ਸਿਪਾਹੀ  ਲਖਵੀਰ ਸਿੰਘ ਨੇ ਬੱਚਿਆਂ ਤੋਂ ਦੂਰ ਰਹਿ ਥਾਣੇ ‘ਚ ਮਨਾਇਆ ਆਪਣਾ ਜਨਮ ਦਿਨ

ਅਜੀਤਵਾਲ, 03 ਅਕਤੂਬਰ ( ਅਵਤਾਰ ਸਿੰਘ )- ਥਾਣਾ ਅਜੀਤਵਾਲ ਦੇ ਸਿਪਾਹੀ  ਲਖਵੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮਨਜੂਰ ਕੀਤੀਆਂ ਗਿਣਵੀਆਂ ਚੁਣਵੀਆਂ ਛੁੱਟੀਆਂ ਵਿੱਚੋਂ ਡਿਊਟੀ ਨੂੰ ਪਹਿਲ ਦਿੰਦਿਆ ਆਪਣਾ ਜਨਮ ਦਿਨ ਆਪਣੇ ਬੱਚਿਆਂ ਅਤੇ ਦੋਸਤਾ ਮਿਤਰਾ ਤੋਂ ਦੂਰ ਰਹਿ ਕੇ ਥਾਣਾ ਅਜੀਤਵਾਲ ਦੇ ਸਟਾਫ ਨਾਲ ਮਨਾਇਆ। ਲਖਵੀਰ ਸਿੰਘ ਦੇ ਜਨਮ ਦਿਨ ਦਾ ਕੇਕ ਕੱਟਣ ਸਮੇਂ ਥਾਣਾ ਮੁਖੀ ਜਸਵੰਤ ਸਿੰਘ ਨੇ ਸਿਪਾਹੀ ਲਖਵੀਰ ਸਿੰਘ ਨੂੰ ਵਧਾਈ ਦਿੰਦਿਆ ਕਿਹਾ ਕਿ ਲਖਵੀਰ ਸਿੰਘ ਨੇ ਆਪਣੇ ਹੋਰਨਾ ਕੰਮਾ ਨੂੰ ਪਿੱਛੇ ਛੱਡਦਿਆਂ ਹੋਇਆ ਲੋਕ ਸੇਵਾ ਨੂੰ ਪਹਿਲ ਦਿੱਤੀ ਹੈ ਜੋ ਕਿ ਪੰਜਾਬ ਪੁਲਿਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲਖਵੀਰ ਸਿੰਘ ਨੇ ਸਟਾਫ ਨੂੰ ਆਪਣਾ ਪਰਿਵਾਰ ਸਮਝਿਆ ਹੈ। ਇਸ ਮੌਕੇ ਏ ਐਸ ਆਈ ਬਲਬੀਰ ਸਿੰਘ, ਏ ਐਸ ਆਈ ਸੁਲੱਖਣ ਸਿੰਘ, ਮੁਨਸ਼ੀ ਕੁਲਦੀਪ ਸਿੰਘ, ਸਿਪਾਹੀ ਜਗਦੀਪ ਸਿੰਘ, ਸਨਦੀਪ ਸਿੰਘ, ਗਗਨਦੀਪ ਸਿੰਘ, ਹਰਸ਼ਪ੍ਰੀਤ ਸਿੰਘ, ਗੁਰਜੰਟ ਸਿੰਘ, ਚਰਨ ਸਿੰਘ, ਜੋਰਾ ਸਿੰਘ  ਹਾਜ਼ਰ ਸਨ।