17 ਸਾਲ ਤੋ ਸਮਾਜ  ਦੀ ਸੇਵਾ ਨੂੰ ਸਮਰਪਿਤ ਸਮਾਜ ਸੇਵਾ ਸੁਸਾਇਟੀ ਮੋਗਾ --ਛਿੰਦਰਪਾਲ ਸਿੰਘ ਜੰਡੂ

ਮੋਗਾ,1 ਅਕਤੂਬਰ (ਜਸ਼ਨ):ਸਮਾਜ  ਸੇਵਾ ਸੁਸਾਇਟੀ ( ਰਜਿ :) ਮੋਗਾ ਦੀ ਮਹੀਨਾਵਾਰ ਮੀਟਿੰਗ ਸੁਸਾਇਟੀ ਦੇ ਦਫਤਰ ਵਿਖੇ ਮੁੱਖ ਸੇਵਾਦਾਰ ਸ ਗੁਰਸੇਵਕ ਸਿੰਘ ਸੰਨਿਆਸੀ ਦੀ ਰਹਿਨਨੁਮਾਈ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਵਰਲਡ ਕੈਂਸਰ ਕੇਅਰ ਦੇ  ਰਾਜਦੂਤ ਸ ਕੁਲਵੰਤ ਸਿੰਘ  ਤੇ ਛਿੰਦਰਪਾਲ ਸਿੰਘ ਜੰਡੂ ਨੇ ਸ਼ਿਰਕਤ ਕੀਤੀ ਇਸ ਮੋਕੇ ਸੁਸਾਇਟੀ ਵਲੋ ਨਿਭਾਈਆ ਜਾ ਰਹਿਆ ਸੇਵਾਵਾਂ ਦਾ ਵਿਸਤਾਰਪੂਰਵਕ ਜਾਣਕਾਰੀ ਸਾਝੀ ਕੀਤੀ ਗਈ ਜੋ ਕਿ ਅਜ ਤਕ ਵੱਖ ਵੱਖ ਸੇਵਾਵਾਂ ਤਹਿਤ ਲੋਕ ਸੇਵਾ ਨੂੰ ਸਮਰਪਿਤ ਹੈ ਅਜੋਕੇ ਸਮੇ ਤੋ ਹੀ ਜਖਮੀਆ ਦੀ ਸਹਾਇਤਾ ਲਈ ਦੋ ਐਂਬੂਲੈਂਸ ਗੱਡੀਆ ਚਲ ਰਹੀਆ ਹਨ ਜਿਨਾ ਰਾਹੀ ਹੁਣ ਤਕ ਅਨੇਕਾ ਕੀਮਤੀ ਜਾਨਾ ਬਚਾਇਆ ਗਈਆ ਹਨ ਕੀਤੇ ਵੀ ਲੋੜ ਪੈਣ ਤੇ ਜਦ ਤੋ ਜਦ ਹਾਦਸੇ ਵਾਲੀ ਜਗਾ ਤੇ ਇਸ ਦੀ ਟੀਮ ਚੰਦ ਮਿੰਟਾ ਵਿੱਚ ਲੋਕਾ ਦੀ ਸਹਾਇਤਾ ਲਈ ਪੁਹੰਚ ਜਾਂਦੀ ਹੈ ਲਾਵਾਰਿਸ ਲਾਸ਼ਾ ਜਿਨਾਂ ਦੇ ਨੇੜੇ ਨਹੀ ਕੋਈ ਜਾਂਦਾ ਉਹਨਾ ਲਾਸ਼ਾ ਨੂੰ ਆਪ ਹੱਥੀ ਨਹਿਰਾ ਆਦੀ ਤੋ ਕੱਢ ਕੇ ਲਿਆਉਂਦੇ ਹਨ ਤੇ ਆਪਣੇ ਪੱਧਰ ਤੇ ਉਹਨਾ ਦੀ ਸ਼ਨਾਖਤ ਕਰਵਾਉਣ ਲਈ ਉਪਰਾਲੇ ਕਰਦੇ ਹਨ ਜਿਹਨਾ ਦੀ ਸ਼ਨਾਖਤ ਨਹੀ ਹੁੰਦੀ ਉਹਨਾ ਮਿਤਕ ਦੇਹਾ ਦਾ ਸਸਕਾਰ ਸੁਸਾਇਟੀ ਵਲੋ ਕੀਤੀ ਜਾਂਦਾ ਹੈ ਤੇ ਹਰ ਸਾਲ ਉਹਨਾ ਦੀ ਅੰਤਿਮ ਸ਼ਾਤੀ ਲਈ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ ਅਤੇ ਅਰਦਾਸ ਕੀਤੀ ਜਾਂਦੀ ਹੈ ਤਾ ਕਿ ਉਹਨਾ ਵਿਛੜੀਆ ਰੋਹਾਂ ਨੂੰ ਪਰਮਾਤਮਾ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ । ਕੁਦਰਤੀ ਆਫਤਾ ਵੇਲੇ ਵੀ ਸੁਸਾਇਟੀ ਵਲੋ ਵਿਸ਼ੇਸ਼ ਯੋਗਦਾਨ ਪਾਇਆ ਗਿਆ ਜਿਵੇ ਕੀ ਉਤਰਾਖੰਡ ਅਤੇ ਜੰਮੂ ਕਸ਼ਮੀਰ ਵਿਖੇ ਆਏ ਹੜਾ ਵਿਚ ਲੋੜਵੰਦਾ  ਨੂੰ ਸਮਾਨ  ਮੁਹਾਇਆ ਕਰਵਾਇਆ । ਖੂਨਦਾਨ ਕੈਂਪ ਲਗਾਏ ਜਾਂਦਾ ਹਨ। ਵੱਖ ਵੱਖ ਪਿੰਡ ਕਸਬਿਆ ਆਦੀ ਵਿੱਚ ਫਰੀ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ ਜਿਨਾ ਵਿੱਚ ਸੁਸਾਇਟੀ ਵਲੋ ਸੰਗਤਾ ਨੂੰ ਮੁਫਤ ਦਵਾਇਆ ਮੁਹਾਇਆ ਕਰਵਾਇਆ ਜਾਂਦੀਆ ਹਨ । ਸਮਾਜ ਵਿੱਚ ਕਲੰਕ ਦੇ ਵਜੋ ਜਾਣੀਆ ਜਾਂਦੀਆ ਲਾਹਨਤਾ ਜਿਵੇ ਨਸ਼ਾ ਏਡਜ਼ ਭਰੂਣ ਹੱਤਿਆ ਤੇ ਵਾਤਾਵਰਣ ਜਿਹੇ ਵਿਸ਼ਿਆ ਤੇ ਸਕੂਲਾ ਕਾਲਜਾ ਤੇ ਹੋਰ ਜਨਤਕ ਖੇਤਰਾ ਵਿਚ ਸਮਾਜ ਦੇ ਲੋਕਾ ਨੂੰ ਜਾਗਰੂਕ ਕਰ ਰਿਹੀ ਹੈ ਤਾ ਕਿ ਨੋਜਵਾਨਾ ਪੀੜੀ ਇਨਾ ਬੁਰਿਆਂ ਪ੍ਰਤੀ ਸੁਚੇਤ ਰਹਿਣ । ਜਿਲੇ ਵਿੱਚ ਵੱਧ ਤੋ ਵੱਧ ਬੂਟੇ ਲਗਾਏ ਗਏ ਤੇ ਸ਼ਹਿਰ ਵਿੱ ਗੋਧੇਵਾਲ ਸਟੇਡੀਅਮ ਚ  ਗੰਦਗੀ ਦੇ ਢੇਰ ਨੂੰ ਹਟਾ ਕੇ ਸੁਸਾਇਟੀ ਵਲੋ ਤਿਆਰ ਕੀਤੀ ਐਵਰਗਰੀਨ ਪਾਰਕ ਜੋ ਕਿ ਲੋਕਾ ਲਈ ਵਰਦਾਨ ਸਾਬਤ ਹੋ ਰਹੀ ਹੈ । ਟਰੈਫਿਕ ਕੈਂਪ ਲਗਾਕੇ ਲੋਕਾ ਨੂੰ ਜਾਗਰੂਕ ਕਰਨਾ ਤੇ ਵਹਿਕਲਾ ਆਦੀ ਤੇ ਰਿਫਲੈਕਟਰ ਲਗਾਏ ਜਾਂਦੇ ਹਨ। ਲਾਵਾਰਿਸ ਮਿਲੇ ਵਿਆਕਤੀ ਦੀ ਦੇਖਭਾਲ ਕਰਨਾ । ਲੋੜਵੰਦ ਬੱਚਿਆ ਦੀ ਮਦਦ ਕਰਨਾ । ਅੰਤਿਮ ਯਾਤਰਾ ਵੈਨ ਜੋ ਕਿ ਮਿਤਕ ਸਰੀਰਾ ਨੂੰ ਇੱਕ ਤੋ ਦੂਜੀ ਜਗ੍ਹਾ ਸ਼ਿਫਟ ਕਰਨ ਦੀ ਸੇਵਾ ਨਿਭਾ ਰਹੀ ਹੈ । ਇਹ ਸਭ ਸੇਵਾਂਵਾ ਸਾਧ ਸੰਗਤ ਦੇ ਸਹਿਯੋਗ ਨਾਲ ਹੀ ਕੀਤੀਆ ਜਾ ਰਹੀਆ ਹਨ। ਆਸ ਕਰਦੇ ਹਾ ਸੰਗਤ ਇਸੇ ਤਰ੍ਹਾ ਸਹਿਯੋਗ ਕਰਦੀਆ ਰਹਣਗੀਆ ਤੇ ਸਮਾਜ ਦੀ ਸੇਵਾ ਹੋਰ ਵੱਧ ਤੋ ਵੱਧ ਕਰਵਾਉਂਦੀਆ ਰਹੇਣਗੀਆ । ਇਹਨਾ ਸੇਵਾਵਾ ਦਾ ਵਿਸਤਾਰ ਸੁਸਾਇਟੀ ਜਰਨਲ ਸਕੱਤਰ ਹਰਦੀਪ ਸਿੰਘ ਜੰਡੂ ਨੇ ਕੀਤਾ ।ਇਸ ਮੋਕੇ ਧਾਲੀਵਾਲ ਨੇ ਆਖਿਆ ਕਿ ਸੁਸਾਇਟੀ ਦੇ ਮੈਬਰ ਹੱਥੀ ਕਿਰਤ ਕਰਨ ਦੇ ਨਾਲ ਅਜਿਹੀਆ ਸੇਵਾਵਾ ਕਰ ਰਹੇ ਹਨ ਜੋ ਕਿ ਅਜ ਦੇ ਦੋਰ ਵਿਚ ਕੋਈ ਇਨਸਾਨ ਹੀ ਕਰ ਰਹੀਆ ਹੋਵੇਗਾ ਉਹਨਾ ਕਿਹਾ ਕਿ ਸੰਸਥਾ ਗੁਰੂ ਨਾਨਕ ਦੇਵ ਜੀ ਦੇ ਰਸਤੇ ਤੇ ਚਲ ਰਹੇ ਹਨ ਉਹਨਾ ਕਿਹਾ ਕਿ ਸੰਗਤਾ ਨੂੰ ਅਜਿਹੀਆ ਸੰਸਥਾਵਾ ਨੂੰ ਹਰ ਤਰਾ ਦਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਲੋਕਾ ਨੂੰ ਆਪਣੇ ਦਾਨ ਦੇਣ ਦੀ ਦਿਸ਼ਾ ਬਦਲਣੀ ਚਾਹੀਦੀ ਹੈ ਜਿਸ ਨਾਲ ਉਹਨਾ ਨੂੰ ਸਮਾਜ ਭਲਾਈ ਕੰਮਾ ਵਿਚ ਸਹਿਯੋਗ ਕਰਨਾ ਚਾਹੀਦੀ  ਤਾ ਕਿ ਇਹ ਸੰਸਥਾ ਹਮੇਸ਼ਾ ਸਮਾਜ ਭਲਾਈ ਸੇਵਾਵਾ ਚ  ਸੇਵਾ ਕਰਦੀ ਰਹੇ । ਇਸ ਮੋਕੇ ਕੈਨੇਡਾ ਚ ਸੇਵਾ ਚ ਸਹਿਯੋਗ ਦੇਣ ਵਾਲੇ ਸੰਸਥਾ ਦੇ ਕੈਨੇਡੀਅਨ ਮੈਬਰ ਸ ਛਿੰਦਰਪਾਲ ਸਿੰਘ ਜੰਡੂ  ਦਾ ਸੁਸਾਇਟੀ ਵਲੋ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਜੰਡੂ ਨੇ ਬੋਲਦੀਆ ਆਖਿਆ ਕਿ ਜੋ ਸੇਵਾ ਸੁਸਾਇਟੀ ਵਲੋ ਕੀਤੀ ਜਾ ਰਹੀ ਹੈ ਉਹ ਇਨਾ ਸੇਵਾਵਾ ਵਿਚ ਹਮੇਸ਼ਾ ਸੁਸਾਇਟੀ ਦੇ ਮੋਢੇ ਨਾਲ ਮੋਢਾ ਜੋੜ ਸੁਸਾਇਟੀ ਨੂੰ ਸਹਿਯੋਗ ਕਰਦੇ ਰਹਿਣਗੇ ਇਸ ਮੋਕੇ ਸੰਨਿਆਸੀ ਨੇ ਸੰਗਤਾ ਨੂੰ ਅਪੀਲ ਕੀਤੀ ਕਿ ਸੰਸਥਾ ਇਕ ਨਵੀ ਐਮਰਜੰਸੀ ਵੈਨ ਸੰਗਤਾ ਨੂੰ ਸਮਰਪਿਤ ਕਰਨੀ ਚਾਹੁੰਦੀ ਹੈ ਜਿਸ ਵਿੱਚ ਉਹਨਾ ਸੰਗਤਾ ਤੋ ਸਹਿਯੋਗ ਦੀ ਅਪੀਲ ਕੀਤੀ ।  ਦਫਤਰ ਸਕੱਤਰ ਤਜਿੰਦਰਪਾਲ ਸਿੰਘ   ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਸਾਇਟੀ ਲੋਕ ਸੇਵਾ ਨੂੰ ਸਮਰਪਿਤ ਹੈ ਇਸ ਮੋਕੇ ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਸ ਕੁਲਵੰਤ ਸਿੰਘ ਧਾਲੀਵਾਲ ਤੇ ਕੈਨੇਡੀਅਨ ਛਿੰਦਰਪਾਲ ਸਿੰਘ ਜੰਡੂ , ਮੁੱਖ ਸੇਵਾਦਾਰ ਗੁਰਸੇਵਕ ਸਿੰਘ ਸੰਨਿਆਸੀ, ਮੀਤ ਪ੍ਰਧਾਨ ਪਰਮਜੀਤ ਸਿੰਘ ਮੁੰਡੇ , ਜਨਰਲ ਸਕੱਤਰ  ਹਰਦੀਪ ਸਿੰਘ ਜੰਡੂ , ਸਕੱਤਰ ਗੁਰਨਾਮ ਸਿੰਘ ਗਾਮਾ , ਕੈਸ਼ੀਅਰ ਗੋਬਿੰਦ ਰਾਮ ਤਿਵਾੜੀ , ਸਹਾਇਕ ਕੈਸ਼ੀਅਰ ਬਲਜੀਤ ਸਿੰਘ ਚਾਨੀ , ਦਫਤਰ ਸਕੱਤਰ ਤਜਿੰਦਰਪਾਲ ਸਿੰਘ , ਸਹਾਇਕ ਦਫਤਰ ਸਕੱਤਰ ਮਨਜਿੰਦਰ ਸਿੰਘ ਗਿੱਲ , ਸੀਨੀਅਰ ਮੈਂਬਰ ਪਰਮਜੀਤ ਸਿੰਘ ਪੱਪੂ , ਤਜਿੰਦਰ ਸਿੰਘ ਧੰਨਾ , ਅਸ਼ਵਨੀ ਗੋਇਲ ,ਸਰਬਜੀਤ ਸਿੰਘ ਆਦੀ ਹਾਜਰ ਸਨ ।