ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਖੇ ਇਕ ਰੋਜ਼ਾ ਕੈਂਸਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਮੋਗਾ,1 ਅਕਤੂਬਰ(ਜਸ਼ਨ):ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਖੇ ਇਕ ਰੋਜ਼ਾ ਕੈਂਸਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦੇਸ਼ ਭਗਤ ਕਾਲਜ ਮੋਗਾ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ16 ਅਕਤੂਬਰ ਨੂੰ ਸੁਸਾਇਟੀ ਵੱਲੋਂ ਮੁਫਤ ਕੈਂਸਰ ਜਾਂਚ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਸੈਮੀਨਾਰ ਨੂੰ ਸੰਬੋਧਨ ਕਰਦਿਆ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ.ਗੁਪਤਾ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਅਜੇ ਤਕ 36 ਦੇਸ਼ਾਂ ਵਿਚ ਕੈਂਸਰ ਜਾਗਰੂਕਤਾ ਦੇ ਸੈਮੀਨਾਰ ਕਰ ਚੁੱਕੇ ਹਨ। ਡਾ. ਜੀ.ਡੀ.ਗੁਪਤਾ ਨੇ ਦੱਸਿਆ ਕਿ ਕੈਂਸਰ ਇਕ ਲਾਇਲਾਜ ਬੀਮਾਰੀ ਨਹੀਂ ਹੈ, ਇਸਦੀ ਜੇਕਰ ਸਹੀ ਸਮੇਂ ਤੇ ਸਹੀ ਢੰਗ ਨਾਲ ਨਿਗਰਾਨੀ ਕੀਤੀ ਜਾਵੇ ਤਾਂ ਇਲਾਜ ਸੰਭਵ ਹੈ। ਇਸਦੀ ਜਾਣਕਾਰੀ ਦੇਣ ਲਈ ਵਰਲਡ ਕੈਂਸਰ ਸੁਸਾਇਟੀ ਨਿਯਮਿਤ ਤੌਰ ਤੇ ਯਤਨਸ਼ੀਲ ਹੈ ਅਤੇ ਮੁਫਤ ਜਾਂਚ ਤੇ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ।ਸੁਸਾਇਟੀ ਦੀ ਮੈਨੇਜਰ ਸ਼ਾਲਨੀ ਨੇ ਤਕਨੀਕ ਤੌਰ ਤੇ ਕੈਂਸਰ ਦੇ ਬਾਰੇ ਜਾਣਕਾਰੀ ਦਿਤੀ ਅਤੇ ਕੈਂਸਰ ਦੇ ਪ੍ਰਕਾਰ ਤੇ ਰੋਕਥਾਮ ਤੇ ਜਾਣੂ ਕਰਵਾਇਆ। ਸ਼ਾਲਨੀ ਨੇ ਔਰਤਾਂ ਨੂੰ ਸਿਹਤ ਸਬੰਧੀ ਜਾਣਕਾਰੀ ਤੋਂ ਜਾਣੂ ਕਰਵਾਇਆ। ਆਈ.ਐਸ.ਐਫ.ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ.ਗੁਪਤਾ ਨੇ ਫਾਰਮੇਸੀ ਵਿਦਿਆਰਥੀਆ ਨੂੰ ਸੱਦਾ ਦਿਤਾ ਕਿ ਇਸ ਕੈਂਪ ਵਿਚ ਉਹ ਵਧ-ਚੜ ਕੇ ਆਪਣੀ ਭਾਗੀਦਾਰੀ ਸੁਨਿਸ਼ਚਤ ਕਰਨ। ਸਮਾਗਮ ਦਾ ਸੰਚਾਲਨ ਫਾਰਮ ਡੀ ਦੇ ਵਿਭਾਗ ਮੁੱਖੀ ਡਾ. ਮਹਿੰਦਰ ਸਿੰਘ ਰਾਠੌੜ ਨੇ ਕੀਤਾ। ਸੈਮੀਨਾਰ ਦੇ ਅਖੀਰ ਵਿਚ ਉਪ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਨੇ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਵਿਚ ਫੈਕਿਲਟੀ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।