ਸੁੱਚਾ ਸਿੰਘ ਲੰਗਾਹ ਵੱਲੋਂ ਚੰਡੀਗੜ ਜ਼ਿਲਾ ਅਦਾਲਤ ਵਿਚ ਆਤਮ ਸਮਰਪਣ ,ਅਦਾਲਤ ਵੱਲੋਂ ਸਮਰਪਣ ਦੀ ਅਰਜ਼ੀ ਖਾਰਜ
ਚੰਡੀਗੜ, 2 ਅਕਤੂਬਰ (ਜਸ਼ਨ)- ਪੰਜਾਬ ਪੁਲਿਸ ਦੀ ਮਹਿਲਾ ਕਰਮਚਾਰੀ ਵੱਲੋਂ ਲਗਾਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁੱਚਾ ਸਿੰਘ ਲੰਗਾਹ ਨੇ ਅੱਜ ਦੁਪਹਿਰ ਸਮੇਂ ਚੰਡੀਗੜ ਜ਼ਿਲਾ ਅਦਾਲਤ ਵਿਚ ਆਤਮ ਸਮਰਪਣ ਕਰ ਦਿਤਾ ਪਰ ਅਦਾਲਤ ਵੱਲੋੋਂ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ । ਮਾਣਯੋਗ ਜੱਜ ਨੇ ਹੁਕਮ ਸੁਣਾਉਂਦਿਆਂ ਆਖਿਆ ਕਿ ਕਿਉਂਕਿ ਲੰਗਾਹ ਖਿਲਾਫ਼ ਮਾਮਲਾ ਗੁਰਦਾਸਪੁਰ ਵਿਖੇ ਦਰਜ ਹੋਇਆ ਹੈ ਇਸ ਕਰਕੇ ਚੰਡੀਗੜ ਦੀ ਬਜਾਏ ਲੰਗਾਹ ਨੂੰ ਗੁਰਦਾਸਪੁਰ ਵਿਖੇ ਆਤਮ ਸਮਰਪਣ ਕਰਨਾ ਚਾਹੀਦਾ ਹੈ । ਇਸ ਮੌਕੇ ਸੁੱਚਾ ਸਿੰਘ ਲੰਗਾਹ ਦੇ ਵਕੀਲਾਂ ਨੇ ਚੰਡੀਗੜ ਦੇ ਸੈਕਟਰ 43 ਦੀ ਜ਼ਿਲਾ ਅਦਾਲਤ ਵਿਚ ਮੌਜੂਦ ਡਿੳੂਟੀ ਮੈਜਿਸਟਰੇਟ ਸ: ਹਿਰਦੇਜੀਤ ਸਿੰਘ ਨੂੰ ਬੇਨਤੀ ਕਰਦਿਆਂ ਆਖਿਆ ਕਿ ਉਹਨਾਂ ਨੂੰ ਪੰਜਾਬ ਪੁਲਿਸ ’ਤੇ ਭਰੋਸਾ ਨਹੀਂ ਅਤੇ ਇਹ ਮਾਮਲਾ ਰਾਜਨੀਤਕ ਰੰਜਿਸ਼ ਦੇ ਤਹਿਤ ਦਰਜ ਕੀਤਾ ਗਿਆ ਹੈ ਇਸੇ ਕਰਕੇ ਪੰਜਾਬ ਪੁਲਿਸ ਦੀ ਨਜਾਇਜ਼ ਹਿਰਾਸਤ ਅਤੇ ਤੰਗ ਪਰੇਸ਼ਾਨ ਕਰਨ ਦੀ ਨੀਤੀ ਤੋਂ ਬੱਚਣ ਲਈ ਚੰਡੀਗੜ ਆਤਮ ਸਮਰਪਣ ਕੀਤਾ ਜਾ ਰਿਹਾ ਹੈ । ਅਦਾਲਤ ਨੇ ਕੁਝ ਦੇਰ ਲਈ ਫੈਸਲਾ ਰਾਖਵਾਂ ਰੱਖ ਲਿਆ ਪਰ ਬਾਅਦ ਵਿਚ ਲੰਗਾਹ ਦੀ ਅਰਜ਼ੀ ਖਾਰਜ ਕਰ ਦਿੱਤੀ। ਅਰਜ਼ੀ ਖਾਰਜ ਹੋਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੇ ਕੁਝ ਦੇਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਨੂੰ ਦੇਸ਼ ਅਤੇ ਨਿਆਂ ਪ੍ਰਣਾਲੀ ਵਿਚ ਪੂਰਾ ਭਰੋਸਾ ਹੈ ਅਤੇ ਸੱਚ ਛੇਤੀ ਸਾਹਮਣੇ ਆ ਜਾਵੇਗਾ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਇਕ ਘੰਟੇ ਤੋਂ ਵੀ ਵੱਧ ਸਮਾਂ ਸੈਕਟਰ 43 ਵਿਚ ਰਹਿਣ ਦੇ ਬਾਵਜੂਦ ਪੰਜਾਬ ਪੁਲਿਸ ਸੁੱਚਾ ਸਿੰਘ ਲੰਗਾਹ ਨੂੰ ਗਿ੍ਰਫਤਾਰ ਕਰਨ ਨਹੀਂ ਪਹੰੁਚੀ । ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿਜੀਲੈਂਸ ਵਿਭਾਗ ‘ਚ ਤਾਇਨਾਤ ਇਕ ਵਿਧਵਾ ਔਰਤ ਕਾਂਸਟੇਬਲ ਵਲੋਂ ਬਲਾਤਕਾਰ ਦਾ ਪਰਚਾ ਦਰਜ ਕਰਾਏ ਜਾਣ ਤੋਂ ਬਾਅਦ ਵਿਵਾਦਾਂ ‘ਚ ਘਿਰੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਸੋਮਵਾਰ ਨੂੰ ਚੰਡੀਗੜ ਜ਼ਿਲਾ ਅਦਾਲਤ ‘ਚ ਆਤਮ ਸਮਰਪਣ ਕੀਤਾ। ਮਹਿਲਾ ਕਾਂਸਟੇਬਲ ਦਾ ਦੋਸ਼ ਸੀ ਕਿ ਸੁੱਚਾ ਸਿੰਘ ਲੰਗਾਹ ਪਿਛਲੇ 8-10 ਸਾਲਾਂ ਤੋਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਉਸ ਦਾ ਕਹਿਣਾ ਹੈ ਕਿ ਸਾਲ 2008 ‘ਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ, ਜਿਹੜਾ ਕਿ ਪੰਜਾਬ ਪੁਲਸ ਦਾ ਜਵਾਨ ਸੀ। ਪਤੀ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ‘ਤੇ ਨੌਕਰੀ ਹਾਸਲ ਕਰਨ ਲਈ ਉਕਤ ਮੰਤਰੀ ਨੂੰ ਪੀੜਤ ਮਹਿਲਾ ਮਿਲੀ ਸੀ ਕਿਉਂਕਿ ਉਹ ਸੁਚਾ ਸਿੰਘ ਲੰਗਾਹ ਦੀ ਬੇਟੀ ਦੀ ਜਮਾਤਣ ਰਹੀ ਸੀ ਇਸ ਕਰਕੇ ਨੌਕਰੀ ਹਾਸਲ ਕਰਨ ਵਿਚ ਸਹਾਇਤਾ ਦੀ ਆਸ ਲੈ ਕੇ ਲੰਗਾਹ ਕੋਲ ਪਹੰੁਚੀ ਸੀ ਪਰ ਲੰਗਾਹ ਨੇ ਪੀੜਤਾ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਕੇ ਉਸ ਦਾ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਅਦਾਲਤ ‘ਚ ਆਤਮ-ਸਮਰਪਣ ਨਾ ਕਰਨ ਦੇ ਚੱਲਦਿਆਂ ਪੁਲਸ ਵਲੋਂ ਲੰਗਾਹ ਦੇ ਘਰ ਅਤੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਇਸ ਦੇ ਬਾਵਜੂਦ ਪੁਲਸ ਲੰਗਾਹ ਨੂੰ ਗਿ੍ਰਫਤਾਰ ਕਰਨ ‘ਚ ਨਾਕਾਮ ਰਹੀ। ਬੀਤੀ ਰਾਤ ਲੰਗਾਹ ਨੇ ਐੱਸ. ਜੀ. ਪੀ. ਸੀ. ਅਤੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਸ ਨੇ ਆਪਣੇ ਵਲੋਂ ਜਾਰੀ ਕੀਤੇ ਬਿਆਨ ‘ਚ ਸ਼ਨੀਵਾਰ ਨੂੰ ਅਦਾਲਤ ‘ਚ ਸਮਰਪਣ ਕਰਨ ਦੀ ਗੱਲ ਵੀ ਕਹੀ ਸੀ, ਜਿਸ ਤੋਂ ਬਾਅਦ ਉਸ ਨੇ ਸੋਮਵਾਰ ਨੂੰ ਚੰਡੀਗੜ ਜ਼ਿਲਾ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ। ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਅਖਬਾਰਾਂ ਦੀਆਂ ਸੁਰਖੀਆਂ ’ਚ ਬਣੇ ਰਹਿਣ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਲੰਗਾਹ ਸਬੰਧੀ ਖਬਰਾਂ ਛਪ ਰਹੀਆਂ ਸਨ ਪਰ ਬੀਤੇ ਕੱਲ ਤੋਂ ਲੰਗਾਹ ਅਤੇ ਪੀੜਤ ਮਹਿਲਾ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਜਿੱਥੇ ਅਕਾਲੀ ਖੇਮੇਂ ਸਕਤੇ ਵਿਚ ਹਨ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਾਇਰਲ ਹੋਈ ਅਸ਼ਲੀਲ ਵੀਡੀਓ ਦਾ ਜ਼ਿਕਰ ਵੀ ਮੁੜ ਤੋਂ ਭੱਖਣ ਲੱਗਾ ਹੈ । ਲੰਗਾਹ ਦੇ ਮਸਲੇ ਵਿਚ ਅਕਾਲੀ ਹਲਕਿਆਂ ਵੱਲੋਂ ਬੇਸ਼ੱਕ ਮਾਮਲੇ ਨੂੰ ਗੁਰਦਾਸਪੁਰ ਚੋਣ ਨਾਲ ਜੋੜ ਕੇ ਰਾਜਨੀਤੀ ਤੋਂ ਪੇ੍ਰਰਿਤ ਦੱਸਿਆ ਜਾ ਰਿਹਾ ਹੈ ਪਰ ਲੰਗਾਹ ਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹੋਣ ਦੇ ਬਾਵਜੂਦ ਔਰਤ ਪ੍ਰਤੀ ਇਸ ਤਰਾਂ ਦੇ ਵਰਤਾਰੇ ਨਾਲ ਸ਼ੋ੍ਰਮਣੀ ਅਕਾਲੀ ਦਲ ਦੇ ਅਕਸ ਨੂੰ ਢਾਹ ਲੱਗਣੀ ਯਕੀਨੀ ਹੈ। ਹਾਲ ਦੀ ਘੜੀ ਚੋਣ ਰਣਨੀਤੀ ਵਿਚ ਤਬਦੀਲੀ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਚੋਣ ਮੁਹਿੰਮ ਦੀ ਕਮਾਂਨ ਬਿਕਰਮ ਸਿੰਘ ਮਜੀਠੀਆ ਨੂੰ ਸੌਂਪ ਦਿੱਤੀ ਗਈ ਹੈ।