ਕੌਮੀ ਸਿਹਤ ਮਿਸ਼ਨ ਤਹਿਤ ਜੁਆਇੰਟ ਟੀਮ ਨੇ ਡੇਂਗੂ ਦੀ ਰੋਕਥਾਮ ਲਈ 62 ਚਲਾਣ ਕੱਟੇ-ਡਾ: ਮੁਨੀਸ਼ ਅਰੋੜਾ
ਮੋਗਾ,3 ਅਕਤੂਬਰ (ਜਸ਼ਨ)-ਇਸ ਸਾਲ ਮੋਗਾ ਜ਼ਿਲਾ ਡੇਂਗੂ, ਚਿਕਨਗੁਨੀਆ ਅਤੇ ਸਵਾਈਨ ਫਲੂ ਦੇ ਕੇਸਾਂ ਵਿੱਚ ਪੰਜਾਬ ਵਿੱਚੋਂ ਸਭ ਤੋਂ ਹੇਠਲੇ ਪਾਇਦਾਨ ਤੇ ਹੈ, ਜਿਸ ਦਾ ਪੂਰਾ ਸਿਹਰਾ ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰ ਰਹੀ ਮੋਗਾ ਜਿਲੇ ਦੀ ਐਨ.ਵੀ.ਬੀ.ਡੀ.ਸੀ.ਪੀ. ਟੀਮ ਨੂੰ ਜਾਂਦਾ ਹੈ, ਜਿਸ ਨੇ ਪੂਰੀ ਮਿਹਨਤ ਕਰ ਕੇ ਮੋਗਾ ਜਿਲੇ ਦੇ ਲੋਕਾਂ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਅ ਕੇ ਰੱਖਿਆ ਹੈ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਜਿਲਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਦੱਸਿਆ ਕਿ ਪੂਰੇ ਪੰਜਾਬ ਵਿੱਚ ਡੇਂਗੂ ਦਾ ਅੰਕੜਾ 2100 ਦੇ ਕਰੀਬ ਪਹੁੰਚ ਚੁੱਕਾ ਹੈ, ਜਦਕਿ ਮੋਗਾ ਜਿਲੇ ਵਿੱਚ ਹੁਣ ਤੱਕ ਸਿਰਫ 13 ਕੇਸ ਰਿਪੋਰਟ ਹੋਏ ਹਨ ਤੇ ਕੋਈ ਵੀ ਮੌਤ ਨਹੀਂ ਹੋਈ । ਉਹਨਾਂ ਦੱਸਿਆ ਕਿ ਚਿਕਨਗੁਨੀਆ ਦੇ ਰਾਜਭਰ ਵਿਚੋਂ 100 ਦੇ ਕਰੀਬ ਕੇਸ ਰਿਪੋਰਟ ਹੋ ਚੁੱਕੇ ਹਨ, ਜਦਕਿ ਮੋਗਾ ਜਿਲੇ ਵਿੱਚ ਸਿਰਫ ਇੱਕ ਕੇਸ ਹੀ ਪਾਇਆ ਗਿਆ ਹੈ । ਉਹਨਾਂ ਦੱਸਿਆ ਕਿ ਇਸੇ ਤਰਾਂ ਮਲੇਰੀਆ ਦੇ ਪੂਰੇ ਪੰਜਾਬ ਵਿੱਚ 625 ਕੇਸ ਹੋ ਚੁੱਕੇ ਹਨ ਤੇ ਮੋਗਾ ਜਿਲੇ ਵਿੱਚ ਸਿਰਫ ਤਿੰਨ ਕੇਸ ਰਿਪੋਰਟ ਹੋਏ ਹਨ । ਉਹਨਾਂ ਕਿਹਾ ਕਿ ਅਗਲੇ ਦੋ ਮਹੀਨਿਆਂ ਦੌਰਾਨ ਮੌਸਮ ਦੇ ਬਦਲਾਅ ਕਾਰਨ ਤਾਪਮਾਨ 30 ਡਿਗਰੀ ਸੈਂਟੀਗਰੇਡ ਤੋਂ ਹੇਠਾਂ ਆਉਣ ਕਾਰਨ ਲਾਰਵਾ ਤੇਜ਼ੀ ਨਾਲ ਪੈਦਾ ਹੰੁਦੈ ਇਸ ਕਰਕੇ ਡੇਂਗੂ ਦੇ ਕਾਫੀ ਕੇਸ ਆਉਣ ਦੀ ਸੰਭਾਵਨਾ ਹੈ ਪਰ ਸਿਹਤ ਵਿਭਾਗ ਮੋਗਾ ਵੱਲੋਂ ਇਸ ਸਥਿਤੀ ਨਾਲ ਨਿਪਟਣ ਲਈ ਪੂਰੀ ਤਿਆਰੀ ਕੀਤੀ ਗਈ ਹੈ ਤੇ ਉਮੀਦ ਹੈ ਕਿ ਮੋਗਾ ਜਿਲੇ ਵਿੱਚ ਇਸ ਵਾਰ ਡੇਂਗੂ ਦੇ ਕੇਸ ਉਮੀਦ ਨਾਲੋਂ ਕਾਫੀ ਘੱਟ ਰਹਿਣਗੇ । ਉਹਨਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਲਾਰਵਾ ਚੈਕ ਕਰਨ ਅਤੇ ਚਲਾਨ ਕੱਟਣ ਦੀ ਮੁਹਿੰਮ ਬੰਦ ਨਹੀਂ ਕੀਤੀ ਗਈ ਬਲਕਿ ਸਾਡੀ ਟੀਮ ਰੋਜਾਨਾ ਆਪਣੇ ਸ਼ੈਡਿਊਲ ਮੁਤਾਬਿਕ ਕੰਮ ਕਰ ਰਹੀ ਹੈ ਤੇ ਹਰ ਰੋਜ਼ ਅਨੇਕਾਂ ਘਰਾਂ, ਹਸਪਤਾਲਾਂ, ਫੈਕਟਰੀਆਂ, ਦੁਕਾਨਾਂ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਾਇੰਟ ਟੀਮ ਵੱਲੋਂ ਹੁਣ ਤੱਕ 62 ਚਲਾਨ ਕੱਟੇ ਗਏ ਹਨ, ਜਿਸ ਵਿੱਚ ਪੰਜ ਸਰਕਾਰੀ ਅਦਾਰੇ, ਨੌਂ ਪ੍ਾਈਵੇਟ ਹਸਪਤਾਲ ਅਤੇ ਤਿੰਨ ਸਕੂਲ ਸ਼ਾਮਿਲ ਹਨ । ਇਸ ਮੌਕੇ ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਟੀਮ ਵੱਲੋਂ ਰੋਜਾਨਾ ਲਾਰਵਾ ਪਕੜਿਆ ਜਾ ਰਿਹਾ ਹੈ ਪਰ ਸੰਸਥਾਵਾਂ ਬਦਨਾਮ ਨਾ ਹੋਣ, ਇਸ ਲਈ ਇਹਨਾਂ ਸੰਸਥਾਵਾਂ ਦੇ ਨਾਮ ਜਨਤਕ ਨਹੀਂ ਕੀਤੇ ਜਾ ਰਹੇ । ਉਹਨਾਂ ਕਿਹਾ ਕਿ ਬਹੁਤੇ ਲੋਕਾਂ ਨੂੰ ਲਾਰਵੇ ਬਾਰੇ ਜਾਣਕਾਰੀ ਨਹੀਂ ਹੈ, ਇਸ ਲਈ ਹੁਣ ਸਭ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕ ਖੁਦ ਲਾਰਵੇ ਦੀ ਪਹਿਚਾਣ ਕਰਕੇ ਉਸ ਨੂੰ ਨਸ਼ਟ ਕਰ ਸਕਣ । ਉਹਨਾਂ ਦੱਸਿਆ ਕਿ ਡੇਂਗੂ ਨੂੰ ਕਾਬੂ ਕਰਨ ਵਿੱਚ ਲੋਕਾਂ ਤੋਂ ਬਹੁਤ ਅੱਛਾ ਸਹਿਯੋਗ ਮਿਲ ਰਿਹਾ ਹੈ ਤੇ ਉਮੀਦ ਹੈ ਕਿ ਅਗਲੇ ਸਾਲਾਂ ਵਿੱਚ ਸਾਨੂੰ ਹੋਰ ਕਾਮਯਾਬੀ ਮਿਲੇਗੀ । ਅੱਜ ਐਨ.ਵੀ.ਬੀ.ਡੀ.ਸੀ.ਪੀ. ਟੀਮ ਵੱਲੋਂ ਸਿਵਲ ਹਸਪਤਾਲ ਤੋਂ ਲੈ ਕੇ ਤਿੰਨ ਨੰਬਰ ਚੁੰਗੀ ਤੱਕ, ਆਰੀਆ ਸਕੂਲ ਰੋਡ, ਡੀ. ਐਮ. ਕਾਲਜ਼ ਰੋਡ, ਪ੍ਤਾਪ ਰੋਡ ਅਤੇ ਰੇਲਵੇ ਰੋਡ ਤੇ ਪੈਂਫਲਿਟ ਵੰਡ ਕੇ ਜਾਗਰੂਕ ਕੀਤਾ ਗਿਆ । ਦੁਕਾਨਾਂ ਅਤੇ ਘਰਾਂ ਵਿੱਚ ਲਾਰਵਾ ਚੈਕ ਕੀਤਾ ਗਿਆ ਤੇ ਨਾਲੀਆਂ ਵਿੱਚ ਲਾਰਵੀਸਾੀਡ ਦਾ ਛਿੜਕਾਅ ਕਰਵਾਇਆ ਗਿਆ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਕੂਲਰਾਂ ਵਿੱਚ ਪਾਣੀ ਪਾਉਣ ਦਾ ਮੌਸਮ ਨਹੀਂ ਰਿਹਾ, ਇਸ ਲਈ ਕੂਲਰਾਂ ਵਿੱਚੋਂ ਪਾਣੀ ਨੂੰ ਕੱਢ ਕੇ ਉਸ ਵਿੱਚ ਕੱਪੜਾ ਮਾਰ ਕੇ ਸੁਕਾ ਦਿੱਤਾ ਜਾਵੇ ਤੇ ਆਉਣ ਵਾਲੇ ਦਿਨਾਂ ਵਿੱਚ ਬਿਨਾਂ ਪਾਣੀ ਤੋਂ ਹੀ ਕੂਲਰ ਚਲਾਏ ਜਾਣ ਤਾਂ ਜੋ ਡੇਂਗੂ ਦੇ ਡੰਗ ਤੋਂ ਬਚਿਆ ਜਾ ਸਕੇ । ਇਸ ਮੌਕੇ ਉਹਨਾਂ ਦੇ ਨਾਲ ਗਗਨਦੀਪ ਸਿੰਘ ਸੈਨੇਟਰੀ ਇੰਸਪੈਕਟਰ ਸਿਵਲ ਹਸਪਤਾਲ ਮੋਗਾ, ਰਣਜੀਤ ਸਿੰਘ ਸਿੱਧੂ ਸੈਨੇਟਰੀ ਇੰਸਪੈਕਟਰ, ਪਰਮਜੀਤ ਸਿੰਘ ਸੈਨੇਟਰੀ ਇੰਸਪੈਕਟਰ, ਵਪਿੰਦਰ ਸਿੰਘ ਇੰਸੈਕਟਰ ਕੁਲੈਕਟਰ ਆਦਿ ਵੀ ਮੌਜੂਦ ਸਨ ।