸਿੰਘ ਨੇ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆ ਦਾ ਸਦਾ ਸਤਿਕਾਰ ਕੀਤਾ ਜਾਵੇਗਾ ਅਤੇ ਸਿਹਤ ਵਿਭਾਗ ਨੂੰ ਹਮੇਸ਼ਾ ਲੋਕਾਂ ਦੀਆਂ ਸੇਵਾਵਾਂ ਲਈ ਤੱਤਪਰ ਰਹਿਣਾ ਚਾਹੀਦਾ ਹੈ।ਜਿਕਰਯੋਗ ਹੈ ਕਿ ਡਾ ਮਨਜੀਤ ਸਿੰਘ ਜਿਲ੍ਹਾ ਪਟਿਆਲਾ ਦੇ ਬਲਾਕ ਤਿਰਪੁਰੀ ਵਿੱਚ ਸੀਨੀਅਰ ਮੈਡੀਕਲ ਅਫਸਰ ਵਜੋ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇੱਕ ਇਮਾਨਦਾਰ ਅਤੇ ਨਿਢਰ ਅਫਸਰ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਹਨ।ਇਸ ਮੌਕੇ ਸਵਾਗਤ ਕਰਤਾ ਵਿੱਚ ਜਿਲ੍ਹਾ ਪਰਿਵਾਰ ਅਤੇ ਭਲਾਈ ਅਫਸਰ ਡਾ ਰੁਪਿੰਦਰ ਕੌਰ ਗਿੱਲ, ਡਾ ਸੁਰਿੰਦਰ ਸੇਤੀਆ ਜਿਲ੍ਹਾ ਮੈਡੀਕਲ ਕਮਿਸ਼ਨਰ, ਡਾ ਮਨੀਸ਼ ਅਰੋੜਾ ਜਿਲ੍ਹਾ ਐਪਡੀਮੋਲੋਜਿਸਟ, ਡਾ ਅਰੁਣ ਗੁਪਤਾ ਸਹਾਇਕ ਸਿਵਲ ਸਰਜਨ ਮੋਗਾ, ਡਾ ਸੁਨੀਲ ਅਗਰਵਾਲ ਜਿਲ੍ਹਾ ਸਿਹਤ ਅਫਸਰ ਮੋਗਾ, ਡਾ ਹਰਿੰਦਰ ਕੁਮਾਰ ਸ਼ਰਮਾ ਜਿਲਾ ਟੀਕਾਕਰਨ ਅਫਸਰ, ਡਾ ਗਗਨਦੀਪ ਸਿੰਘ ਗਿੱਲ, ਅਤੇ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕ੍ਰਿਸ਼ਨਾ ਸ਼ਰਮਾ ਅਤੇ ਅੰਮ੍ਰਿਤ ਸ਼ਰਮਾ ਵੀ ਹਾਜਰ ਸਨ।